ਤਸਵੀਰਾਂ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼
ਅੱਜ ਐਤਵਾਰ, 13 ਜਨਵਰੀ ਨੂੰ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਾਮ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਚਲਾਈ ਗਈ।
ਸ਼ਰਧਾਲੂਆਂ ਨੇ ਬਹੁਤ ਸ਼ਰਧਾ ਨਾਲ ਇੱਥੇ ਆ ਕੇ ਦੀਪਮਾਲਾ ਕੀਤੀ। ਇਸ ਮੌਕੇ ਵੱਡੀ ਗਿਣਤੀ ‘ਚ ਸ਼ਰਧਾਲੂ ਇੱਥੇ ਪੁੱਜੇ ਹੋਏ ਸਨ। ਸਖ਼ਤ ਠੰਢ ਦੇ ਬਾਵਜੂਦ ਰਵਾਇਤੀ ਧਾਰਮਿਕ ਉਤਸ਼ਾਹ ਤੇ ਜੋਸ਼ ਵੇਖਣ ਨੂੰ ਮਿਲਿਆ।

