ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ’ਚੋਂ ਮਿਲੇ 5 ਹੋਰ ਪਾਜ਼ਿਟਿਵ, ਕੁੱਲ ਕੋਰੋਨਾ–ਮਰੀਜ਼ 238

ਚੰਡੀਗੜ੍ਹ ਦੇ 44–45 ਸੈਕਟਰ ਦੇ ਚੌਕ 'ਤੇ ਬੈਠੇ ਕੁਝ ਮਜ਼ਦੂਰ। ਤਸਵੀਰ: ਰਵੀ ਕੁਮਾਰ ਸ਼ਰਮਾ, ਹਿੰਦੁਸਤਾਨ ਟਾਈਮਜ਼

ਚੰਡੀਗੜ੍ਹ ਦੇ 44–45 ਸੈਕਟਰ ਦੇ ਚੌਕ 'ਤੇ ਬੈਠੇ ਕੁਝ ਮਜ਼ਦੂਰ। ਤਸਵੀਰ: ਰਵੀ ਕੁਮਾਰ ਸ਼ਰਮਾ, ਹਿੰਦੁਸਤਾਨ ਟਾਈਮਜ਼

 

ਅੱਜ ਐਤਵਾਰ ਨੂੰ ਸਵੇਰੇ–ਸਵੇਰੇ ਚੰਡੀਗੜ੍ਹ ’ਚ ਪੰਜ ਹੋਰ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ ਤੇ ਇੰਝ ਪੰਜਾਬ ਤੇ ਹਰਿਆਣਾ ਦੇ ਇਸ ਰਾਜਧਾਨੀ ਸ਼ਹਿਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 238 ਹੋ ਗਈ ਹੈ।

 

 

ਇਸ ਮਾਮਲੇ ਦਾ ਵਰਣਨਯੋਗ ਪੱਖ ਇਹ ਹੈ ਕਿ ਅੱਜ ਸਾਰੇ 5 ਨਵੇਂ ਕੇਸ ਬਾਪੂਧਾਮ ਕਾਲੋਨੀ ’ਚੋਂ ਮਿਲੇ ਹਨ ਤੇ ਇਸ ਕਾਲੋਨੀ ’ਚੋਂ ਹੁਣ ਤੱਕ 160 ਮਰੀਜ਼ ਮਿਲ ਚੁੱਕੇ ਹਨ।

 

 

ਚੰਡੀਗੜ੍ਹ ’ਚ ਇਸ ਵੇਲੇ ਸਰਗਰਮ ਕੇਸ ਤਾਂ ਸਿਰਫ਼ 56 ਹੀ ਹਨ, ਬਾਕੀ ਠੀਕ ਹੋ ਚੁੱਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਹਾਲੇ ਕੱਲ੍ਹ ਸਨਿੱਚਰਵਾਰ ਨੂੰ ਵੀ ਬਾਪੂਧਾਮ ਕਾਲੋਨੀ ’ਚੋਂ ਹੀ 14 ਨਵੇਂ ਕੇਸ ਮਿਲੇ ਸਨ।

 

 

ਹੁਣ ਤੱਕ ਚੰਡੀਗੜ੍ਹ ਦੇ 70% ਕੇਸ ਬਾਪੂਧਾਮ ਕਾਲੋਨੀ ’ਚੋਂ ਹੀ ਮਿਲੇ ਹਨ। ਬਾਪੂਧਾਮ ਕਾਲੋਨੀ ਨੂੰ ਇੱਕ ਮਹੀਨਾ ਪਹਿਲਾਂ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ।

 

 

ਕੱਲ੍ਹ ਸਨਿੱਚਰਵਾਰ ਨੂੰ ਜਿਹੜੇ ਨਵੇਂ ਪਾਜ਼ਿਟਿਵ ਕੇਸ ਮਿਲੇ ਸਨ; ਉਨ੍ਹਾਂ ਵਿੱਚ 32 ਤੇ 17 ਸਾਲ ਦੇ ਦੋ ਮਰਦ ਇੱਕੋ ਪਰਿਵਾਰ ਦੇ ਸਨ ਤੇ 24 ਸਾਲਾਂ ਦਾ ਇੱਕ ਮਰਦ ਪਹਿਲਾਂ ਕਿਸੇ ਕੋਰੋਨਾ–ਪਾਜ਼ਿਟਿਵ ਦੇ ਸੰਪਰਕ ਵਿੱਚ ਰਹਿਣ ਕਾਰਨ ਇਸ ਲਾਗ ਤੋਂ ਪੀੜਤ ਹੋਇਆ ਸੀ।

 

 

ਪੰਜ ਹੋਰ ਮਰੀਜ਼ ਇੱਕ ਹੋਰ ਪਰਿਵਾਰ ਨਾਲ ਸਬੰਧਤ ਸਨ; ਜਿਨ੍ਹਾਂ ਵਿੱਚੋਂ 12, 13 ਤੇ 17 ਸਾਲ ਦੇ ਪੁਰਖ ਸਨ ਤੇ 35 ਅਤੇ 15 ਸਾਲ ਦੀਆਂ ਦੋ ਇਸਤ੍ਰੀਆਂ ਸਨ।

 

 

ਕੰਲ੍ਹ 115 ਵਿਅਕਤੀਆਂ ਦੇ ਸੈਂਪਲ ਬਾਪੂਧਾਮ ਕਾਲੋਨੀ ’ਚੋਂ ਹੋਰ ਲਏ ਗਏ ਸਨ। ਕੱਲ੍ਹ ਸਨਿੱਚਰਵਾਰ ਨੂੰ 25 ਸੈਕਟਰ ’ਚ ਰਹਿੰਦੀ ਦੋ ਸਾਲਾ ਇੱਕ ਲੜਕੀ ਨੂੰ ਪੀਜੀਆਈ ’ਚੋਂ ਛੁੱਟੀ ਦਿੱਤੀ ਗਈ ਸੀ; ਇੰਝ ਪੀਜੀਆਈ ’ਚ ਕੋਰੋਨਾ ਦੇ ਸਿਰਫ਼ ਚਾਰ ਮਰੀਜ਼ ਰਹਿ ਗਏ ਹਨ।

 

 

ਉੱਧਰ ਮੋਹਾਲੀ ’ਚ ਹੁਣ ਤੱਕ ਕੁੱਲ 105 ਕੋਰੋਨਾ ਮਰੀਜ਼ ਮਿਲੇ ਹਨ, ਜਿਨ੍ਹਾਂ ਵਿੱਚੋਂ 102 ਠੀਕ ਹੋ ਚੁੱਕੇ ਹਨ ਅਤੇ ਤਿੰਨ ਮਰੀਜ਼ ਦਮ ਤੋੜ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five more found Positive in Bapudham Colony of Chandigarh Total Corona Patients 238