ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-7 'ਚ ਵੀਰਵਾਰ ਦੁਪਹਿਰ 3.30 ਵਜੇ ਅੱਗ ਲੱਗ ਗਈ। ਇਹ ਅੱਗ ਸਾਈਕਲ ਬਣਾਉਣ ਵਾਲੀ ਫੈਕਟਰੀ 'ਚ ਲੱਗੀ। ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲੱਗਿਆ ਹੈ।

ਜਾਣਕਾਰੀ ਮੁਤਾਬਿਕ ਜਿਸ ਫੈਕਟਰੀ 'ਚ ਅੱਗ ਲੱਗੀ, ਉਸ 'ਚ ਸਾਈਕਲਾਂ ਬਣਦੀਆਂ ਸਨ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਤੇ ਧੂੰਆਂ ਕਾਫੀ ਦੂਰ ਤਕ ਵਿਖਾਈ ਦੇ ਰਿਹਾ ਸੀ। ਅੱਗ ਬੁਝਾਉਣ ਲਈ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਪੁੱਜੀਆਂ।

ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਿਕ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਵੇਗੀ।