ਹੁਸ਼ਿਆਰਪੁਰ ’ਚ ਕੱਲ੍ਹ ਦੇਰ ਰਾਤੀਂ ਇੱਕ ਆਟਾ ਮਿੱਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਇਹ ਅਗਨੀਕਾਂਡ ਸਥਾਨਕ ਅਫ਼ਗ਼ਾਨ ਰੋੜ ਉੱਤੇ ਗਊਸ਼ਾਲਾ ਬਾਜ਼ਾਰ ਨੇੜੇ ਵਾਪਰਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਅਗਰਵਾਲ ਫ਼ਲੋਰ ਮਿੱਲ ਨੂੰ ਅੱਗ ਬਿਜਲੀ ਦੇ ਸ਼ਾਟ–ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ।
ਮੌਕੇ ’ਤੇ ਫ਼ਾਇਰ ਬ੍ਰਿਗੇਡ ਨੂੰ ਅੱਗ ਉੱਤੇ ਕਾਬੂ ਪਾਉਣ ਲਈ ਤਿੰਨ ਘੰਟੇ ਲੱਗ ਗਏ।
ਮਿੱਲ ਮਾਲਕ ਸ੍ਰੀ ਜੁਗਲ ਕਿਸ਼ੋਰ ਨੇ ਦੱਸਿਆ ਕਿ ਇਸ ਅਗਨੀਕਾਂਡ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਬਚਾਅ ਕਾਰਜਾਂ ਦੌਰਾਨ ਪੁਲਿਸ ਵੀ ਮੌਕੇ ’ਤੇ ਮੌਜੂਦ ਰਹੀ।