ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਰੈਂਸ ਬਿਸ਼ਨੋਈ—ਸੰਪਤ ਨਹਿਰਾ ਗਿਰੋਹ ਦੇ ਪੰਜ ਮੈਂਬਰ ਮੋਹਾਲੀ *ਚ ਗ੍ਰਿਫ਼ਤਾਰ

Five Gangsters Arrested in Mohali

ਮੋਹਾਲੀ (ਸ਼ੈਲੀ ਡੋਗਰਾ): ਮੋਹਾਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ—ਸੰਪਤ ਨਹਿਰਾ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ *ਚੋਂ ਇੱਕ ਸਾਬਕਾ ਫ਼ੌਜੀ ਹੈ। ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਪੁਲਿਸ ਨੇ ਪਿਛਲੇ ਹਫ਼ਤੇ ਚੰਡੀਗੜ੍ਹ—ਪੰਚਕੂਲਾ—ਮੋਹਾਲੀ *ਚ ਵਾਪਰੀਆਂ ਕਾਰ ਖੋਹਣ, ਲੁੱਟਮਾਰ ਅਤੇ ਅਗ਼ਵਾ ਕਰਨ ਦੀਆਂ ਵਾਰਦਾਤਾਂ ਹੱਲ ਕਰਨ ਦਾ ਦਾਅਵਾ ਕੀਤਾ ਹੈ।
ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖ਼ਤ ਰਮਨਦੀਪ ਸਿੰਘ ਉਰਫ਼ ਭਾਊ ਨਿਵਾਸੀ ਫਿ਼ਰੋਜ਼ਪੁਰ, ਸ਼ੁਭਨਵਦੀਪ ਸਿੰਘ ਉਰਫ਼ ਸ਼ੁਭ ਨਿਵਾਸੀ ਅੰਮ੍ਰਿਤਸਰ, ਜਸਪ੍ਰੀਤ ਸਿੰਘ ਉਰਫ਼ ਜੱਸੀ ਨਿਵਾਸੀ ਅੰਬਾਲਾ, ਗੁਰਵਿੰਦਰ ਸਿੰਘ ਉਰਫ਼ ਗੁਰੀ ਅਤੇ ਬਿੰਦਰੀ ਨਿਵਾਸੀ ਅੰਬਾਲਾ ਅਤੇ ਦਿਨੇਸ਼ ਕੁਮਾਰ ਵਜੋਂ ਹੋਈ ਹੈ। ਦਿਨੇਸ਼ ਕੁਮਾਰ ਪਹਿਲਾਂ ਜੈਪੁਰ *ਚ ਥਲ ਸੈਨਾ ਦੀ ਸਿਗਨਲ ਰੈਜਿਮੈਂਟ ਵਿੱਚ ਨਾਇਕ ਨਿਯੁਕਤ ਰਿਹਾ ਹੈ।
ਇਨ੍ਹਾਂ ਗੈਂਗਸਟਰਾਂ ਨੂੰ ਮੰਗਲਵਾਰ ਦੇਰ ਰਾਤੀਂ ਮੋਹਾਲੀ ਦੇ ਰਾਧਾ ਸਵਾਮੀ ਚੌਕ *ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਦੋ .315 ਬੋਰ ਪਿਸਤੌਲਾਂ, 10 ਅਣਚੱਲੇ ਕਾਰਤੂਸ, ਛੇ ਕਾਰਤੂਸਾਂ ਸਮੇਤ ਇੱਕ .32 ਬੋਰ ਪਿਸਤੌਲ, ਇੱਕ ਕ੍ਰਿਪਾਨ ਅਤੇ ਇੱਕ ਹਿਊਨਡਾਇ ਆਈ20 ਕਾਰ ਬਰਾਮਦ ਕੀਤੇ ਗਏ ਹਨ।
ਇਹ ਮੰਨਿਆ ਜਾਂਦਾ ਹੈ ਕਿ ਭਾਵੇਂ ਬਿਸ਼ਨੋਈ ਇਸ ਵੇਲੇ ਰਾਜਸਥਾਨ ਦੀ ਭਰਤਪੁਰ ਜੇਲ੍ਹ *ਚ ਕੈਦ ਹੈ ਪਰ ਉਹ ਉੱਥੇ ਬੈਠਾ ਵੀ ਆਪਣਾ ਨੈੱਟਵਰਕ ਚਲਾ ਰਿਹਾ  ਹੈ। ਨਹਿਰਰਾ ਚੰਡੀਗੜ੍ਹ ਪੁਲਿਸ ਦੇ ਸੇਵਾ—ਮੁਕਤ ਏਐੱਸਆਈ ਦਾ ਪੁੱਤਰ ਹੈ ਅਤੇ ਬਿਸ਼ਨੋਈ ਗਿਰੋਹ ਦਾ ਪ੍ਰਮੁੱਖਖ ਮੈਂਬਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five Gangsters of Bishnoi Nehra Group Arrested in Mohali