ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ `ਚ ਜਟਰੋਫ਼ਾ ਤੇਲ ਨਾਲ ਪਹਿਲੀ ਵਾਰ ਉੱਡਿਆ ਭਾਰਤੀ ਫ਼ੌਜ ਦਾ ਹਵਾਈ ਜਹਾਜ਼

ਚੰਡੀਗੜ੍ਹ `ਚ ਜਟਰੋਫ਼ਾ ਤੇਲ ਨਾਲ ਪਹਿਲੀ ਵਾਰ ਉੱਡਿਆ ਭਾਰਤੀ ਫ਼ੌਜ ਦਾ ਹਵਾਈ ਜਹਾਜ਼

ਦੇਸ਼ `ਚ ਭਾਰਤੀ ਫ਼ੌਜ ਦੇ ਹਵਾਈ ਜਹਾਜ਼ ‘ਏਐੱਨ-32` ਨੇ ਅੱਜ ਪਹਿਲੀ ਵਾਰ ਜਟਰੋਫ਼ਾ ਤੇਲ ਤੋ਼ ਜੈੱਟ ਹਵਾਈ ਜਹਾਜ਼ ਲਈ ਖ਼ਾਸ ਤੌਰ `ਤੇ ਤਿਆਰ ਕੀਤੇ ਤੇਲ (ਪੈਟਰੋਲ ਦੀ ਥਾਂ ਈਂਧਨ) ਦੀ ਊਰਜਾ ਨਾਲ ਚੰਡੀਗੜ੍ਹ `ਚ ਉਡਾਣ ਭਰੀ। ਇਹ ਖ਼ਾਸ ਤੇਲ ਛੱਤੀਸਗੜ੍ਹ ਬਾਇਓਡੀਜ਼ਲ ਡਿਵੈਲਪਮੈਂਟ ਅਥਾਰਟੀ ਵੱਲੋਂ ਜਟਰੋਫ਼ਾ ਦੇ ਪੌਦੇ ਤੋਂ ਤਿਆਰ ਕੀਤਾ ਗਿਆ ਸੀ ਤੇ ਇਸ ਨੂੰ ਵਰਤੋਂ `ਚ ਲਿਆਉਣ ਤੋਂ ਪਹਿਲਾਂ ਦੇਹਰਾਦੂਨ ਸਥਿਤ ਸੀਐੱਸਆਈਆਰ-ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ `ਚ ਪ੍ਰਾਸੈੱਸ ਕੀਤਾ ਗਿਆ ਸੀ।


ਇਸ ਪ੍ਰੋਜੈਕਟ ਦੇ ਤਜਰਬੇ `ਚ ਭਾਰਤੀ ਹਵਾਈ ਫ਼ੌਜ ਦੀ ਪ੍ਰੀਮੀਅਰ ਟੈਸਟਿੰਗ ਏਜੰਸੀ ਏਅਰਕ੍ਰਾਫ਼ਟਸ ਐਂਡ ਸਿਸਟਮਜ਼ ਟੈਸਟਿੰਗ ਇਸਟੈਬਲਿਸ਼ਮੈਂਟ ਦੇ ਪਾਇਲਟ ਤੇ ਟੈਸਟ ਇੰਜੀਨੀਅਰ ਪੂਰੀ ਲਗਨ ਨਾਲ ਸ਼ਾਮਲ ਰਹੇ। ਇਨ੍ਹਾਂ ਤੋਂ ਇਲਾਵਾ ਭਾਰਤੀ ਹਵਾਈ ਫ਼ੌਜ, ਡਿਫ਼ੈਂਸ ਰੀਸਰਚ ਐਂਡ ਡਿਵੈਲਪਮੈਂਟ ਆਰਗੇਨਾਇਜ਼ੇਸ਼ਨ, ਡਾਇਰੈਕਟੋਰੇਟ ਜਨਰਲ ਏਅਰੋਨੌਟਿਕਲ ਐਸ਼ਯੋਰੈਂਸ ਅਤੇ ਸੀਐੱਸਆਈਆਰ-ਇੰਡੀਅਨ ਇੰਸਟੀਚਿਊਅ ਆਫ਼ ਪੈਟਰੋਲੀਅਮ ਸਭ ਮਿਲ ਕੇ ਤਜਰਬਾ ਸਫ਼ਲ ਬਣਾਉਣ `ਚ ਜੁਟੇ ਹੋਏ ਹਨ।


ਬੀਤੇ ਜੁਲਾਈ ਮਹੀਨੇ ਇੱਕ ਸੈਮੀਨਾਰ ਦੌਰਾਨ ਏਅਰ ਚੀਫ਼ ਮਾਰਸ਼ਲ ਬੀ.ਐੱਸ. ਧਨੋਆ ਨੇ ਕਿਹਾ ਸੀ ਕਿ 26 ਜਨਵਰੀ, 2019 ਦੀ ਗਣਤੰਤਰ ਦਿਵਸ ਫ਼ਲਾਈਪਾਸਟ ਵੇਲੇ ਫ਼ੋਜ ਦੇ ਏਐੱਨ-32 ਹਵਾਈ ਜਹਾਜ਼ 10% ਬਾਇਓ-ਜੈੱਟ ਈਂਧਨ ਨਾਲ ਉਡਾਾਣਾਂ ਭਰਨਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First military flight on blended bio-jet fuel