ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਫਿਊ ਪਾਸ ਨਾ ਬਣਾਉਣ 'ਤੇ ਜ਼ਿਲ੍ਹਾ ਨਾਜ਼ਰ ਨੂੰ ਧਮਕੀ ਦੇਣ ਵਾਲੇ ਵਿਰੁਧ ਮਾਮਲਾ ਦਰਜ

ਕਰਫਿਊ ਪਾਸ ਨਾ ਬਣਾਉਣ ਨੂੰ ਲੈ ਕੇ ਜ਼ਿਲ੍ਹਾ ਨਾਜ਼ਰ ਰੋਪੜ ਵਿਨੇ ਧਵਨ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਸਿਟੀ ਪੁਲਿਸ ਨੇ ਹਰਪ੍ਰੀਤ ਸਿੰਘ ਕੇਬਲ ਆਪ੍ਰੇਟਰ ਵਿਰੁਧ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਦੇ ਅਨੁਸਾਰ ਜ਼ਿਲ੍ਹਾ ਨਾਜ਼ਰ ਵਿਨੇ ਧਵਨ ਕੋਲ ਦੋਸ਼ੀ ਹਰਪ੍ਰੀਤ ਸਿੰਘ ਨਿਵਾਸੀ ਰੋਪੜ ਕਰਫਿਊ ਸਬੰਧੀ ਪਾਸ ਬਣਾਉਣ ਆਇਆ ਸੀ। 

 

ਰੋਪੜ ਤੋਂ ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਜ਼ਿਲ੍ਹਾ ਨਾਜ਼ਰ ਵਲੋਂ ਉਕਤ ਵਿਅਕਤੀ ਨੂੰ ਕਿਹਾ ਗਿਆ ਸੀ ਕਿ ਡੀ.ਸੀ. ਰੋਪੜ ਵਲੋਂ ਕਰਫਿਊ ਪਾਸ ਬਣਾਏ ਜਾਂਦੇ ਹਨ ਅਤੇ ਉਹ ਆਪਣੀ ਅਰਜ਼ੀ ਸਹਾਇਕ ਕਮਿਸ਼ਨਰ ਜਨਰਲ ਵੱਲੋਂ ਪ੍ਰਵਾਨ ਕਰਵਾ ਕੇ ਦੇ ਦੇਵੇ।

 

ਇਸ ਉੱਤੇ ਉਕਤ ਵਿਅਕਤੀ ਨੇ ਉਸ ਦਾ ਕਰਫਿਊ ਪਾਸ ਨਾ ਬਣਾਉਣ 'ਤੇ ਧਮਕੀਆਂ ਦਿੱਤੀਆਂ। ਉਸ ਦਾ ਘਰ ਦਾ ਕੇਬਲ ਕੁਨੈਕਸ਼ਨ ਵੀ ਕੱਟ ਦਿਤਾ ਜਦਕਿ ਉਸ ਵਲੋਂ ਕੇਬਲ ਕੁਨੈਕਸ਼ਨ ਦੀ ਅਦਾਇਗੀ ਕੀਤੀ ਹੋਈ ਸੀ ਤੇ ਉਸ ਪਾਸ ਫਰਵਰੀ ਦੀ ਰਸੀਦ ਵੀ ਹੈ। ਇਸ ਉੱਤੇ ਪੁਲਿਸ ਨੇ ਹਰਪ੍ਰੀਤ ਸਿੰਘ ਵਿਰੁਧ ਧਾਰਾ 353,186,188,189,506 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR lodged against cable operator for threatening District Nazar