ਪਾਦਰੀ ਕੋਲੋ ਫੜ੍ਹੇ ਪੈਸੇ ਨੂੰ ਇੱਧਰ–ਉਧਰ ਕਰਨ ਸਬੰਧੀ ਲੱਗੇ ਦੋਸ਼ਾਂ ਨੂੰ ਲੈ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਪੈਸਿਆਂ ਨੂੰ ਇੱਧਰ ਉਧਰ ਕਰਨ ਦੇ ਦੋਸ਼ ਲੱਗਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁਧ ਕੇਸ ਦਰਜ ਕਰਨ ਦੇ ਹੁਕਮ ਤੋਂ ਬਾਅਦ ਕਰਾਈਮ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਕਰਾਈਮ ਪੁਲਿਸ ਵੱਲੋਂ ਦੋ ਕਾਂਸਟੇਬਲਾਂ ਤੋਂ ਇਲਾਵਾ ਇਕ ਹੋਰ ਵਿਰੁਧ ਕੇਸ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਆਈਜੀ ਕਰਾਈਮ ਦੀ ਅਗਵਾਈ ਵਿਚ 5 ਮੈਂਬਰੀ ਸਪੈਸ਼ਲ ਜਾਂਚ ਟੀਮ (ਐਸਆਈਟ) ਦਾ ਗਠਨ ਕੀਤਾ ਗਿਆ ਹੈ।
ਕਰਾਈਮ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਕਰੇਗੀ। ਮਿਲੀ ਜਾਣਕਾਰੀ ਅਨੁਸਾਰ ਖੰਨਾ ਪੁਲਿਸ ਦੇ ਉਚ ਅਧਿਕਾਰੀਆਂ ਦੀ ਵੀ ਇਸ ਮਾਮਲੇ ਵਿਚ ਮਿਲੀਭੁਗਤ ਹੋਣ ਸਬੰਧੀ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਖੰਨਾ ਪੁਲੀਸ ਵੱਲੋਂ ਬੀਤੇ ਦਿਨੀਂ ਇਹ ਦਾਅਵਾ ਕੀਤਾ ਸੀ ਕਿ ਸੜਕ ’ਤੇ ਨਾਕੇ ਦੌਰਾਨ ਪਾਦਰੀ ਐਂਥਨੀ ਤੋਂ 9 ਕਰੋੜ 66 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ। ਇਸ ਤੋਂ ਮਗਰੋਂ ਪਾਦਰੀ ਵੱਲੋਂ ਅਗਲੇ ਦਿਨ ਜਲੰਧਰ ’ਚ ਇਹ ਜਾਣਕਾਰੀ ਦਿੱਤੀ ਗਈ ਕਿ ਪੁਲੀਸ ਨੇ ਜਲੰਧਰ ਤੋਂ 15 ਕਰੋੜ 65 ਲੱਖ ਰੁਪਏ ਦੀ ਰਾਸ਼ੀ ‘ਕਬਜ਼ੇ’ ਵਿੱਚ ਲਈ ਗਈ ਸੀ ਤੇ ਦੱਸੀ 9 ਕਰੋੜ 66 ਲੱਖ ਰੁਪਏ ਹੈ। ਇਸ ਤਰ੍ਹਾਂ ਨਾਲ 5 ਕਰੋੜ 99 ਲੱਖ ਰੁਪਏ ਇੱਧਰ–ਉਧਰ ਕਰਨ ਦੋਸ਼ਾਂ ਨਾਲ ਪੁਲਿਸ ਦੀ ਕਾਰਵਾਈ ਉਤੇ ਸਵਾਲੀਆਂ ਨਿਸਾਨ ਲੱਗੇ।