ਲੁਧਿਆਣਾ ਦੇ ਮਾਧੋਪੁਰੀ ਇਲਾਕੇ ’ਚ ਅੱਜ ਸਨਿੱਚਰਵਾਰ ਤੜਕੇ ਰਮੇਸ਼ ਪਲਾਸਟਿਕ ਨਾਂਅ ਦੀ ਫ਼ੈਕਟਰੀ ਨੂੰ ਅੱਗ ਲੱਗ ਗਈ। ਇਸ ਤਿੰਨ–ਮੰਜ਼ਿਲਾ ਇਮਾਰਤ ਵਿੱਚ ਪੈਕੇਜਿੰਗ ਸਮੱਗਰੀ ਬਣਦੀ ਹੈ।
ਇਸ ਅਗਨੀ–ਕਾਂਡ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਮਾਲੀ ਨੁਕਸਾਨ ਕਾਫ਼ੀ ਹੋ ਗਿਆ। ਇਹ ਖ਼ਬਰ ਲਿਖੇ ਜਾਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਅੱਗ ਲੱਗੀ ਕਿਵੇਂ ਹੈ। ਇਹ ਅੱਗ ਸ਼ਾਰਟ–ਸਰਕਟ ਕਾਰਨ ਲੱਗੀ ਹੋ ਸਕਦੀ ਹੈ।
ਅੱਗ ਪਹਿਲੀ ਮੰਜ਼ਿਲ ਨੂੰ ਪਹਿਲਾਂ ਲੱਗੀ। ਫ਼ਾਇਰ ਬ੍ਰਿ੍ਗੇਡ ਨੂੰ ਸਵੇਰੇ 10:40 ਵਜੇ ਅੱਗ ਲੱਗਦ ਦੀ ਸੂਚਨਾ ਮਿਲੀ ਤੇ ਅੱਗ ਬੁਝਾਉਣ ਵਾਲੇ ਇੰਜਣ ਤੁਰੰਤ ਉੱਥੇ ਪੁੱਜ ਗਏ। ਅੱਗ ਬੁਝਾਉਣ ’ਚ ਦੋ ਘੰਟੇ ਲੱਗ ਗਏ।
ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਸੱਤ ਇੰਜਣਾਂ ਨਾਲ ਅੱਗ ਉੱਤੇ ਕਾਬੂ ਪਾਉਣ ਲਈ ਕਾਫ਼ੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।
ਇਸ ਸਾਲ ਸੰਘਣੀ ਆਬਾਦੀ ਵਾਲੇ ਸ਼ਹਿਰ ਲੁਧਿਆਣਾ 'ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।