ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ 12ਵੀਂ ਜਮਾਤ ਲਈ ਇਤਿਹਾਸ ਦੇ ਪਹਿਲੇ ਦੋ ਅਧਿਆਇ ਤਿਆਰ

ਪੰਜਾਬ ਦੇ 12ਵੀਂ ਜਮਾਤ ਲਈ ਇਤਿਹਾਸ ਦੇ ਪਹਿਲੇ ਦੋ ਅਧਿਆਇ ਤਿਆਰ

ਪੰਜਾਬ ਸਰਕਾਰ ਨੇ 12ਵੀਂ ਜਮਾਤ ਦੇ ਇਤਿਹਾਸ ਦੇ ਵਿਦਿਆਰਥੀਆਂ ਲਈ ਦੋ ਅਧਿਆਇ ਤਿਆਰ ਕਰ ਲਏ ਹਨ। ਪ੍ਰੋ. ਕਿਰਪਾਲ ਦੀ ਅਗਵਾਈ ਹੇਠ ਕਾਇਮ ਕਮੇਟੀ ਨੇ ਇਹ ਅਧਿਆਇ ਤਿਆਰ ਕੀਤੇ ਹਨ।


ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ ਹੇਠ ਨਜ਼ਰਸਾਨੀ ਕਮੇਟੀ ਦੀ ਮੀਟਿੰਗ ਹੋਈ। ਇਹ ਅਧਿਆਇ ਅੰਗਰੇਜ਼ੀ ਭਾਸ਼ਾ ਵਿੱਚ ਤਿਆਰ ਕੀਤੇ ਗਏ ਹਨ ਤੇ ਅਗਲੇ ਕੁਝ ਦਿਨਾਂ ਵਿੱਚ ਇਨ੍ਹਾਂ ਦਾ ਪੰਜਾਬੀ ਤੇ ਹਿੰਦੀ ਵਿੱਚ ਅਨੁਵਾਦ ਕਰਵਾ ਕੇ ਆਉਂਦੀ ਪਹਿਲੀ ਅਗਸਤ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ `ਤੇ ਅਪਲੋਡ ਕਰ ਦਿੱਤਾ ਜਾਵੇਗਾ।


ਨਜ਼ਰਸਾਨੀ ਕਮੇਟੀ ਦੇ ਚੇਅਰਮੈਨ ਡਾ. ਕਿਰਪਾਲ ਸਿੰਘ ਨੇ ਕਿਹਾ ਦੋਵੇਂ ਜਮਾਤਾਂ ਦੀਆਂ ਕਿਤਾਬਾਂ ਲਈ ਕਾਲ-ਵੰਡ ਕਰ ਲਈ ਗਈ ਹੈ। ਇਸ ਅਧੀਨ 11ਵੀਂ ਜਮਾਤ ਵਿੱਚ ਭਾਰਤ ਦਾ ਇਤਿਹਾਸ ਮੁਢਲੇ ਕਾਲ ਤੋਂ ਲੈ ਕੇ 1947 ਤੱਕ ਪੜ੍ਹਾਇਆ ਜਾਵੇਗਾ, ਜਦ ਕਿ 12ਵੀਂ ਜਮਾਤ ਵਿੱਚ ਪੰਜਾਬ ਦਾ ਇਤਿਹਾਸ 1450 ਤੋਂ ਲੈ ਕੇ 1966 ਤੱਕ ਪੜ੍ਹਾਇਆ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:first two chapters of history for 12th are ready