ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ ਯੂਥ ਕਾਂਗਰਸ ਦੀ ਚੋਣ ਸਮੇਂ ਗੋਲੀ ਚੱਲੀ, ਲਾਠੀਚਾਰਜ, 1 ਜ਼ਖ਼ਮੀ

ਲੁਧਿਆਣਾ ’ਚ ਯੂਥ ਕਾਂਗਰਸ ਦੀ ਚੋਣ ਸਮੇਂ ਗੋਲੀ ਚੱਲੀ, ਲਾਠੀਚਾਰਜ, 1 ਜ਼ਖ਼ਮੀ

ਅੱਜ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾ ਰਹੀ ਹੈ। ਸਥਾਨਕ ਪੱਧਰ ’ਤੇ ਇਨ੍ਹਾਂ ਚੋਣਾਂ ਦੀ ਉਦੋਂ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ, ਜਦੋਂ ਸੂਬੇ ਵਿੱਚ ਕਾਂਗਰਸ ਦੀ ਹੀ ਸਰਕਾਰ ਹੋਵੇ। ਪਰ ਇੱਥੇ ਹੋ ਰਹੀ ਇਹ ਚੋਣ ਕੁਝ ਹਿੰਸਕ ਹੋ ਗਈ। ਅੱਜ ਹੋਏ ਇਸ ਝਗੜੇ ’ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

 

 

ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਇੱਕ ਵੋਟਿੰਗ ਸੈਂਟਰ ’ਤੇ ਅੱਜ ਦੋ ਧੜਿਆਂ ਵਿਚਾਲੇ ਕਿਸੇ ਗੱਲੋਂ ਬਹਿਸਬਾਜ਼ੀ ਹੋ ਗਈ। ਉੱਥੇ ਕੁਝ ਨੌਜਵਾਨਾਂ ਵਿਚਾਲੇ ਆਪਸ ਵਿੱਚ ਕੁੱਟਮਾਰ ਵੀ ਹੋਈ। ਕੁਝ ਗੋਲੀਆਂ ਵੀ ਚੱਲੀਆਂ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ।

 

 

ਪੁਲਿਸ ਮੁਤਾਬਕ ਆਪਸੀ ਝਗੜੇ ’ਚ ਇੱਥੇ ਪੰਜ ਗੋਲੀਆਂ ਚੱਲੀਆਂ।

 

 

ਇਹ ਖ਼ਬਰ ਲਿਖੇ ਜਾਣ ਤੱਕ ਘਟਨਾ ਸਥਾਨ ’ਤੇ ਭਾਰੀ ਪੁਲਿਸ ਬਲ ਪੁੱਜ ਚੁੱਕੇ ਸਨ ਤੇ ਵੋਟਿੰਗ ਪ੍ਰਕਿਰਿਆ ਰੋਕ ਦਿੱਤੀ ਗਈ ਸੀ।

 

 

ਹਾਲਾਤ ਤਣਾਅਪੂਰਨ ਪਰ ਕਾਬੂ ਹੇਠ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fires shot during Youth Congress elections in Ludhiana lathi-charge 1 injured