ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ਦੇ ਥਾਣੇਦਾਰ ਵਿਰੁੱਧ ਐੱਫ਼ਆਈਆਰ, HR ਕਮਿਸ਼ਨ ਵੱਲੋਂ ਰਿਪੋਰਟ ਤਲਬ

ਪਟਿਆਲਾ ਦੇ ਥਾਣੇਦਾਰ ਵਿਰੁੱਧ ਐੱਫ਼ਆਈਆਰ, HR ਕਮਿਸ਼ਨ ਵੱਲੋਂ ਰਿਪੋਰਟ ਤਲਬ

ਆਖ਼ਰ ਉਸ ਮੁਅੱਤਲ ਏਐੱਸਆਈ ਨਰਿੰਦਰ ਸਿੰਘ ਖਿ਼ਲਾਫ਼ ਅੱਜ ਬੁੱਧਵਾਰ ਨੂੰ ਐੱਫ਼ਆਈਆਰ ਦਾਇਰ ਹੋ ਹੀ ਗਈ, ਜਿਸ ਉਤੇ ਸੱਤ ਨੌਜਵਾਨਾਂ `ਤੇ ਬਿਨਾ ਵਜ੍ਹਾ ਤੀਜੇ ਦਰਜੇ ਦਾ ਤਸ਼ੱਦਦ ਢਾਹੁਣ ਅਤੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਹਿਰਾਸਤ `ਚ ਰੱਖਣ ਦੇ ਦੋਸ਼ ਲੱਗੇ ਹਨ। ਪੀਡਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਪੁਲਿਸ ਅਧਿਕਾਰੀ ਖਿ਼ਲਾਫ਼ ਕਤਲ ਦੀ ਕੋਸਿ਼ਸ਼ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।


ਇਹ ਘਟਨਾ ਦੋ ਦਿਨਾਂ ਪਹਿਲਾਂ ਸਨੌਰ ਪੁਲਿਸ ਥਾਣੇ ਦੀ ਹੈ, ਇਸ ਲਈ ਪਰਚਾ ਵੀ ਉਥੇ ਹੀ ਦਰਜ ਹੋਇਆ ਹੈ। ਇੱਕ ਪੀੜਤ ਨੌਜਵਾਨ ਅਮਰਦੀਪ ਸਿੰਘ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ `ਚ ਦਾਖ਼ਲ ਕਰਵਾਉਣਾ ਪਿਆ ਸੀ ਕਿਉਂਕਿ ਉਹ ਉਸ ਰਾਤ ਪੁਲਿਸ ਥਾਣੇ `ਚ ਕਥਿਤ ਤਸ਼ੱਦਦ ਝੱਲਦਾ ਬੇਸੁਰਤ ਹੋ ਗਿਆ ਸੀ।


ਦੋਸ਼ੀ ਏਐੱਸਆਈ ਖਿ਼ਲਾਫ਼ ਧਾਰਾਵਾਂ 323 (ਜਾਣਬੁੱਝ ਕੇ ਕਿਸੇ ਨੂੰ ਜ਼ਖ਼ਮੀ ਕਰਨਾ) ਅਤੇ 342 (ਕਿਸੇ ਨੂੰ ਨਾਜਾਇਜ਼ ਹਿਰਾਸਤ `ਚ ਰੱਖਣਾ) ਅਧੀਨ ਕੇਸ ਦਾਇਰ ਹੋਇਆ। ਇਹ ਸਾਰੇ ਜੁਰਮ ਜ਼ਮਾਨਤਯੋਗ ਹਨ; ਜਦ ਕਿ ਪੀੜਤਾ ਦੇ ਪਰਿਵਾਰਕ ਮੈਂਬਰ ਅਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਾਤਲਾਨਾ ਹਮਲੇ ਦੀ ਕੋਸਿ਼ਸ਼ ਅਤੇ ਧਾਰਮਿਕ ਭਾਵਨਾਵਾਂ ਨੁੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕਰ ਰਹੇ  ਹਨ। ਉਨ੍ਹਾਂ ਇਸ ਮਾਮਲੇ `ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਖ਼ਲ ਵੀ ਮੰਗਿਆ ਹੈ।


ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਐੱਸਪੀ ਕੇਸਰ ਸਿੰਘ ਵੱਲੋਂ ਕੀਤੀ ਗਈ ਮੁਢਲੀ ਜਾਂਚ ਰਿਪੋਰਟ ਦੇ ਆਧਾਰ `ਤੇ ਕੇਸ ਦਰਜ ਕਰ ਲਿਆ ਗਿਆ ਹੈ। ਉਂਝ ਇਸ ਮਾਮਲੇ ਦੀ ਜਾਂਚ ਡੀਐੱਸਪੀ ਗੁਰਦੇਵ ਸਿੰਘ ਧਾਲੀਵਾਲ ਕਰਨਗੇ।


ਇਸ ਦੌਰਾਨ ਐੱਸਐੱਸਪੀ ਨੇ ਸਨੌਰ ਦੇ ਐੱਸਐੱਚਓ ਗੁਰਿੰਦਰ ਸਿੰਘ ਬੱਲ ਖਿ਼ਲਾਫ਼ ਵੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ ਕਿਉਂਕਿ ਦੋਸ਼ ਹੈ ਕਿ ਉਸ ਨੇ ਇਸ ਸਾਰੇ ਮਾਮਲੇ ਦੀ ਅਹਿਮੀਅਤ ਤੇ ਗੰਭੀਰਤਾ ਨੂੰ ਨਹੀਂ ਸਮਝਿਆ।


ਉੱਧਰ ਇਸ ਮਾਮਲੇ ਦਾ ਖ਼ੁਦ ਨੋਟਿਸ ਲੈਂਦਿਆਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ `ਚ ਸੂਬੇ ਦੇ ਗ੍ਰਹਿ ਵਿਭਾਗ ਤੋਂ ਰਿਪੋਰਟ ਤਲਬ ਕਰ ਲਈ ਹੈ। ਇੱਥੇ ਵਰਨਣਯੋਗ ਹੈ ਕਿ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੀ ਪਹਿਲਾਂ ਹੀ ਇਸ ਮਾਮਲੇ ਦੀ ਮੈਜਿਸਟ੍ਰੇਟ ਤੋਂ ਜਾਂਚ ਕਰਵਾਉਣ ਦੇ ਹੁਕਮ ਜਾਰੀ ਕਰ ਚੁੱਕੇ ਹਨ।


ਅੱਜ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਕਾਂਗਰਸੀ ਆਗੂ ਲਾਲ ਸਿੰਘ, ਪਟਿਆਲਾ ਦੇ ਐੱਮਪੀ ਧਰਮਵੀਰ ਗਾਂਧੀ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਰੱਖੜਾ ਤੇ ਹੋਰ ਬਹੁਤ ਸਾਰੇ ਆਗੂ ਤੇ ਅਧਿਕਾਰੀ ਪੀੜਤ ਨੂੰ ਹਸਪਤਾਲ ਵੇਖਣ ਤੇ ਉਸ ਦਾ ਹਾਲਚਾਲ ਪੁੱਛਣ ਲਈ ਗਏ।


ਇੱਥੇ ਵਰਨਣਯੋਗ ਹੈ ਕਿ ਐਤਵਾਰ ਨੂੰ ਰਾਤੀਂ 10 ਕੁ ਵਜੇ ਸੱਤ ਨੌਜਵਾਨਾਂ ਨੂੰ ਜ਼ਬਰਦਸਤੀ ਸਨੌਰ ਥਾਣੇ `ਚ ਲਿਜਾ ਕੇ ਉਨ੍ਹਾਂ `ਤੇ ਤਸ਼ੱਦਦ ਢਾਹਿਆ। ਉਨ੍ਹਾਂ `ਤੇ ਡਾਂਗਾਂ ਤੇ ਚਮੜੇ ਦੀਆਂ ਬੈਲਟਾਂ ਨਾਲ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਨੌਜਵਾਨਾਂ ਨੂੰ ਇੱਕ-ਦੂਜੇ ਦੇ ਗੁਪਤ ਅੰਗਾਂ ਦੇ ਵਾਲ ਕੱਟਣ ਲਈ ਆਖਿਆ ਗਿਆ। ਫਿਰ ਉਨ੍ਹਾਂ ਨੁੰ ਏਕਾਂਤ ਸਥਾਨ `ਤੇ ਲਿਜਾ ਕੇ ਉਨ੍ਹਾਂ ਦੇ ਮੂੰਹ ਨੂੰ ਜ਼ਬਰਦਸਤੀ ਸ਼ਰਾਬ ਲਾਈ ਗਈ; ਤਾਂ ਜੋ ਇਹ ਵਿਖਾਇਆ ਜਾ ਸਕੇ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਜਦ ਕਿ ਇਹ ਮਾਮਲਾ ਸਿਰਫ਼ ਇੱਕ ਮੋਟਰਸਾਇਕਲ `ਤੇ ਤੀਹਰੀ ਸਵਾਰੀ ਦਾ ਸੀ। ਉਸ ਵੇਲੇ ਇਹ ਨੌਜਵਾਨ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਇੱਕ ਸਮਾਰੋਹ ਤੋਂ ਪਰਤ ਰਹੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR against Patiala ASI HR commission sought report