ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਦੇ ਮੈਂਬਰਾਂ ’ਚ ਉੱਭਰੇ ਡੂੰਘੇ ਮਤਭੇਦ

ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਦੇ ਮੈਂਬਰਾਂ ’ਚ ਉੱਭਰੇ ਡੂੰਘੇ ਮਤਭੇਦ

ਸਾਲ 2015 ਦੌਰਾਨ ਪੰਜਾਬ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਪੁਲਿਸ ਗੋਲੀਕਾਂਡ ਦੌਰਾਨ ਹੋਈਆਂ ਮੌਤਾਂ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਇੱਕ ‘ਵਿਸ਼ੇਸ਼ ਜਾਂਚ ਟੀਮ’ (SIT – Special Investigation Team) ਕਾਇਮ ਕੀਤੀ ਹੋਈ ਹੈ। ਜਿਸ ਦੇ ਇੱਕ ਮੈਂਬਰ ਆਈਜੀਪੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੀਤੇ ਦਿਨੀਂ ਪੇਸ਼ ਕੀਤੇ ਚਲਾਨ ਦੇ ਆਧਾਰ ’ਤੇ ਦੋਸ਼ ਲਾਇਆ ਸੀ ਕਿ ਪੰਜਾਬ ਵਿੱਚ ਚਾਰ ਵਰ੍ਹੇ ਪਹਿਲਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ‘ਦਰਅਸਲ ਉਦੋਂ ਦੇ ਉੱਪ–ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਤਤਕਾਲੀਨ ਡੀਜੀਪੀ ਸੁਮੇਧ ਸੈਣੀ ਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗਿਣੀ–ਮਿੱਥੀ ਯੋਜਨਾ ਕਾਰਨ ਵਾਪਰੀਆਂ ਸਨ।’

 

 

ਪਰ ਹੁਣ ਇਸੇ SIT ਵਿੱਚ ਹੁਣ ਤਰੇੜਾਂ ਦਿਸਣ ਲੱਗ ਪਈਆਂ ਹਨ ਭਾਵ ਮਤਭੇਦ ਉੱਭਰ ਕੇ ਸਾਹਮਣੇ ਆਏ ਹਨ, ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਸਥਿਤੀ ਬੜੀ ਕਸੂਤੀ ਬਣ ਗਈ ਹੈ। ਇਸ ਟੀਮ ਦੇ ਕੁੱਲ ਪੰਜ ਮੈਂਬਰ ਹਨ ਪਰ ਇਸ ਦੇ ਚਾਰ ਮੈਂਬਰ ਇਸ ਮਾਮਲੇ ਵਿੱਚ ਪੇਸ਼ ਕੀਤੇ ਦੋਸ਼–ਪੱਤਰ (ਚਾਰਜਸ਼ੀਟ) ਨਾਲ ਸਹਿਮਤ ਨਹੀਂ ਹਨ।

 

 

ਇਹ ਚਾਰਜਸ਼ੀਟ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ ਤੇ SIT ਵੱਲੋਂ ਹੁਣ ਤੱਕ ਉਹੀ ਬਿਆਨ ਦਿੰਦੇ ਆ ਰਹੇ ਹਨ। ਇਸ ਟੀਮ ਦੇ ਮੁਖੀ ਏਡੀਜੀਪੀ ਪਰਬੋਧ ਕੁਮਾਰ ਹਨ। ਉਨ੍ਹਾਂ ਹੁਣ ਡੀਜੀਪੀ ਨੂੰ ਇੱਕ ਚਿੱਠੀ ਲਿਖ ਕੇ ਦਾਅਵਾ ਕੀਤਾ ਹੈ ਕਿ ਫ਼ਰੀਦਕੋਟ ਦੀ ਅਦਾਲਤ ਵਿੱਚ ਬੀਤੀ 26 ਮਈ ਨੂੰ 200 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਇਜਾਜ਼ਤ ਨਹੀਂ ਲਈ ਗਈ।

 

 

ਸ੍ਰੀ ਪਰਬੋਧ ਕੁਮਾਰ ਤੇ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਇਲਾਵਾ ਆਈਜੀ (ਕ੍ਰਾਈਮ) ਅਰੁਣ ਪਾਲ ਸਿੰਘ, ਐੱਸਐੱਸਪੀ ਕਪੂਰਥਲਾ ਸਤਿੰਦਰ ਸਿੰਘ ਅਤੇ ਏਡੀਸੀਪੀ ਅੰਮ੍ਰਿਤਸਰ ਭੁਪਿੰਦਰ ਸਿੰਘ ਵੀ ਇਸ SIT ਦੇ ਮੈਂਬਰ ਹਨ।

 

 

ਇਨ੍ਹਾਂ ਮੈਂਬਰਾਂ ਨੇ DGP ਨੂੰ ਇੱਕ ਚਿੱਠੀ ਲਿਖ ਕੇ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੰਮ ਕਰਨ ਦੀ ਸ਼ੈਲੀ ਉੱਤੇ ਗੰਭੀਰ ਇਤਰਾਜ਼ ਪ੍ਰਗਟਾਏ ਹਨ। ਇਸ ਚਾਰਜਸ਼ੀਟ ਉੱਤੇ ਸ੍ਰੀ ਕੁੰਵਰ ਦੇ ਹੀ ਹਸਤਾਖਰ ਹਨ, ਜੋ ਉਨ੍ਹਾਂ ਬੀਤੀ 23 ਮਈ ਨੂੰ ਕੀਤੇ ਸਨ। ਮੈਂਬਰਾਂ ਨੇ ਲਿਖਿਆ ਹੈ ਕਿ ਉਸ ਚਾਰਜਸ਼ੀਟ ਬਾਰੇ ਜੋ ਵੀ ਫ਼ੈਸਲਾ ਹੋਵੇਗਾ, ਉਸ ਲਈ ਸਿਰਫ਼ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਜ਼ਿੰਮੇਵਾਰ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fissures emerged in SIT probing sacrilege cases