ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੀ ਵਾਰ ਮਾਂ ਬਣ ਰਹੀਆਂ ਔਰਤਾਂ ਲਈ ਖ਼ੁਸ਼ਖਬਰੀ

1 / 2Prime Minister Matru Vandana Yojana

2 / 2dc mohali

PreviousNext

-----ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਭ ਲੈਣ ਲਈ ਗਰਭਵਤੀ ਔਰਤਾਂ ਵਾਸਤੇ ਨੇੜਲੇ ਆਂਗਨਵਾੜੀ ਕੇਂਦਰਾਂ ਵਿੱਚ ਰਜਿਸਟਰੇਸ਼ਟਨ ਕਰਵਾਉਣੀ ਲਾਜ਼ਮੀ-----

 

ਮੋਹਾਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਦਸਿਆ ਕਿ ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਨੂੰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ ਜਿਸ ਚ ਪਹਿਲੀ ਵਾਰ ਮਾਂ ਬਣਨ ਵਾਲੀ ਔਰਤ ਨੂੰ 5 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਤਿੰਨ ਕਿਸ਼ਤਾਂ ਚ ਦਿੱਤੀ ਜਾਂਦੀ ਹੈ।

 

ਡਿਪਟੀ ਕਮਿਸ਼ਨਰ ਦਿਆਲਨ ਨੇ ਅੱਗੇ ਦੱਸਿਆ ਕਿ ਮਾਂ ਬਣਨ ਵਾਲੀਆਂ ਰਜਿਸਟਰਡ ਔਰਤਾਂ ਨੂੰ 1 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਗਰਭ ਰਜਿਟਰ ਕਰਵਾਉਣ ਸਮੇਂ ਦਿੱਤੀ ਜਾਂਦੀ ਹੈ ਜਦਕਿ 2 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਗਰਭ ਦੇ 6 ਮਹੀਨੇ ਚ ਦੂਜੇ ਚੈੱਕਅਪ ਮੌਕੇ ਅਤੇ ਤੀਜੀ ਕਿਸ਼ਤ ਵਜੋਂ 2 ਹਜ਼ਾਰ ਰੁਪਏ ਨਵ ਜਨਮੇ ਬੱਚੇ ਦੇ ਪਹਿਲੇ ਗੇੜ ਦਾ ਟੀਕਾਕਰਨ ਪੂਰਾ ਹੋਣ 'ਤੇ ਦਿੱਤੇ ਜਾਂਦੇ ਹਨ।

 

ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਉਪਰੋਕਤ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਂਦੀ ਹੈ ਅਤੇ ਇਸ ਯੋਜਨਾ ਦਾ ਲਾਭ ਲੈਣ ਲਈ ਗਰਭਵਤੀ ਔਰਤਾਂ ਵੱਲੋਂ ਆਪਣੇ ਨੇੜੇ ਦੇ ਆਂਗਨਵਾੜੀ ਕੇਂਦਰਾਂ ਵਿਖੇ ਰਜਿਸਟਰੇਸ਼ਨ ਕਰਵਾਉਣੀ ਅਤੇ ਨੇੜਲੇ ਸਿਹਤ ਕੇਂਦਰ ਤੋਂ ਜੱਚਾ ਬੱਚਾ ਸਿਹਤ ਕਾਰਡ ਬਨਵਾਉਣਾ ਲਾਜ਼ਮੀ ਹੈ।

 

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਔਰਤਾਂ ਨੂੰ ਹੁਣ ਤਕ ਮਿਲੇ ਲਾਭ ਬਾਰੇ ਦਸਦਿਆਂ ਡਿਪਟੀ ਕਮਿਸ਼ਨਰ ਦਿਆਲਨ ਨੇ ਕਿਹਾ ਕਿ ਇਸ ਯੋਜਨਾ ਤਹਿਤ ਹੁਣ ਤੱਕ ਪਹਿਲੀ ਵਾਰ ਮਾਂ ਬਣੀਆਂ 7,869 ਲਾਭਪਾਤਰੀ ਔਰਤਾਂ ਨੂੰ ਕੁੱਲ 3 ਕਰੋੜ 15 ਲੱਖ 8 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First-time mothers will get benefits from Prime Minister Matru Vandana Yojana