ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

8 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਚੰਡੀਗੜ੍ਹ-ਨਾਂਦੇੜ ਪਹਿਲੀ ਫ਼ਲਾਈਟ ਪੂਰੀ ਬੁੱਕ

8 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਚੰਡੀਗੜ੍ਹ-ਨਾਂਦੇੜ ਪਹਿਲੀ ਫ਼ਲਾਈਟ ਪੂਰੀ ਬੁੱਕ

ਚੰਡੀਗੜ੍ਹ ਤੋਂ ਨਾਂਦੇੜ (ਤਖ਼ਤ ਸ੍ਰੀ ਹਜ਼ੂਰ ਸਾਹਿਬ) ਲਈ ਪਹਿਲੀ ਉਡਾਣ ਆਉਂਦੀ 8 ਜਨਵਰੀ ਨੂੰ ਰਵਾਨਾ ਹੋਵੇਗੀ। ਇਸ ਦੀਆਂ ਸਾਰੀਆਂ 162 ਸੀਟਾਂ ਬੁੱਕ ਹੋ ਚੁੱਕੀਆਂ ਹਨ; ਜਿਨ੍ਹਾਂ `ਚ 12 ਸੀਟਾਂ ਬਿਜ਼ਨੇਸ ਕਲਾਸ ਦੀਆਂ ਵੀ ਸ਼ਾਮਲ ਹਨ।


ਏਅਰਲਾਈਨਜ਼ ਏਅਰ ਇੰਡੀਆ ਹਫ਼ਤੇ `ਚ ਦੋ ਦਿਨ ਮੰਗਲਵਾਰ ਤੇ ਬੁੱਧਵਾਰ ਨੂੰ ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਉਡਾਣ ਚਲਾਇਆ ਕਰੇਗੀ। ਚੰਡੀਗੜ੍ਹ ਤੋਂ ਇਹ ਉਡਾਣ ਸਵੇਰੇ 9:10 ਵਜੇ ਚੱਲਿਆ ਕਰੇਗੀ ਤੇ ਦੁਪਹਿਰ 2:20 ਵਜੇ ਚੰਡੀਗੜ੍ਹ ਵਾਪਸ ਆ ਜਾਇਆ ਕਰੇਗੀ।


ਏਅਰ ਇੰਡੀਆ ਦੇ ਸਥਾਨਕ ਮੈਨੇਜਰ ਐੱਮਆਰ ਜਿੰਦਲ ਨੇ ਦੱਸਿਆ ਕਿ ਪਹਿਲੀ ਉਡਾਣ (ਫ਼ਲਾਈਟ) ਪੂਰੀ ਤਰ੍ਹਾਂ ਬੁੱਕ ਹੈ ਤੇ ਦੂਜੀ ਉਡਾਣ ਵੀ 70% ਬੁੱਕ ਹੋ ਚੁੱਕੀ ਹੈ। ਇਹ ਪੰਜਾਬੀਆਂ ਲਈ ਏਅਰ ਇੰਡੀਆ ਦਾ ਨਵੇਂ ਵਰ੍ਹੇ ਦਾ ਤੋਹਫ਼ਾ ਹੈ। ਸ਼ਰਧਾਲੂਆਂ ਲਈ ਹੁਣ ਮਹਾਰਾਸ਼ਟਰ `ਚ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾਣਾ ਸੁਖਾਲ਼ਾ ਹੋ ਜਾਵੇਗਾ।


ਇਸ ਉਡਾਣ ਲਈ ਨਵਾਂ ਹਵਾਈ ਜਹਾਜ਼ ਏਅਰਬੱਸ 320 ਲਾਇਆ ਗਿਆ ਹੈ।


ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਸਾਹਿਬ ਵਿਖੇ ਹੀ ਜੋਤੀ-ਜੋਤਿ ਸਮਾਏ ਸਨ ਤੇ ਉਨ੍ਹਾਂ ਉਸ ਤੋਂ ਪਹਿਲਾਂ 1708 `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਦਾ ਦਰਜਾ ਬਖ਼ਸ਼ ਦਿੱਤਾ ਸੀ।   

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਅਤੇ ਟਵਿਟਰ ਪੇਜਸ ਨੂੰ ਹੁਣੇ ਹੀ Like (ਲਾਈਕ) ਅਤੇ Follow (ਫ਼ਾਲੋ) ਕਰੋ

https://www.facebook.com/hindustantimespunjabi/

 

ਅਤੇ

https://twitter.com/PunjabiHT

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First Chandigarh Nanded Flight from 8th Jan fully booked