ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲੁਧਿਆਣਾ ’ਚ ਹੌਜ਼ਰੀ ਮਿੱਲ ਨੂੰ ਅੱਗ

​​​​​​​ਲੁਧਿਆਣਾ ’ਚ ਹੌਜ਼ਰੀ ਮਿੱਲ ਨੂੰ ਅੱਗ

ਤਸਵੀਰ: ਏਐੱਨਆਈ

 

ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਵਿੱਚ ਅੱਜ ਤ੍ਰਿਮੂਰਤੀ ਹੌਜ਼ਰੀ ਮਿਲਜ਼ ਦੀ ਇਮਾਰਤ ਨੂੰ ਅੱਗ ਲੱਗ ਗਈ। ਅੱਗ ਬੁਝਾਉਣ ਵਾਲੇ ਕਈ ਇੰਜਣ ਮੌਕੇ ’ਤੇ ਪੁੱਜੇ ਹੋਏ ਹਨ। ਇਸ ਮਿੱਲ ਦੀ ਇਮਾਰਤ ਦੀ ਦੂਜੀ ਮੰਜ਼ਿਲ ਨੂੰ ਲੱਗੀ ਅੱਗ ਦੂਰੋਂ ਵੇਖੀ ਜਾ ਸਕਦੀ ਹੈ।

 

 

ਅੱਜ ਜਦੋਂ ਅੱਗ ਲੱਗੀ, ਤਦ ਪ੍ਰੀਤਮਪੁਰਾ ਇਲਾਕੇ ਵਿੱਚ ਸਥਿਤ ਇਸ ਫ਼ੈਕਟਰੀ ਅੰਦਰ ਸੱਤ ਕਾਮੇ ਮੌਜੂਦ ਸਨ। ਉਹ ਸਾਰੇ ਉਸੇ ਮੰਜ਼ਿਲ ਵਿੱਚ ਫਸ ਗਏ ਸਨ; ਜਿੱਥੇ ਅੱਗ ਲੱਗੀ ਹੋਈ ਸੀ।

 

 

ਉਹ ਸਾਰੇ ਕਿਵੇਂ ਨਾ ਕਿਵੇਂ ਪੌੜੀ ਦੀ ਮਦਦ ਨਾਲ ਲਾਗਲੀ ਫ਼ੈਕਟਰੀ 'ਚ ਉੱਤਰੇ ਤੇ ਤਦ ਜਾ ਕੇ ਉਨ੍ਹਾਂ ਦੀ ਜਾਨ ਬਚੀ। ਮੁਢਲੀ ਜਾਚੇ ਇਸ ਅਗਨੀ–ਕਾਂਡ ਲਈ ਸ਼ਾਟ–ਸਰਕਿਟ ਹੀ ਜ਼ਿੰਮੇਵਾਰ ਹੈ।

ਤਸਵੀਰ: ਗੁਰਪ੍ਰੀਤ ਸਿੰਘ

 

ਪਿਛਲੇ ਕੁਝ ਸਮੇਂ ਦੌਰਾਨ ਲੁਧਿਆਣਾ ’ਚ ਕਈ ਵੱਡੇ ਅਗਨੀ–ਕਾਂਡ ਹੋ ਚੁੱਕੇ ਹਨ ਪਰ ਨਾ ਤਾਂ ਪ੍ਰਸ਼ਾਸਨ ਨੇ ਇਸ ਸਮੱਸਿਆ ਦੀ ਰੋਕਥਾਮ ਲਈ ਕੋਈ ਕਦਮ ਚੁੱਕਿਆ ਹੈ ਤੇ ਨਾ ਹੀ ਬਿਜਲੀ ਵਿਭਾਗ ਨੇ ਖੰਭਿਆਂ ਨਾਲ ਲਟਕਦੇ ਤਾਰਾਂ ਦੇ ਗੁੱਛੇ ਠੀਕ ਕਰਨ ਦੀ ਕੋਈ ਜ਼ਿੰਮੇਵਾਰੀ ਸੰਭਾਲੀ ਹੈ।

 

 

ਹਾਲੇ ਬੀਤੇ ਮਹੀਨੇ 8 ਜੁਲਾਈ ਨੂੰ ਲੁਧਿਆਣਾ ਦੇ ਪੁਰਾਣੇ ਮਾਧੋਪੁਰੀ ਇਲਾਕੇ ’ਚ ਕੇ.ਕੇ. ਮਲਹੋਤਰਾ ਨਿੱਟਵੀਅਰਜ਼ ਨਾਂਅ ਦੀ ਇੱਕ ਹੌਜ਼ਰੀ ਯੂਨਿਟ ਦੀ ਤਿੰਨ–ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ ਸੀ।

 

 

ਉਸ ਤੋਂ ਪਹਿਲਾਂ ਬੀਤੀ 14 ਜੂਨ ਨੂੰ ਤਿੰਨ ਹੌਜ਼ਰੀ ਉਦਯੋਗਾਂ ਨੂੰ ਅੱਗ ਲੱਗ ਗਈ ਸੀ। ਲੁਧਿਆਣਾ ’ਚ ਇੱਕ ਤਾਂ ਹੌਜ਼ਰੀ ਤੇ ਹੋਰ ਉਦਯੋਗਾਂ ਦਾ ਜਾਲ਼ ਵਿਛਿਆ ਹੋਇਆ ਹੈ ਅਤੇ ਦੂਜੇ ਜਦੋਂ ਕਦੇ ਅਜਿਹਾ ਕੋਈ ਅਗਨੀ–ਕਾਂਡ ਵਾਪਰ ਜਾਂਦਾ ਹੈ, ਤਾਂ ਪੁਰਾਣੇ ਸ਼ਹਿਰ ਦੀਆਂ ਸੜਕਾਂ ਤੰਗ ਹੋਣ ਕਾਰਨ ਉੱਥੇ ਤੱਕ ਅੱਗ–ਬੁਝਾਊ ਇੰਜਣਾਂ ਦਾ ਜਾਣਾ ਵੀ ਬਹੁਤ ਔਖਾ ਹੋ ਜਾਂਦਾ ਹੈ।

ਤਸਵੀਰ: ਗੁਰਪ੍ਰੀਤ ਸਿੰਘ

 

ਫ਼ੈਕਟਰੀ ਮਾਲਕਾਂ ਨੂੰ ਵੀ ਆਪੋ–ਆਪਣੀਆਂ ਉਦਯੋਗਿਕ ਇਕਾਈਆਂ ’ਚ ਬਿਜਲੀ ਦੀ ਫ਼ਿਟਿੰਗ ਨੂੰ ਅਪਗ੍ਰੇਡ ਕਰਵਾ ਲੈਣਾ ਚਾਹੀਦਾ ਹੈ; ਖ਼ਾਸ ਤੌਰ ਉੱਤੇ ਏਸੀ ਦੀਆਂ ਬਿਜਲੀ ਸਪਲਾਈ ਵਾਲੀਆਂ ਤਾਰਾਂ ਜ਼ਰੂਰ ਚੈੱਕ ਕਰਵਾ ਲੈਣੀਆਂ ਚਾਹੀਦੀਆਂ ਹਨ; ਜ਼ਿਆਦਾਤਰ ਅੱਗ ਅਜਿਹੇ ਭਾਰੀ ਬਿਜਲੀ ਉਪਕਰਣਾਂ ਤੋਂ ਲੱਗਦੀ ਹੈ।

 

 

ਰੈਫ਼ਰੀਜਿਰੇਟਰ ਤੇ ਹੋਰ ਘਰੇਲੂ ਉਪਕਰਣਾਂ ਉੱਤੇ ਵੀ ਚੌਕਸ ਨਜ਼ਰ ਰੱਖਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in Ludhiana s Hosiery Mill