ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਨਾਲਾ ਲਾਗੇ ਫ਼ੋਮ ਫ਼ੈਕਟਰੀ ਨੂੰ ਅੱਗ, 3 ਮਰੇ

ਬਰਨਾਲਾ ਲਾਗੇ ਫ਼ੋਮ ਫ਼ੈਕਟਰੀ ਨੂੰ ਅੱਗ, 3 ਮਰੇ

--  ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ

 

ਬਰਨਾਲਾ ਲਾਗਲੇ ਪਿੰਡ ਉੱਗੋਕੇ ਖਿੇ ਸਥਿਤ ਬਾਂਸਲ ਇੰਡਸਟਰੀਜ਼ ਨਾਂਅ ਦੀ ਇੱਕ ਫ਼ੋਮ ਫ਼ੈਕਟਰੀ ਦੇ ਗੋਦਾਮ `ਚ ਅੱਗ ਲੱਗਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਹਨ। ਅੱਗ ਲੱਗਣ ਦਾ ਪਤਾ ਸਵੇਰੇ 10 ਵਜੇ ਲੱਗਾ। ਗੋਦਾਮ ਦੇ ਨੇੜੇ ਹੀ ਕਈ ਸਿਲੰਡਰ ਪਏ ਸਨ ਪਰ ਉਨ੍ਹਾਂ ਦਾ ਬਚਾਅ ਹੋ ਗਿਆ। ਜੇ ਕਿਤੇ ਅੱਗ ਉਨ੍ਹਾਂ ਤੱਕ ਪੁੱਜ ਜਾਂਦੀ, ਤਾਂ ਅਗਨੀ-ਕਾਂਡ ਕਿਤੇ ਜਿ਼ਆਦਾ ਭਿਆਨਕ ਹੋ ਸਕਦਾ ਸੀ।


ਇਹ ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਗੋਦਾਮ ਵਿੱਚ ਸਿਰਫ਼ ਈਪੀਈ ਫ਼ੋਮ ਸ਼ੀਟਾਂ ਹੀ ਪਈਆਂ ਸਨ ਤੇ ਕੰਮ ਬੰਦ ਪਿਆ ਸੀ। ਕੋਈ ਮਸ਼ੀਨਰੀ, ਕੋਈ ਸਿਲੰਡਰ ਆਦਿ ਅੰਦਰ ਨਹੀਂ ਸਨ।

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੋਂ ਇਸ ਅਗਨੀ-ਕਾਂਡ ਬਾਰੇ ਰਿਪੋਰਟ ਵੀ ਤਲਬ ਕਰ ਲਈ ਹੈ ਤੇ ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

 

ਇਸ ਦੌਰਾਨ ਅੱਗ ਲੱਗਣ ਦੀ ਖ਼ਬਰ ਸੁਣ ਕੇ ਫ਼ਰਮ ਦੇ ਇੱਕ ਪਾਰਟਨਰ ਜਤਿਨ ਸਿੰਗਲਾ ਨੂੰ ਸਦਮਾ ਪੁੱਜਾ ਤੇ ਉਨ੍ਹਾਂ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਉਣਾ ਪਿਆ।


ਇਸ ਸਬੰਧੀ ਜਦੋਂ ਫ਼ੈਕਟਰੀ ਦੇ ਬਾਕੀ ਦੇ ਪਾਰਟਨਰਾਂ ਨਾਲ ਫ਼ੋਨ `ਤੇ ਰਾਬਤਾ ਕਾਇਮ ਕਰਨ ਦਾ ਜਤਨ ਕੀਤਾ ਗਿਆ, ਤਾਂ ਕਿਸੇ ਨੇ ਫ਼ੋਨ ਨਹੀ਼ ਚੁੱਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in Barnala 3 dead