ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦਾ ਮਿੰਨੀ ਕਹਾਣੀ ਦਾ ਪਹਿਲਾ ਡਾਕਟਰ – ਹਰਪ੍ਰੀਤ ਸਿੰਘ ਰਾਣਾ

ਪੰਜਾਬ ਦਾ ਮਿੰਨੀ ਕਹਾਣੀ ਦਾ ਪਹਿਲਾ ਡਾਕਟਰ – ਹਰਪ੍ਰੀਤ ਸਿੰਘ ਰਾਣਾ

ਮਿੰਨੀ ਕਹਾਣੀ ਦੇ ਵੱਡੇ ਸਿਰਜਕ–17


ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

 


ਪੰਜਾਬੀ ਮਿੰਨੀ ਕਹਾਣੀ ਲਈ ਇਹ ਸ਼ੁਭ ਸ਼ਗਨ ਹੀ ਹੈ ਕਿ ਇਸ ਨਾਲ ਕੁਝ ਅਜਿਹੇ ਪ੍ਰਤੀਬੱਧ ਲੇਖਕ ਜੁੜੇ ਹੋਏ ਹਨ, ਜੋ ਇਸ ਦੇ ਵਿਕਾਸ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ ਉਨ੍ਹਾਂ ਵਿਚ ਹਰਪ੍ਰੀਤ ਸਿੰਘ ਰਾਣਾ ਦਾ ਨਾਂ ਵੀ ਲਿਆ ਜਾ ਸਕਦਾ ਹੈ ਰਾਣਾ ਜਿੱਥੇ ਆਪਣੇ ਲੇਖਣ ਦੇ ਜ਼ਰੀਏ ਮਿੰਨੀ ਕਹਾਣੀ ਦੇ ਵਿਕਾਸ ਵਿੱਚ ਬਣਦਾ ਯੋਗਦਾਨ ਪਾ ਰਿਹਾ ਹੈਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣੇ ਪੀਐੱਚ.ਡੀ.ਦੀ ਖੋਜ ਦਾ ਆਧਾਰ ਮਿੰਨੀ ਕਹਾਣੀ ਨੂੰ ਬਣਾ ਕੇ ਬੜਾ ਮਾਅਰਕੇ ਦਾ ਕੰੰਮ ਕੀਤਾ ਹੈ ਇਸ ਵੱਲੋਂਂ 'ਪੰਜਾਬੀ ਮਿੰਨੀ ਕਹਾਣੀ : ਇਤਿਹਾਸ ਅਤੇ ਵਿਧਾਗਤ ਸਰੂਪ' ਵਿਸ਼ੇ ਤੇ ਪੀਐਚ.ਡੀ ਪੱਧਰ ਦਾ ਖੋਜ ਕਾਰਜ ਪੂਰਾ ਕੀਤਾ ਗਿਆ ਹੈ

 

 

ਭਾਵੇਂ ਰਤੀਆ (ਹਰਿਆਣਾ) ਦੇ ਡਾ. ਨਾਇਬ ਸਿੰਘ ਮੰਡੇਰ ਵੱਲੋਂ ਕਰੂਕਸ਼ੇਤਰਾ ਯੂਨੀਵਰਸਿਟੀ, ਕਰੂਕਸ਼ੇਤਰਾ ਤੋਂ ਮਿੰਨੀ ਕਹਾਣੀ 'ਤੇ ਪੀ. ਐਚ. ਡੀ. ਕੀਤੀ ਜਾ ਚੁੱਕੀ ਹੈ, ਪਰ ਪੰਜਾਬ ਵਿਚ ਇਹ ਪਹਿਲ ਹਰਪ੍ਰੀਤ ਸਿੰਘ ਰਾਣਾ ਨੇ ਕੀਤੀ ਹੈ

 


'ਚੌਥਾ ਮਹਾਯੁੱਧ' ਆਪਣੇ ਪਲੇਠੇ ਮਿੰਨੀ ਕਹਾਣੀ ਸੰਗ੍ਰਹਿ ਤੋਂ ਬਾਅਦ ਡਾ. ਰਾਣਾ ਵੱਲੋਂ ਆਪਣੀਆਂ ਚੋਣਵੀਆਂ ਮਿੰਨੀ ਕਹਾਣੀਆਂ ਤੇ ਉਨਾਂ ਦੇ ਕਥਾ-ਮੰਥਨ ਨੂੰ 'ਤਤਕਾਲ' ਨਾਂ ਦੀ ਪੁਸਤਕ ਜ਼ਰੀਏ ਪੇਸ਼ ਕੀਤਾ ਗਿਆ ਹੈ ਪੁਸਤਕ ਵਿਚ ਸ਼ਾਮਿਲ ਮਿੰਨੀ ਕਹਾਣੀਆਂ ਦੀ ਡਾ. ਅਮਰ ਕੋਮਲ ਵੱਲੋਂ ਸਮਾਆਲੋਚਨਾ ਕੀਤੀ ਗਈ ਹੈ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ 'ਮਾਰੂਥਲ ਦੇ ਰਾਹੀਂ', 'ਇੱਕ ਕਾਫ਼ਲਾ ਹੋਰ' ਅਤੇ 'ਪੰਜਾਬੀ ਦੀਆਂ ਸਰਵੋਤਮ ਮਿੰਨੀ ਕਹਾਣੀਆਂ' ਨਾਮ ਦੀਆਂ ਪੁਸਤਕਾਂ ਦਾ ਸੰਪਾਦਨ/ਸਹਿ¸ਸੰਪਾਦਨ ਕੀਤਾ ਗਿਆ ਹੈ ਵਰਤਮਾਨ ਸਮੇਂ ਤ੍ਰੈਮਾਸਿਕ 'ਛਿਣ' ਉਨ੍ਹਾਂ ਦੀ ਅਤੇ ਸ਼੍ਰੀ ਤ੍ਰਿਪਤ ਭੱਟੀ ਅਤੇ ਦਵਿੰਦਰ ਪਟਿਆਲਵੀ ਦੀ ਸੰਪਾਦਨਾ ਹੇਠ ਛਪ ਰਿਹਾ ਹੈ 'ਮਿੰਨੀ ਕਹਾਣੀ' ਤ੍ਰੈਮਾਸਿਕ ਪਰਚੇ ਵਿਚ ਵੀ ਇਹ ਸੰਪਾਦਕ ਰਹੇ ਹਨ ਉਨ੍ਹਾਂ ਨੂੰ ਕਈ ਮਾਣ–ਸਨਮਾਨ ਮਿਲ ਚੁੱਕੇ ਹਨ ਅਤੇ ਮਿੰਨੀ ਕਹਾਣੀਆਂ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ

 


ਹਰਪ੍ਰੀਤ ਸਿੰਘ ਰਾਣਾ ਦਾ ਜਨਮ 15 ਅਪ੍ਰੈਲ 1973 ਨੂੰ ਹੋਇਆ ਅਤੇ ਇਹ ਸਿੱਖਿਆ ਵਿਭਾਗ ਵਿਚ ਕਾਰਜ਼ਸ਼ੀਲ ਹਨ ਇਹ ਕੇਂਦਰੀ ਮਿੰਨੀ ਕਹਾਣੀ ਲੇਖਕ ਮੰਚ ਪਟਿਆਲਾ ਦੇ ਪ੍ਰਧਾਨ ਹਨ ਅਤੇ ਪਿਛਲੇ ਵੀਹ ਸਾਲਾਂ ਤੋਂ ਆਪਣੀ ਮਾਤਾ ਜੀ ਦੀ ਯਾਦ ਵਿਚ ਹਰ ਸਾਲ ਇੱਕ ਮਿੰਨੀ ਕਹਾਣੀ ਲੇਖਕ ਨੂੰ 'ਮਾਤਾ ਮਾਨ ਕੌਰ ਯਾਦਗਾਰੀ ਐਵਾਰਡ' ਨਾਲ ਵੀ ਸਨਮਾਨਿਤ ਕਰਦੇ ਹਨ

 


ਡਾ. ਰਾਣਾ ਦੀਆਂ ਮਿੰਨੀ ਕਹਾਣੀਆਂ ਨਵੀਨਤਮ ਵਿਸ਼ਿਆਂ ਨਾਲ ਪਾਠਕਾਂ ਨੂੰ ਰੂ¸ਬਰੂ ਕਰਵਾਉਂਦੀਆਂ ਹੋਈਆਂ ਇੱਕ ਚੰਗੇਰਾ, ਨਰੋਆ ਤੇ ਵਿਤਕਰੇ ਰਹਿਤ ਸਮਾਜ ਸਿਰਜਣ ਦਾ ਹੋਕਾ ਦਿੰਦੀਆਂ ਹਨ ਪੜ੍ਹਦੇ ਹਾਂ ਉਨ੍ਹਾਂ ਦੀਆਂ ਕੁਝ ਮਿੰਨੀ ਕਹਾਣੀਆਂ:
 


ਸੁਆਲ


ਜਦੋਂ ਉਸਦੀ ਪ੍ਰੇਮ ਲੀਲਾ ਦੀ ਖ਼ਬਰ ਉਸ ਦੇ ਘਰਦਿਆਂ ਦੇ ਕੰਨੀਂ ਪਈ ਤਾਂ ਸਾਰੇ ਘਰ ਵਿਚ ਜਿਵੇਂ ਉਧਮ ਜਿਹਾ ਮੱਚ ਗਿਆ


ਬਦਜਾਤ! ਸਾਡੀ ਇੱਜ਼ਤ ਮਿੱਟੀ ' ਰੋਲਤੀ, ਕਾਲਜ ਜਾਣ ਦੇ ਬਹਾਨੇ ਕਿਹੜੇ ਗੁੱਲ ਖਿਲਾਉਂਦੀ ਫਿਰਦੀ !” ਭਰਾ ਦੀ ਆਵਾਜ਼


ਹਾਏ! ਹਾਏ! ਤੈਨੂੰ ਸ਼ਰਮ ਨਾ ਆਈ ਆਪਣੇ ਖਾਨਦਾਨ ਦੀ ਇੱਜ਼ਤ ਨੂੰ ਦਾਗ ਲਾਉਂਦੇ ਆਪਣੇ ਭਰਾ ਦੀ ਇੱਜ਼ਤ ਦਾ ਤਾਂ ਖਿਆਲ ਰੱਖ ਲੈਂਦੀ, ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆਭਰਜਾਈ ਦੀ ਆਵਾਜ਼


ਕਲੈਹਨੀਏ! ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੂੰ ਵੱਡੇ ਹੋ ਕੇ ਇਹ ਚੱਜ ਖਿਲਾਰਨੇ ਤਾਂ ਜੰਮਦੇ ਸਾਰ ਤੇਰਾ ਗਲਾ ਘੁੱਟ ਦਿੰਦੀਮਾਂ ਦੀ ਅਜੀਬ ਆਵਾਜ਼ ਸੀ


ਬੇਸ਼ਰਮੇ! ਆਪਣੀ ਨਹੀਂ ਤਾਂ ਆਪਣੇ ਬੁੱਢੇ ਬਾਪ ਦੀ ਚਿੱਟੀ ਦਾੜ੍ਹੀ ਦੀ ਤਾਂ ਲਾਜ ਰੱਖ ਲੈਂਦੀ ਸਾਰੇ ਪਿੰਡ ' ਨੱਕ ਕਟਵਾ ਕੇ ਰੱਖਤੀਪਿਉ ਝੁਰਿਆ
ਉਹ ਅੱਖਾਂ ਨੀਵੀਆਂ ਕਰੀ ਚੁੱਪ-ਚਾਪ ਸਭ ਸੁਣਦੀ ਰਹੀ ਉਸਨੂੰ ਚੁੱਪ ਦੇਖ ਕੇ ਉਸ ਦੇ ਭਰਾ ਦਾ ਪਾਰਾ ਹੋਰ ਚੜ੍ਹ ਗਿਆ ਉਸਨੇ ਗੁੱਸੇ ਵਿਚ ਉਸ ਉੱਤੇ ਥੱਪੜਾਂ ਦੀ ਝੜੀ ਲਾ ਦਿੱਤੀ ਦਰਦ ਨਾਲ ਉਸਦੀਆਂ ਚੀਕਾਂ ਨਿਕਲ ਗਈਆਂ ਉਸ ਤੋਂ ਹੋਰ ਸਬਰ ਨਾ ਹੋ ਸਕਿਆ ਉਹ ਬੋਲ ਉੱਠੀ, “ਤੂੰ ਤੇ ਭਰਜਾਈ ਨੇ ਵੀ ਲਵ-ਮੈਰਿਜ ਕੀਤੀ ਸੀ, ਜੇ ਮੈਂ ਕਿਸੇ ਨਾਲ ਪਿਆਰ ਕਰ ਲਿਆ ਤਾਂ ਕਿਹੜਾ ਗੁਨਾਹ ਕੀਤੈ


ਥੱਪੜ ਮਾਰਦੇ ਉਸ ਦੇ ਭਰਾ ਦਾ ਹੱਥ ਰੁਕ ਗਿਆ ਉਹ ਬਿਟਰ-ਬਿਟਰ ਉਸ ਵੱਲ ਤੱਕਣ ਲੱਗਾ ਸਾਰੇ ਘਰ ਵਿਚ ਚੁੱਪ ਜਿਹੀ ਪਸਰ ਗਈ


===========


ਇਤਰਾਜ਼


ਇਕ ਦਫ਼ਤਰ ਦੀਆਂ ਤਿੰਨ ਚਾਰ ਔਰਤਾਂ ਕੁਲੀਗ ਲੰਚ ਟਾਈਮ ਵਿਚ ਗੱਲੀਂਬਾਤੀਂ ਰੁੱਝੀਆਂ ਹੋਈਆਂ ਸਨ ਸਾਰੀਆਂ ਦੇ ਹੱਥਾਂ ਵਿਚ ਮਹਿੰਗੇ ਐਂਡਰੁਆਇਡ ਮੋਬਾਇਲ ਫੋਨ ਸਨ


''ਵੇਖੋ ਬਈ! ਇਹ ਆਪਣਾ ਸ਼ਰਮਾ ਹੈ ਨਾ, ਦੇਖੋ ਮੈਨੂੰ ਫੇਸਬੁੱਕ 'ਤੇ ਪੁੱਠੇ -ਸਿੱਧੇ ਮੈਸੇਜ ਭੇਜਦਾ ਰਹਿੰਦੈ ..ਮਿਸਿਜ ਕੁਲਕਰਨੀ ਗੁੱਸੇ ਵਿਚ ਅੱਗ-ਬਬੂਲਾ ਹੋਈ ਆਪਣੇ ਇਕ ਮਰਦ ਕੁਲੀਗ ਬਾਰੇ ਕਹਿ ਰਹੀ ਸੀ


''ਅੱਛਾ ਦੇਖਣ ਨੂੰ ਤਾਂ ਬੜਾ ਸਾਊ ਲੱਗਦਾ, ਪਰ ਅੰਦਰੋਂ ਤਾ ਬੜਾ ਬਦਮਾਸ਼ ਹੈਮਿਸਿਜ ਪਾਂਡੇ ਬੋਲੀ


''ਹਾਏ ਨੀ ਹਾਏ ਕੀ-ਕੀ ਮੈਸੇਜ਼ ਭੇਜਦਾ ਉਹ ਪੱਠਾ, ਸਾਨੂੰ ਤਾਂ ਪੜ੍ਹਾ '' ਮਿਸਿਜ਼ ਦੇਵਿਕਾ ਚੁਟਕੀ ਮਾਰਦਿਆਂ ਤੇ ਹੱਸਦੀ ਹੋਈ ਬੋਲੀ


ਆਪਣੀ ਚੌਥੀ ਕੁਲੀਗ ਜੋ ਚੁੱਪ-ਚਾਪ ਸਭ ਕੁੱਝ ਸੁਣ ਰਹੀ ਸੀ, ਨੂੰ ਮਿਸਿਜ਼ ਪਾਂਡੇ ਬੋਲੀ, ''ਕੀ ਗੱਲ ਮਿਸਿਜ਼ ਊਸ਼ਾ ਤੁਸੀ ਚੁੱਪ ਹੋ ? ਤੁਸੀਂ ਵੀ ਤਾਂ ਕੁਝ ਵਿਚਾਰ ਦਿਓ


ਬਾਕੀ ਸਾਰੀਆਂ ਮਿਸਿਜ ਊਸ਼ਾ ਵੱਲ ਸੁਆਲੀਆਂ ਨਜ਼ਰਾਂ ਨਾਲ ਤੱਕਣ ਲੱਗੀਆਂ


''ਭੈਣੋ, ਬੁਰਾ ਨਾ ਮਨਾਈਓ ਤਾਂ ਸੱਚੀ ਗੱਲ ਦੱਸਾਂ?” ਮਿਸਿਜ਼ ਊਸ਼ਾ ਝਿਜਕਦੇ ਜਿਹੇ ਬੋਲੀ


''ਹਾਂ ਹਾਂ ਆਪਣੇ ਵਿਚਾਰ ਦੱਸੋਮਿਸਿਜ਼ ਦੇਵਿਕਾ ਬੋਲੀ


''ਮਿਸਿਜ਼ ਕੁਲਕਰਨੀ, ਸ਼ਰਮਾ ਤੁਹਾਨੂੰ ਕਿੰਨੇ ਚਿਰਾਂ ਤੋਂ ਮੈਸੇਜ ਭੇਜ ਰਿਹੈ?”


''ਇਹੀ ਕੋਈ ਦੋ-ਤਿੰਨ ਮਹੀਨੇ ਤੋਂ. . .


''ਤੁਸੀਂ ਵੀ ਅੱਗੋਂ ਮੈਸੇਜ਼ ਦੇ ਜਵਾਬ ਦਿੱਤੇ ਨੇ


''ਹਾਂ . . . ਹਾਂ, ਸ਼ੁਰੂ-ਸ਼ੁਰੂ ਵਿਚ, ਪਰ ਬਾਅਦ ਵਿਚ ਜਦੋਂ ਉਹ ਪੁੱਠੇ -ਸਿੱਧੇ ਮੈਸੇਜ਼ ਭੇਜਣ ਲੱਗ ਪਿਆ ਤਾਂ ਮੈਂ ਜਵਾਬ ਦੇਣਾ ਘੱਟ ਕਰ ਦਿੱਤੈ, ਕਦੇ-ਕਦੇ ਹੀ ਦੇਂਦੀ ਹਾਂ

, ਬੁਰਾ ਨਾ ਮਨਾਈਓ, ਫਿਰ ਤਾਂ ਲੱਗਦਾ ਤੁਹਾਨੂੰ ਵੀ ਉਸ ਦੇ ਮੈਸੇਜ਼ ਭੇਜਣ 'ਤੇ ਕੋਈ ਇਤਰਾਜ਼ ਨਹੀਂ ਹੈ


''ਕੀ ਮਤਲਬ?” ਮਿਸਿਜ਼ ਕੁਲਕਰਨੀ ਦੇ ਬੋਲਾਂ ਵਿਚ ਝੁੰਜਲਾਹਟ ਸੀ


''ਜੇ ਤੁਹਾਨੂੰ ਇਤਰਾਜ਼ ਹੁੰਦਾ ਤਾਂ ਤੁਸੀਂ ਹੁਣ ਤੱਕ ਉਸ ਨੂੰ ਆਪਣੀ ਪ੍ਰੋਫਾਈਲ ਵਿਚੋਂ ਅਨਫਰੈਂਡ ਜਾਂ ਬਲੈਕ-ਲਿਸਟ ਕਿਉਂ ਨਹੀਂ ਕੀਤੈ


ਹੁਣ ਸਾਰੇ-ਪਾਸੇ ਚੁੱਪ ਜਿਹੀ ਪਸਰ ਗਈ


============


ਸੁੱਚਾ


ਧਰਮੇ ਦੇ ਪਿਤਾ ਦੀ ਦੂਜੇ ਸ਼ਹਿਰ ਵਿੱਚ ਬਦਲੀ ਹੋ ਗਈ ਨਵੇਂ ਸ਼ਹਿਰ ਵਿਚ ਉਸਨੂੰ ਇਕ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਦਾਖਲ ਕਰਵਾ ਦਿੱਤਾ ਗਿਆ
ਇੱਕ ਦਿਨ ਉਹ ਆਪਣੇ ਸਕੂਲ ਦੇ ਨਵੇਂ ਬਣੇ ਦੋਸਤ ਨੰ ਘਰ ਲੈ ਆਇਆ


ਮਾਂ ਇਹ ਅਕਰਮ ਹੈ ਮੇਰਾ ਹਮਜਮਾਤੀ


ਧਰਮੇ ਦੀ ਧਾਰਮਿਕ ਖਿਆਲਾਂ ਵਾਲੀ ਮਾਂ ਕੁਝ ਠਠੰਬਰ ਗਈ ਅਕਰਮ ਦੇ ਜਾਣ ਤੋਂ ਬਾਅਦ ਉਹ ਧਰਮੇ ਨੂੰ ਬੋਲੀ, “ਪੁੱਤਰ ਜੇ ਤੂੰ ਆਪਣੇ ਧਰਮ ਦੇ ਮੁੰਡਿਆਂ ਨਾਲ ਦੋਸਤੀ ਰੱਖੇਂ, ਤਾਂ ਜਿਆਦਾ ਚੰਗਾ ਹੋਵੇਗਾ....


ਮਾਂ ਕਿਉਂ?” ਧਰਮੇ ਨੇ ਸੁਆਲ ਕੀਤਾ


ਬੇਟਾ! ਉਹ ਮੁਸਲਮਾਨ ਹੈ


ਮਾਂ ਕੀ ਮੁਸਲਮਾਨ ਇਨਸਾਨ ਨਹੀਂ ਹੁੰਦੇ?”


ਮਰਦਾਨਾ ਵੀ ਤਾਂ ਮੁਸਲਮਾਨ ਸੀ


ਪੁੱਤ! ਉਹਦੀ ਹੋਰ ਗੱਲ ਸੀ ਉਹ ਗੁਰੂ ਜੀ ਨਾਲ ਰਹਿ ਕੇ ਸੁੱਚਾ ਹੋ ਗਿਆ ਸੀਮਾਂ ਖਿੱਝ ਕੇ ਬੋਲੀ


ਮਾਂ ਗੁਰੂ ਜੀ ਨੇ ਇਹ ਵੀ ਕਿਹਾ ਹੈ ਕਿ 'ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨਧਰਮੇ ਨੇ ਇਕਦਮ ਕਿਹਾ


ਧਰਮੇ ਦੇ ਜਵਾਬ ਅੱਗੇ ਮਾਂ ਨਿਰਉੱਤਰ ਸੀ

 

===========

 

ਅਖੰਡ ਪਾਠ


ਡੀ.ਐਸ.ਪੀ. ਉਜਾਗਰ ਸਿੰਘ ਖੋਸਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਖੰਡ ਪਾਠ ਰਖਵਾਇਆ ਗਿਆ ਤੇ ਭੋਗ ਉਪਰੰਤ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਵੱਡੇ ਸਾਰੇ ਪੰਡਾਲ ਵਿੱਚ ਲੰਗਰ ਛਕਾਇਆ ਗਿਆ ਲੰਗਰ ਵਿੱਚ ਭਾਂਤ-ਭਾਂਤ ਦੇ ਸੁਆਦੀ ਪਦਾਰਥ ਛੱਕਦੇ ਹੋਏ ਲੋਕੀ ਡੀ.ਐਸ.ਪੀ. ਦੀ ਸ਼ਰਧਾ ਭਾਵਨਾ ਦੀ ਪ੍ਰਸ਼ੰਸਾ ਕਰ ਰਹੇ ਸਨ


ਤਰਕਾਲਾਂ ਵੇਲੇ ਡੀ.ਐਸ.ਪੀ. ਖੋਸਲਾ ਆਪਣੇ ਖਾਸ ਰਿਸ਼ਤੇਦਾਰਾਂ ਨਾਲ ਉਸੀ ਬੈਠਕ ਵਿੱਚ ਬੈਠ ਕੇ ਵਿਸਕੀ ਅਤੇ ਤੰਦੂਰੀ ਮੁਰਗੇ ਦਾ ਅਨੰਦ ਮਾਣ ਰਿਹਾ ਸੀ ਜਿੱਥੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਸੀ ਉਸ ਨਾਲ ਬੈਠਾ ਵਿਸਕੀ ਦੇ ਦੋ ਕੁ ਪੈੱਗ ਪੀ ਚੁੱਕਿਆ ਉਸ ਦਾ ਸਾਂਢੂ ਮਾਸਟਰ ਅਵਤਾਰ ਸਿੰਘ ਬੋਲਿਆ, “ਭਾ ਜੀ, ਤੁਸੀਂ ਧੰਨ ਹੋਜੋ ਹਰ ਸਾਲ ਅਖੰਡ ਪਾਠ ਰਖਵਾ ਕੇ ਲੋਕਾਂ ਨੂੰ ਲੰਗਰ ਛਕਾਉਂਦੇ ਹੋਏ ਪੁੰਨ ਖੱਟਦੇ ਹੋਬੜਾ ਖਰਚਾ ਕਰਦੇ ਹੋ


ਬੱਸ ਰੱਬ ਦੀ ਮੇਹਰ ਹੈਖੋਸਲਾ ਮਾਣ ਨਾਲ ਮੁੱਛਾਂ ਨੂੰ ਵੱਟ ਦਿੰਦਿਆਂ ਬੋਲਿਆ ਤੇ ਵਿਸਕੀ ਦਾ ਇੱਕ ਮੋਟਾ ਪੈੱਗ ਇੱਕੋ ਸਾਹੀ ਪੀ ਗਿਆ


ਸੱਚੀ ਗੱਲ ਦੱਸਾਂ ਭਾ ਜੀ ਮੇਰਾ ਵੀ ਬੜਾ ਮਨ ਕਰਦੈ ਘਰ ਅਖੰਡ ਪਾਠ ਰਖਵਾਈਏ ਪਰ ਇਸ ਮਹਿੰਗਾਈ ਦੇ ਜਮਾਨੇ ਵਿੱਚ 'ਕੱਲੀ ਤਨਖਾਹ ਨਾਲ ਨਿੱਤ ਦੇ ਖਰਚੇ ਹੀ ਮਸਾਂ ਪੂਰੇ ਹੁੰਦੇ ਨੇਮਾਸਟਰ ਅਵਤਾਰ ਸਿੰਘ ਨੇ ਆਪਣੀ ਬੇਬਸੀ ਜ਼ਾਹਿਰ ਕਰਦਿਆਂ ਅੰਦਰਲੀ ਗੱਲ ਦੱਸ ਦਿੱਤੀ


ਓਹੋ ਅਵਤਾਰ ਸਿਹਾਂ ਮੇਰੀ ਵੀ ਤਾਂ 'ਕੱਲ਼ੀ ਤਨਖਾਹ ਹੈਗੀ ਇਕ ਭੇਤ ਦੀ ਗੱਲ ਦੱਸਾਂ?” ਨਸ਼ੇ ਦੇ ਲੋਰ ਵਿੱਚ ਖੋਸਲਾ ਬੋਲਿਆ


ਦੱਸੋ ਜੀਮਾਸਟਰ ਅਵਤਾਰ ਸਿੰਘ ਸਮੇਤ ਹੋਰ ਰਿਸ਼ਤੇਦਾਰ ਵੀ ਉਤਸੁਕਤਾ ਜਿਹੀ ਨਾਲ ਬੋਲ ਪਏ


ਆਪਣੇ ਅਧੀਨ ਥਾਣਿਆਂ ਦੇ ਮੁਖੀਆਂ ਦੀ ਡਿਊਟੀ ਲਾ ਦੇਈਦੀਭਾਵੇਂ ਉਹ ਖੁਦ ਕਰਨ ਜਾਂ ਅੱਗੋਂ ਵੰਗਾਰ ਵਿੱਚ ਕਰਵਾਉਣਸਾਰਾ ਇੰਤਜ਼ਾਮ ਉਹੀ ਕਰਦੇ ਨੇ


ਨਸ਼ੇ ਵਿੱਚ ਗੜੁੱਚ ਖੋਸਲਾ ਦੇ ਮੂੰਹੋਂ ਸੱਚਾਈ ਦੱਸੀ ਗਈ


==============


ਸਾਊ


ਤਰਸੇਮ ਸਰਬੀ ਦੀ ਤਸਵੀਰ ਅੱਗੇ ਗੁੰਮ-ਸੁੰਮ ਬੈਠਾ ਹੈ ਜਦੋਂ ਦੀ ਸਰਬੀ ਦੀ ਇਕ ਸੜਕ ਹਾਦਸੇ ਵਿਚ ਅਚਾਨਕ ਮੌਤ ਹੋਈ ਹੈ ਤਾਂ ਮਾਨੋਂ ਤਰਸੇਮ ਦੀ ਜ਼ਿੰਦਗੀ ਦੀ ਕਾਇਆ ਪਲਟ ਗਈ ਡੇਢ ਕੁ ਸਾਲ ਪਹਿਲਾਂ ਹੀ ਤਾਂ ਦੋਨਾਂ ਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਦੋਨਾਂ ਦੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਅਤੇ ਸਰਬੀ ਨੇ ਘਰ-ਗ੍ਰਹਿਸਥੀ ਨੂੰ ਸੁਚੱਜੇ ਢੰਗ ਨਾਲ ਸੰਭਾਲ ਲਿਆ ਸੀਰਿਸ਼ਤੇਦਾਰਾਂ,ਦੋਸਤ- ਮਿੱਤਰਾਂ,ਗੁਆਢੀਆਂ ਵਿਚ ਸਰਬੀ ਜਿਹੀ ਸੁਚੱਜੀ ਅਤੇ ਸੁਸ਼ੀਲ ਪਤਨੀ ਦੀਆਂ ਗੱਲਾਂ ਹੁੰਦੀਆਂ ਅਤੇ ਤਰਸੇਮ ਦੀ ਕਿਸਮਤ ਉੱਤੇ ਸਾਰੇ ਰਸ਼ਕ ਕਰਦੇ ਹਮੇਸ਼ਾ ਨੀਵੀਆਂ ਨਜ਼ਰਾਂ,ਵਾਧੂ ਕਿਸੇ ਨੂੰ ਕਹਿਣਾ ਨਹੀਂ,ਆਪਣੇ-ਆਪ ਵਿਚ ਮਸਤ, ਖ਼ੂਬਸੂਰਤੀ ਦਾ ਮੁਜੱਸਮ ਸਰਬੀ ਤਰਸੇਮ ਨੂੰ ਅਥਾਹ ਪਿਆਰ ਕਰਦੀ ਛੇ ਮਹੀਨੇ ਦੀ ਗਰਭਵਤੀ ਸੀ ਪਰ ਸੜਕ-ਹਾਦਸੇ ਵਿਚ ਉਹ ਹਮੇਸ਼ਾ ਲਈ ਤਰਸੇਮ ਨੂੰ ਇੱਕਲਾ ਛੱਡ ਜਹਾਨੋਂ ਰੁਖ਼ਸਤ ਹੋ ਗਈ


ਸਰਬੀ ਨੂੰ ਮਰਿਆਂ ਤਿੰਨ ਮਹੀਨੇ ਹੋ ਗਏ ਸਨ ਉਸ ਦੀ ਯਾਦ ਵਿਚ ਤਰਸੇਮ ਬਾਵਰਿਆਂ ਵਾਂਗ ਗੁੰਮ-ਸੁੰਮ ਹੋ ਗਿਆ ਰਿਸ਼ਤੇਦਾਰਾਂ ਨੇ ਉਸ ਨੂੰ ਇਕਲਾਪੇ ਵਿਚੋਂ ਕੱਢਣ ਲਈ ਛੋਟੀ ਸਾਲੀ ਸਲੋਚਨਾ ਨਾਲ ਉਸ ਦੇ ਵਿਆਹ ਨੂੰ ਸਹਿਮਤੀ ਦੇ ਦਿੱਤੀ ਸਲੋਚਨਾ ਆਧੁਨਿਕਤਾ ਨਾਲ ਪ੍ਰੋਰਈ ਚੰਚਲ ਸੁਭਾਅ ਦੀ ਕੁੜੀ ਸੀ ਪਰ ਤਰਸੇਮ ਅਜੇ ਦੁਚਿੱਤੀ ਵਿਚ ਸੀ ਅੱਜ ਸਰਬੀ ਦੇ ਪੇਕਿਆਂ ਨੇ ਉਸ ਦੀ ਰਿਸ਼ਤਾ ਪੱਕਾ ਕਰਨ ਆਉਂਣਾ ਸੀ ਤਰਸੇਮ ਸਾਰੀ ਰਾਤ ਮਾਨਸਿਕ ਪ੍ਰੇਸ਼ਾਨੀ ਵਿਚ ਸੁੱਤਾ ਨਹੀਂ ਸੀ ਕੱਲ ਸ਼ਾਮ ਹੀ ਹਾਦਸੇ ਵਿਚ ਟੁੱਟੇ ਸਰਬੀ ਦਾ ਮੋਬਾਇਲ ਠੀਕ ਕਰਵਾ ਕੇ ਲਿਆਉਂਦਾ ਸੀ ਸਾਰੀ ਰਾਤ ਉਹ ਮੋਬਾਇਲ ਉੱਤੇ ਸਰਬੀ ਦੇ ਫੇਸਬੁੱਕ ਅਕਾਊਂਟ ਤੇ ਦੋਨਾਂ ਦੀ ਆਪਸੀ ਚੈਟਿੰਗ ਅਤੇ ਟਾਇਮ ਲਾਇਨ ਵਿਚ ਅਪਲੋਡ ਤਸਵੀਰਾਂ ਤੱਕਦਾ ਰਿਹਾ ਤੇ ਕੁੱਝ ਪ੍ਰੇਸ਼ਾਨ ਹੋ ਗਿਆ


ਸਾਰੇ ਰਿਸ਼ਤੇਦਾਰ ਪੁੱਜ ਚੁੱਕੇ ਸਨ ਤਰਸੇਮ ਦਾ ਚਾਚਾ ਬੋਲਿਆ,“ ਪੁੱਤ,ਹੁਣ ਰੱਬ ਦਾ ਭਾਣਾ ਤਾਂ ਮੰਨਣਾ ਹੀ ਪੈਣਾ, ਤੂੰ ਸਲੋਚਨਾ ਜੋ ਸਰਬੀ ਵਾਂਗ ਹੀ ਸਾਊ ਹੈ,ਵਿਆਹ ਲਈ ਹਾਂ ਕਰਦੇ..


ਅਸੀਂ ਸਾਰੇ ਵੀ ਸਹਿਮਤ ਹਾਂ..ਸਰਬੀ ਦੇ ਮਾਮੇ ਨੇ ਵੀਂ ਹਾਂ ਵਿਚ ਹਾਂ ਮਿਲਾਈ ਸਾਰੇ ਤਰਸੇਮ ਵੱਲ ਸੁਆਲੀਆਂ ਨਜ਼ਰਾਂ ਨਾਲ ਤੱਕਣ ਲੱਗੇ ਤਰਸੇਮ ਕੁੱਝ ਚਿਰ ਗੁੰਮ-ਸੁੰਮ ਹੋਇਆ ਸੱਭ ਵੱਲ ਤੱਕਦਾ ਰਿਹਾ ਤੇ ਫਿਰ ਇਕਦਮ ਪਾਗਲਾਂ ਵਾਂਗ ਚੀਖ਼ਿਆ,“ ਸਰਬੀ ਸਾਊ ਸੀ,ਇਹ ਦੇਖੋ..


ਸਰਬੀ ਦੀ ਫੇਸਬੁੱਕ ਉਸ ਦੇ ਆਪਣੇ ਕਾਲਜ ਪੜ੍ਹਦੇ ਸਹਿਪਾਠੀ ਨਾਲ ਪ੍ਰੇਮ-ਸਬੰਧਾਂ ਤੇ ਪੇਟ ਵਿਚ ਪਲ ਰਹੇ ਬੱਚੇ ਦੇ ਅਸਲ ਬਾਪ ਦਾ ਰਾਜ਼ ਉਜਾਗਰ ਕਰ ਰਹੀ ਸੀ ਚਾਰੇ-ਪਾਸੇ ਚੁੱਪ ਪਸਰ ਗਈ

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First Doctor of Punjab Mini Kahani Harpreet Singh Rana