ਅਗਲੀ ਕਹਾਣੀ

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਹਿਲੀ ਭਾਰਤ–ਪਾਕਿ ਮੀਟਿੰਗ ਵੀਰਵਾਰ ਨੂੰ

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਹਿਲੀ ਭਾਰਤ–ਪਾਕਿ ਮੀਟਿੰਗ ਵੀਰਵਾਰ ਨੂੰ

ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਤ ਪ੍ਰੋਜੈਕਟ ਬਾਰੇ ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲੀ ਮੀਟਿੰਗ ਭਲਕੇ ਵੀਰਵਾਰ 13 ਮਾਰਚ ਨੂੰ ਸ਼ਾਮੀਂ 3:00 ਵਜੇ ਹੋਣ ਜਾ ਰਹੀ ਹੈ। ਦੋਵੇਂ ਦੇਸ਼ਾਂ ਦੇ ਵਫ਼ਦ ਵਾਹਗਾ ਬਾਰਡਰ ’ਤੇ ਮੌਜੂਦ ਸਾਂਝੀ ਚੈੱਕ–ਪੋਸਟ ਵਿਖੇ ਇਹ ਮੁਲਾਕਾਤ ਕਰਨਗੇ। ਬੀਤੀ 14 ਫ਼ਰਵਰੀ ਨੂੰ ਕਸ਼ਮੀਰ ਵਿੱਚ ਪੁਲਵਾਮਾ ਵਿਖੇ ਦਹਿਸ਼ਤਗਰਦ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੇ ਫਿਰ ਉਸ ਤੋਂ ਬਾਅਦ 26 ਫ਼ਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਸਥਿਤ ਦਹਿਸ਼ਤਗਰਦ ਸਿਖਲਾਈ ਕੈਂਪਾਂ ਉੱਤੇ ਭਾਰਤੀ ਹਵਾਈ ਫ਼ੌਜ ਦੇ ਹਵਾਈ ਹਮਲਿਆਂ ਕਾਰਨ ਦੋਵੇਂ ਦੇਸ਼ਾਂ ਵਿਚਾਲੇ ਹਾਲਾਤ ਤਣਾਅਪੂਰਨ ਚੱਲ ਰਹੇ ਹਨ।

 

 

ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਜਤਨਾਂ ਦੀ ਦਿਸ਼ਾ ਵਿੱਚ ਦੋਵੇਂ ਦੇਸ਼ਾਂ ਦਾ ਇਹ ਪਹਿਲਾ ਜਤਨ ਹੋਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ ਵਰ੍ਹੇ ਕਰਤਾਰਪੁਰ ਸਾਹਿਬ ਵਿਖੇ ਹੀ ਬਿਤਾਏ ਸਨ। ਕੱਲ੍ਹ ਵਾਹਗਾ ਸਥਿਤ ਸਾਂਝੀ ਚੌਕੀ ਵਿਖੇ ਹੀ ਇੱਕ ਪ੍ਰੈੱਸ ਕਾਨਫ਼ਰੰਸ ਵੀ ਹੋਵੇਗੀ।

 

 

ਭਾਰਤੀ ਵਫ਼ਦ ਵਿੱਚ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਬੀਐੱਸਐੱਫ਼, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਮੌਜੂਦ ਰਹਿਣਗੇ। ਦੋਵੇਂ ਧਿਰਾਂ ਸਮਝੌਤੇ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਬਾਰੇ ਗੱਲਬਾਤ ਕਰਨਗੀਆਂ ਤੇ ਲਾਂਘੇ ਬਾਰੇ ਹਰ ਤਰ੍ਹਾਂ ਦੀਆਂ ਵਾਧਾਂ–ਘਾਟਾਂ ਤੇ ਤਾਲਮੇਲ ਜਿਹੇ ਮੁੱਦਿਆਂ ਸਬੰਧੀ ਗੱਲਬਾਤ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First India Pak discussion about Kartarpur Sahib Corridor on 14th March