(ਫ਼ੋਟੋ ਸਮੀਰ ਸਹਿਗਲ ਹਿੰਦੁਸਤਾਨ ਟਾਈਮਜ਼)
ਅੰਮ੍ਰਿਤਸਰ ਚ ਸ਼ਨਿੱਚਰਵਾਰ ਨੂੰ ਵੱਲ੍ਹਾ ਬਾਈਪਾਸ ਨਹਿਰ ਦੇ ਨਾਲੋ ਨਾਲ ਜਾ ਰਹੇ ਇੱਕ ਟ੍ਰੈਕਟਰ-ਟਰਾਲੀ ਨਹਿਰ ਚ ਪਲਟ ਜਾਣ ਕਾਰਨ ਉਸ ਵਿਚ ਸਵਾਰ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਲਗਭਗ ਸਵੇਰੇ 8 ਵਜੇ ਦੀ ਹੈ ਜਦੋਂ ਵੱਖੋ ਵੱਖ ਥਾਵਾਂ ਦੇ 9 ਮਜ਼ਦੂਰ ਆਪੋ ਆਪਣੀ ਮਜ਼ਦੂਰੀ ਕਰਨ ਲਈ ਆਪਣੇ ਤੈਅ ਰਸਤੇ ਤੇ ਜਾ ਰਹੇ ਸਨ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਏਡੀਸੀਪੀ ਸ਼ਹਿਰ-1) ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਜਦੋਂ ਨਹਿਰ ਦੇ ਨੇੜੇ ਟ੍ਰੈਕਟਰ-ਟਰਾਲੀ ਪੁੱਜੇ ਤਾਂ ਇਹ ਕੰਟਰੋਲ ਗੁਆ ਬੈਠਾ ਤੇ ਨਹਿਰ ਚ ਜਾ ਡਿੱਗਿਆ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ ਜਦਕਿ ਇਸਦੇ ਨਾਲ ਹੀ ਇਸ ਹਾਦਸੇ ਚ ਗੰਭੀਰ ਜ਼ਖਮੀ ਹੋਏ ਚਾਰ ਮਜ਼ਦੂਰਾਂ ਨੂੰ ਵੱਲ੍ਹਾ ਵਿਖੇ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਵਲੋਂ ਹਾਲੇ ਤੱਕ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਸ਼ਨਾਖਤ ਨਹੀਂ ਕੀਤੀ ਜਾ ਸਕੀ ਹੈ।
/