ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਨੇ ਮੰਗਿਆ ਸ਼ਰਧਾਲੂਆਂ ਦਾ ਵੀਜ਼ਾ–ਫ਼੍ਰੀ ਦਾਖ਼ਲਾ

ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਨੇ ਮੰਗਿਆ ਸ਼ਰਧਾਲੂਆਂ ਦਾ ਵੀਜ਼ਾ–ਫ਼੍ਰੀ ਦਾਖ਼ਲਾ

ਤਸਵੀਰਾਂ: ਸਮੀਰ ਸਹਿਗਲ

 

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਵਿਚਾਰ ਕਰਨ ਲਈ ਅੱਜ ਭਾਰਤ ਤੇ ਪਾਕਿਸਤਾਨ ਨੇ ਬਾਕਾਇਦਾ ਵਿਚਾਰ ਵਟਾਂਦਰਾ ਕੀਤਾ। ਇਹ ਵਿਚਾਰ–ਚਰਚਾ ਬੇਹੱਦ ਸੁਖਾਵੇਂ ਮਾਹੌਲ ਵਿੱਚ ਹੋਈ। ਇਹ ਮੁਲਾਕਾਤ ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇੱਕ ਸਮਝੌਤੇ ਦੇ ਖਰੜੇ ਉੱਤੇ ਚਰਚਾ ਕਰਨ ਲਈ ਸੀ। ਹੁਣ ਦੋਵੇਂ ਦੇਸ਼ਾਂ ਦੇ ਵਫ਼ਦ ਆਉਂਦੀ 2 ਅਪ੍ਰੈਲ ਨੂੰ ਇੱਕ ਵਾਰ ਫਿਰ ਮਿਲਣਗੇ। ਉਂਝ ਉਸ ਤੋਂ ਪਹਿਲਾਂ ਮੰਗਲਵਾਰ 19 ਮਾਰਚ ਨੂੰ ਤਕਨੀਕੀ ਮੁੱਦਿਆਂ ਉੱਤੇ ਇੱਕ ਵਾਰ ਫਿਰ ਦੋਵੇਂ ਦੇਸ਼ਾਂ ਦੇ ਪ੍ਰਤੀਨਿਧ ਮਿਲਣਗੇ। ਤੀਜੇ, ਭਾਰਤ ਨੇ ਪਾਕਿਸਤਾਨ ਨੂੰ ਇਹ ਵੀ ਕਿਹਾ ਕਿ ਸ਼ਰਧਾਲੂਆਂ ਨੂੰ ਗੁਰੂਘਰ ਤੱਕ ਪੈਦਲ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇ।

 

 

ਅੱਜ ਦੋਵੇਂ ਦੇਸ਼ਾਂ ਦੇ ਵਫ਼ਦਾਂ ਦੀ ਮੁਲਾਕਾਤ ਤੋਂ ਬਾਅਦ ਅਟਾਰੀ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ; ਜਿਸ ਦੌਰਾਨ ਭਾਰਤੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐੱਸਸੀਐੱਲ ਦਾਸ, ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਨਿਧੀ ਖਰੇ ਨੇ ਸੰਬੋਧਨ ਕੀਤਾ।

 

 

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਇਹ ਪਹਿਲੀ ਅਧਿਕਾਰਤ ਮੁਲਾਕਾਤ ਸੀ।

 

 

ਭਾਰਤੀ ਸਿੱਖਾਂ ਦੀ ਚਿਰੋਕਣੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਸ਼ਰਧਾਲੂਆਂ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ। ਅੱਜ ਦੋਵੇਂ ਦੇਸ਼ਾਂ ਭਾਰਤ ਤੇ ਪਾਕਿਸਤਾਨ ਨੇ ਇਸੇ ਮੁੱਦੇ ਉੱਤੇ ਨਿੱਠ ਕੇ ਵਿਚਾਰ–ਵਟਾਂਦਰਾ ਕੀਤਾ ਹੈ। ਅੱਜ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਹੋਇਆ ਕਿ ਇੱਕ ਦਿਨ ਵਿੱਚ 5,000 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨਾਂ ਲਈ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਬਾਰੇ ਵੀ ਚਰਚਾ ਹੋਈ ਕਿ ਭਾਰਤੀ ਸ਼ਰਧਾਲੂਆਂ ਨੂੰ ਵੀਜ਼ੇ ਤੋਂ ਬਿਨਾ ਇਸ ਗੁਰੂਘਰ ਦੇ ਦਰਸ਼ਨਾਂ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।

 

 

ਭਾਰਤੀ ਵਫ਼ਦ ਵਿੱਚ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਬੀਐੱਸਐੱਫ਼, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਮੌਜੂਦ ਸਨ ਦੋਵੇਂ ਧਿਰਾਂ ਨੇ ਸਮਝੌਤੇ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਬਾਰੇ ਗੱਲਬਾਤ ਕੀਤੀ ਤੇ ਲਾਂਘੇ ਬਾਰੇ ਹਰ ਤਰ੍ਹਾਂ ਦੀਆਂ ਵਾਧਾਂਘਾਟਾਂ ਤੇ ਤਾਲਮੇਲ ਜਿਹੇ ਮੁੱਦਿਆਂ ਸਬੰਧੀ ਗੱਲਬਾਤ ਹੋਈ

 

 

ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਨੇ ਮੰਗਿਆ ਸ਼ਰਧਾਲੂਆਂ ਦਾ ਵੀਜ਼ਾ–ਫ਼੍ਰੀ ਦਾਖ਼ਲਾ
 

 

ਪਾਕਿਸਤਾਨੀ ਵਫ਼ਦ ਵਿੱਚ 20 ਮੈਂਬਰ ਸਨ, ਜਿਨ੍ਹਾਂ ਦੀ ਅਗਵਾਈ ਮੁਹੰਮਦ ਫ਼ੈਸਲ ਕਰ ਰਹੇ ਸਨ।

 

 

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਵਿਖੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਬਣਨ ਵਾਲਾ ਕਰਤਾਰਪੁਰ ਸਾਹਿਬ ਲਾਂਘਾ ਬੇਹੱਦ ਆਧੁਨਿਕ ਹੋਵੇਗਾ ਸ਼ਰਧਾਲੂਆਂ ਲਈ ਹਰ ਸਹੂਲਤ ਦਾ ਖਿ਼ਆਲ ਰੱਖਿਆ ਜਾਵੇਗਾ ਕੇਂਦਰ ਸਰਕਾਰ ਨੇ ਇਸ ਲਈ ਪਿੱਛੇ ਜਿਹੇ 190 ਕਰੋੜ ਰੁਪਏ ਮਨਜ਼ੂਰ ਕੀਤੇ ਹਨ

 

 

ਕਰਤਾਰਪੁਰ ਸਾਹਿਬ ਲਾਂਘੇ ਦੀ ਟਰਮੀਨਲ ਇਮਾਰਤ ਅਤਿਆਧੁਨਿਕ ਹੋਵੇਗੀ। ਸ਼ਰਧਾਲੂ ਇਸੇ ਲਾਂਘੇ ਰਾਹੀਂ ਅੱਗੇ ਜਾ ਕੇ ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਵਿਖੇ ਦਰਬਾਰ ਸਾਹਿਬ ਗੁਰੂਘਰ ਦੇ ਦਰਸ਼ਨ ਕਰਿਆ ਕਰਨਗੇ। ਇਹ ਗੁਰਦੁਆਰਾ ਸਾਹਿਬ ਜਿਸ ਸਥਾਨ ਉੱਤੇ ਸਥਾਪਤ ਹੈ, ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੁਨਿਆਵੀ ਜੀਵਨ ਦੇ ਅੰਤਲੇ 16 ਵਰ੍ਹੇ ਬਿਤਾਏ ਸਨ

 

 

ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਨੇ ਮੰਗਿਆ ਸ਼ਰਧਾਲੂਆਂ ਦਾ ਵੀਜ਼ਾ–ਫ਼੍ਰੀ ਦਾਖ਼ਲਾ
 

 

ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ (LPAI) ਨੂੰ ਇਸ ਲਾਂਘੇ ਦੀ ਉਸਾਰੀ ਦਾ ਕੰਮ ਬਹੁਤ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਦਰਅਸਲ ਨਵੰਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸਮੁੱਚੇ ਵਿਸ਼ਵ ਵਿੱਚ ਬੇਹੱਦ ਧੂਮਧਾਮ ਨਾਲ ਮਨਾਇਆ ਜਾਣਾ ਹੈ

 

 

ਕਰਤਾਰਪੁਰ ਸਾਹਿਬ ਲਾਂਘੇ ਲਈ 50 ਏਕੜ ਜ਼ਮੀਨ ਵਰਤੀ ਜਾਣੀ ਹੈ; ਜਿਸ ਨੂੰ ਦੋ ਗੇੜਾਂ ਵਿੱਚ ਵਿਕਸਤ ਕੀਤਾ ਜਾਣਾ ਹੈ। ਪਹਿਲੇ ਗੇੜ ਵਿੱਚ 21,650 ਵਰਗ ਮੀਟਰ ਦੀ ਪੂਰੀ ਤਰ੍ਹਾਂ ਏਅਰਕੰਡੀਸ਼ਨਡ ਇਮਾਰਤ ਤਿਆਰ ਕੀਤੀ ਜਾਣੀ ਹੈ। ਸ਼ਰਧਾਲੂਆਂ ਲਈ ਇਸ ਟਰਮੀਨਲ ਬਿਲਡਿੰਗ ਕੰਪਲੈਕਸ ਦਾ ਡਿਜ਼ਾਇਨ ਖੰਡੇ ਦੀ ਤਰਜ਼ ਉੱਤੇ ਬਣਾਇਆ ਜਾ ਰਿਹਾ ਹੈ; ਜੋ ਮਨੁੱਖਤਾ, ਇੱਕਸਾਰਤਾ ਤੇ ਸਾਂਝੀਵਾਲਤਾ ਜਿਹੀਆਂ ਕਦਰਾਂਕੀਮਤਾਂ ਦੀ ਯਾਦ ਦਿਵਾਉਂਦਾ ਰਹੇਗਾ

 

 

ਦੂਜੇ ਗੇੜ ਵਿੱਚ ਹਸਪਤਾਲ, ਸ਼ਰਧਾਲੂਆਂ ਦੇ ਰਹਿਣ ਲਈ ਸਥਾਨ ਤੇ ਹੋਰ ਅਤਿਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ

 

 

ਇੱਥੇ ਇਮੀਗ੍ਰੇਸ਼ਨ ਤੇ ਕਸਟਮਜ਼ ਕਲੀਅਰੈਂਸ ਦੀਆਂ ਸਹੂਲਤਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਜਾਵੇਗਾ, ਜਿੱਥੇ ਇੱਕ ਦਿਨ ਵਿੱਚ 5,000 ਸ਼ਰਧਾਲੂ ਆਸਾਨੀ ਨਾਲ ਜਾ ਸਕਣਗੇ

 

 

ਕਰਤਾਰਪੁਰ ਸਾਹਿਬ ਲਾਂਘੇ ਦਾ ਮਾਡਲ

 

 

 

ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ–ਪਾਕਿਸਤਾਨ ਵਿਚਾਲੇ ਹੋਈ ਮੀਟਿੰਗ, ਦੇਖੋ ਤਸਵੀਰਾਂ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First discourse between India and Pak over Kartarpur Corridor