ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਕਾਸ਼ ਪੁਰਬ ਆਨਲਾਈਨ ਮੁਕਾਬਲੇ ’ਚ ਪਹਿਲੇ ਜੇਤੂ ਨੂੰ ਮਿਲਣਗੇ 71000 ਰੁਪਏ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦੇ ਸਬੰਧ ਵਿੱਚ ਕਰਵਾਏ ਜਾਣ ਵਾਲੇ ਡੇਰਾ ਬਾਬਾ ਨਾਨਕ ਆਨਲਾਈਨ ਯੁਵਾ ਉਤਸਵ ਮੁਕਾਬਲਿਆਂ ਦੀ ਅੱਜ ਸ਼ੁਰੂਆਤ ਹੋ ਗਈ ਜਿਸ ਦਾ ਰਸਮੀ ਆਗਾਜ਼ ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਧਿਕਾਰਤ ਵੈਬਸਾਈਟ ਦਾ ਬਟਨ ਦਬਾ ਕੇ ਕੀਤਾ ਗਿਆ

 

ਅੱਜ ਇੱਥੇ ਪੰਜਾਬ ਸਿਵਲ ਸਕੱਤੇਰਤ ਸਥਿਤ ਆਪਣੇ ਦਫਤਰ ਵਿਖੇ ਆਨਲਾਈਨ ਮੁਕਾਬਲਿਆਂ ਦਾ ਆਗਾਜ਼ ਕਰਦਿਆਂ . ਰੰਧਾਵਾ ਨੇ ਦੱਸਿਆ ਕਿ ਸੋਲੋ ਤੇ ਗਰੁੱਪ ਵਰਗ ਵਿੱਚ 13 ਵੰਨਗੀਆਂ ਦੇ ਆਨਲਾਈਨ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨਾਂ ਵਿੱਚ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਵਿਦਿਆਰਥੀ ਜਿਸ ਦੀ ਉਮਰ 25 ਸਾਲ ਤੋਂ ਘੱਟ ਹੈ, ਵਿੱਚ ਹਿੱਸਾ ਲੈ ਸਕਦਾ ਹੈ

 

ਉਨਾਂ ਦੱਸਿਆ ਕਿ ਗਰੁੱਪ ਵਰਗ ਵਿੱਚ ਤਿੰਨ ਵੰਨਗੀਆਂ ਸ਼ਬਦ ਗਰੁੱਪ, ਢਾਡੀ ਕਲਾ ਤੇ ਕਵੀਸ਼ਰੀ ਅਤੇ ਸੋਲੋ ਵਰਗ ਵਿੱਚ ਸ਼ਬਦ ਸੋਲੋ, ਕਵਿਤਾ ਉਚਾਰਨ, ਕਵਿਤਾ ਗਾਇਨ, ਭਾਸ਼ਣ, ਲੇਖਣੀ, ਪੇਂਟਿੰਗ, ਅੱਖਰਕਾਰੀ, ਫੋਟੋਗ੍ਰਾਫੀ, ਡਿਜੀਟਲ ਪੋਸਟਰ ਅਤੇ ਸਕੈਚ (ਲਾਈਨ ਆਰਟ) ਦੇ ਮੁਕਾਬਲੇ ਹੋਣਗੇ ਸਾਰੇ ਵੰਨਗੀਆਂ ਦੇ ਜੇਤੂਆਂ ਨੂੰ ਮਿਲਾ ਕੇ ਕੁੱਲ 15 ਲੱਖ 90 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ

 

ਇਨਾਂ ਮੁਕਾਬਲਿਆਂ ਦੀ ਵਿਲੱਖਣਤਾ ਇਹ ਹੈ ਕਿ ਸਾਰੇ ਹਿੱਸਾ ਲੈਣ ਵਾਲੇ ਵਿਦਿਆਰਥੀ ਤੇ ਟੀਮਾਂ ਆਪਣੀਆਂ ਪੇਸ਼ਕਾਰੀਆਂ ਡੇਰਾ ਬਾਬਾ ਨਾਨਕ ਉਤਸਵ ਦੀ ਵੈਬਸਾਈਟ www.derababanamakutsav.com ਉਤੇ ਆਨਲਾਈਨ ਅਪਲੋਡ ਕਰਨਗੇ ਅਤੇ ਜੱਜਾਂ ਵੱਲੋਂ ਨਤੀਜਾ ਐਲਾਨਣ ਸਮੇਂ ਹਰ ਪੇਸ਼ਕਾਰੀ ਨੂੰ ਸੋਸ਼ਲ ਮੀਡੀਆ ਉਪਰ ਮਿਲਣ ਵਾਲੇ ਹੁੰਗਾਰੇ ਨੂੰ ਵੀ ਆਧਾਰ ਬਣਾਇਆ ਜਾਵੇਗਾ


. ਰੰਧਾਵਾ ਨੇ ਦੱਸਿਆ ਕਿ ਹਰ ਵੰਨਗੀ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਰੱਖਿਆ ਗਿਆ ਹੈ

 

ਉਨਾਂ ਦੱਸਿਆ ਕਿ ਅੱਜ ਤੋਂ ਲੈ ਕੇ 25 ਅਕਤੂਬਰ ਦੇ ਸ਼ਾਮ ਪੰਜ ਵਜੇ ਤੱਕ ਕੋਈ ਵੀ ਵਿਦਿਆਰਥੀ ਜਾਂ ਟੀਮ ਆਨਲਾਈਨ ਆਪਣੀ ਐਂਟਰੀ ਜਮਾਂ ਕਰਵਾ ਕੇ ਮੁਕਾਬਲੇ ਦਾ ਹਿੱਸਾ ਬਣ ਸਕਦੀ ਹੈ ਇਸ ਉਪਰੰਤ ਹਰ ਵੰਨਗੀ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਕੱਢੀਆਂ ਜਾਣਗੀਆਂ ਨਤੀਜੇ ਦਾ ਐਲਾਨ 5 ਨਵੰਬਰ ਨੂੰ ਹੋਵੇਗਾ

 

ਗਰੁੱਪ ਵਰਗ ਪਹਿਲੇ ਤਿੰਨ ਸਥਾਨਾਂਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 71000, 51000 ਤੇ 31000 ਰੁਪਏ ਅਤੇ ਸੋਲੋ ਵਰਗ ਵਿੱਚ ਪਹਿਲੇ ਤਿੰਨ ਸਥਾਨਾਂਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 51000, 31000 ਤੇ 21000 ਰੁਪਏ ਦਾ ਇਨਾਮ ਦਿੱਤਾ ਜਾਵੇਗਾ

 

ਓਵਰ ਆਲ ਜੇਤੂ ਬਣਨ ਵਾਲੀ ਵਿਦਿਅਕ ਸੰਸਥਾ ਨੂੰ 1 ਲੱਖ ਇਕ ਹਜ਼ਾਰ ਰੁਪਏ ਦੇ ਨਗਦ ਇਨਾਮ ਦੇ ਨਾਲਬਾਬਾ ਨਾਨਕ 550 ਸਰਵੋਤਮ ਟਰਾਫੀਦਿੱਤੀ ਜਾਵੇਗੀ

 

ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਟੀਮਾਂ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਡੇਰਾ ਬਾਬਾ ਨਾਨਕ ਉਤਸਵ ਦੌਰਾਨ ਕਰਵਾਈ ਜਾਵੇਗੀ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First Winner gets Prize of Rs 71000 in Parkash Prabha Online Competition