ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ 'ਚ NRI ਜੋੜੇ ਸਣੇ 5 ਕੋਰੋਨਾ ਪਾਜ਼ਿਟਿਵ, ਮਰੀਜ਼ਾਂ ਦੀ ਗਿਣਤੀ ਹੋਈ 13

ਭਾਰਤ 'ਚ ਕੋਰੋਨਾ ਨਾਲ ਜਿਥੇ ਮਰਨ ਵਾਲਿਆਂ ਦੀ ਗਿਣਤੀ 35 ਤੱਕ ਪਹੁੰਚ ਗਈ ਹੈ ਉਥੇ ਕੋਰਨਾ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ 1262 ਹੋ ਗਈ ਹੈ। ਇਸੇ ਤਰ੍ਹਾਂ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸੋਮਵਾਰ ਨੂੰ ਕੋਰੋਨਾ ਪਾਜ਼ੀਟਿਵ ਕੇਸਾਂ ਵਿੱਚ ਅਚਾਨਕ ਵਾਧਾ ਵੇਖਣ ਨੂੰ ਮਿਲਿਆ। 
 

ਚੰਡੀਗੜ੍ਹ ਪ੍ਰਸ਼ਾਸਨ ਅਨੁਸਾਰ ਸੋਮਵਾਰ ਨੂੰ ਇੱਕ ਐਨਆਰਆਈ ਜੋੜੇ ਸਣੇ ਪੰਜ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਪਹਿਲਾਂ ਸ਼ਹਿਰ ਵਿੱਚ ਕੋਰੋਨਾ ਪੀੜਤਾਂ ਦੇ 8 ਮਾਮਲੇ ਸਨ ਪਰ ਹੁਣ ਵੱਧ ਕੇ 13 ਹੋ ਗਏ ਹਨ।
ਯੂਟੀ ਸਿਹਤ ਵਿਭਾਗ ਦੇ ਅਨੁਸਾਰ, ਦੁਬਈ ਤੋਂ ਚੰਡੀਗੜ੍ਹ ਪਰਤੇ 22 ਸਾਲਾ ਨੌਜਵਾਨ ਦੀ 40 ਸਾਲਾ ਮਾਂ ਅਤੇ ਉਸ ਦੇ ਦੋ ਦੋਸਤਾਂ ਵਿੱਚ ਸੋਮਵਾਰ ਦੇਰ ਸ਼ਾਮ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤਿੰਨ ਵਿਅਕਤੀਆਂ ਤੋਂ ਇਲਾਵਾ ਕੈਨੇਡਾ ਤੋਂ ਹਾਲ ਹੀ ਵਿੱਚ ਪਰਤੇ ਇੱਕ ਜੋੜੇ ਇੱਕ 32 ਸਾਲਾ ਮਰਦ ਅਤੇ 32 ਸਾਲਾ ਮਹਿਲਾ ਵਿੱਚ ਵੀ ਸੋਮਵਾਰ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। 

 

ਕੋਰੋਨਾ ਵਾਇਰਸ ਨਾਲ ਪੀੜਤ ਇਨ੍ਹਾਂ ਪੰਜ ਮਰੀਜ਼ਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ -32) ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰਵਾਇਆ ਹੈ। ਡਾਕਟਰਾਂ ਅਨੁਸਾਰ ਫਿਲਹਾਲ ਇਨ੍ਹਾਂ ਪੰਜਾਂ ਮਰੀਜ਼ਾਂ ਦੀ ਹਾਲਤ ਠੀਕ ਹੈ।


ਸੈਕਟਰ -30 ਦਾ ਰਹਿਣ ਵਾਲਾ ਕੋਰੋਨਾ ਵਾਇਰਸ ਨਾਲ ਪੀੜਤ ਦੁਬਈ ਤੋਂ ਵਾਪਸ ਆਏ 22 ਸਾਲਾ ਨੌਜਵਾਨ ਦੀ 40 ਸਾਲਾ ਮਾਂ ਵਿੱਚ ਵੀ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਨੌਜਵਾਨ ਦੇ ਸੰਪਰਕ ਵਿਚ ਆਏ ਉਸ ਦੇ ਦੋ ਦੋਸਤ ਵੀ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਿਲੇ। 23 ਸਾਲਾ ਨੌਜਵਾਨ ਸੈਕਟਰ -29 ਦਾ ਵਸਨੀਕ ਹਨ। 

 

ਜੀਐਮਸੀਐਚ -32 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੁਬਈ ਤੋਂ ਵਾਪਸ ਆਏ ਇਸ 22 ਸਾਲਾ ਨੌਜਵਾਨ ਦੇ ਸੰਪਰਕ ਵਿੱਚ ਆਏ ਕੁੱਲ 81 ਵਿਅਕਤੀਆਂ ਨੂੰ ਵੱਖ ਕੀਤਾ ਗਿਆ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five Corona positive patients find including NRI couple in Chandigarh