ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ : ਸੈਕਟਰ 17 ਦੇ ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ  

ਚੰਡੀਗੜ੍ਹ ਸਥਿਤ ਸੈਕਟਰ 17 ਵਿੱਚ ਅੱਜ ਦੁਪਹਿਰ ਇਕ ਸ਼ੋਅਰੂਮ ਵਿੱਚ ਅਚਾਨਕ ਅੱਗ ਲੱਗ ਗਈ। ਬੈਂਕ ਸਕਵਾਇਰ ਸਥਿਤ ਬੈਂਕ ਆਫ਼ ਮਹਾਰਾਸ਼ਟਰ ਦੀ ਤੀਜੀ ਮੰਜ਼ਲ 'ਤੇ ਟਚਸਟੋਨ ਨਾਮ ਦੇ ਆਈਲੈੱਟਸ ਕੋਚਿੰਗ ਇੰਸਟੀਚਿਊਟ 'ਚ ਅੱਗ ਲੱਗੀ।

 

ਸੂਚਨਾ ਮਿਲਣ 'ਤੇ ਸੈਕਟਰ 17 ਦੇ ਫਾਇਰ ਸਟੇਸ਼ਨ ਤੋਂ ਹਾਈਡ੍ਰੌਲਿਕ ਪੌੜੀ ਅਤੇ ਹੋਰ ਲੋੜੀਂਦਾ ਸਾਮਾਨ ਮੰਗਵਾਇਆ ਗਿਆ। ਪਰ ਅੱਗ ਦੀ ਲਪਟਾਂ ਹਵਾ ਦੇ ਨਾਲ ਨੇੜਲੇ ਸ਼ੋਅਰੂਮ ਵਿੱਚ ਪੁੱਜਣ ਲੱਗੀਆਂ।

 

ਹਾਈਡ੍ਰੌਲਿਕ ਪੌੜੀ ਸਣੇ ਲੋੜੀਂਦੇ ਸਾਮਾਨ ਨਾਲ ਅੱਗ ਉੱਤੇ ਕਾਬੂ ਪਾਉਣਾ ਸ਼ੁਰੂ ਕੀਤਾ ਗਿਆ। ਇਸੇ ਵਿਚਕਾਰ ਸੈਕਟਰ -11, ਮਨੀਮਾਜਰਾ ਅਤੇ ਸੈਕਟਰ -38 ਫਾਇਰ ਸਟੇਸ਼ਨਾਂ ਤੋਂ ਚਾਰ ਗੱਡੀਆਂ ਵੀ ਮੌਕੇ ਉੱਤੇ ਪੁੱਜ ਗਈਆਂ। 2 ਘੰਟਿਆਂ ਦੀ ਜੱਦੋ ਜਹਿਦ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ।

 

ਅੱਗ ਉੱਤੇ ਕਾਬੂ ਪਾ ਕੇ ਨੇੜਲੇ ਸ਼ੋਅਰੂਮ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕ ਲਿਆ ਗਿਆ। ਸ਼ੋਅਰੂਮ ਕਰਫਿਊ ਕਾਰਨ ਬੰਦ ਸਨ, ਮੁਢਲੀ ਜਾਂਚ ਵਿੱਚ ਮੰਨਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire erupts in Sector 17 Chandigarh Show Room