ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO - ਫਿਰੋਜ਼ਪੁਰ ਦੇ ਬੱਸ ਅੱਡੇ ਤੋਂ ਮਿਲੀ, ਮੁਕਤਸਰ ਸਾਹਿਬ ਤੋਂ ਅਗਵਾ ਹੋਈ ਦੁਲਹਨ

ਮੁਕਤਸਰ : ਬਿਊਟੀ ਪਾਰਲਰ ’ਚ ਤਿਆਰ ਹੋਣ ਪਹੁੰਚੀ ਦੁਲਹਨ ਅਗਵਾ

1 / 3ਮੁਕਤਸਰ : ਬਿਊਟੀ ਪਾਰਲਰ ’ਚ ਤਿਆਰ ਹੋਣ ਪਹੁੰਚੀ ਦੁਲਹਨ ਅਗਵਾ

ਮੁਕਤਸਰ : ਬਿਊਟੀ ਪਾਰਲਰ ’ਚ ਤਿਆਰ ਹੋਣ ਪਹੁੰਚੀ ਦੁਲਹਨ ਅਗਵਾ

2 / 3ਮੁਕਤਸਰ : ਬਿਊਟੀ ਪਾਰਲਰ ’ਚ ਤਿਆਰ ਹੋਣ ਪਹੁੰਚੀ ਦੁਲਹਨ ਅਗਵਾ

ਮੁਕਤਸਰ : ਬਿਊਟੀ ਪਾਰਲਰ ’ਚ ਤਿਆਰ ਹੋਣ ਪਹੁੰਚੀ ਦੁਲਹਨ ਅਗਵਾ

3 / 3ਮੁਕਤਸਰ : ਬਿਊਟੀ ਪਾਰਲਰ ’ਚ ਤਿਆਰ ਹੋਣ ਪਹੁੰਚੀ ਦੁਲਹਨ ਅਗਵਾ

PreviousNext

ਮੁਕਤਸਰ ’ਚ ਆਪਣੇ ਵਿਆਹ ਵਾਲੇ ਦਿਨ ਬਿਊਟੀ ਪਾਰਲਰ ’ਚ ਤਿਆਰ ਹੋਣ ਪਹੁੰਚੀ ਦੁਲਹਨ ਨੂੰ ਕੁਝ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ।  ਮੁਕਤਸਰ ਦੇ ਗਾਂਧੀ ਨਗਰ ਚੌਂਕ ਨੇੜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ।

 

ਮੁਕਤਸਰ ਤੋਂ ਅਗਵਾ ਹੋਈ ਲੜਕੀ 54 ਕਿਲੋਮੀਟਰ ਦੂਰ ਫਿਰੋਜ਼ਪੁਰ ਦੇ ਬੱਸ ਅੱਡੇ ਤੋਂ ਮਿਲੀ ਹੈ। ਜਾਣਕਾਰੀ ਅਨੁਸਾਰ ਅਗਵਾ ਕਾਰਾਂ ਨੇ ਉਸ ਨੂੰ ਬੱਸ ਅੱਡੇ 'ਤੇ ਛੱਡ ਦਿੱਤਾ ਹੈ। ਐਸ ਐਚ ਓ ਅਸ਼ੋਕ ਕੁਮਾਰ ਨੇ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਹੈ। ਖਬਰ ਲਿਖੇ ਜਾਣ ਤੱਕ ਪੁਲਿਸ ਕੁੜੀ ਤੋਂ ਪੁੱਛਗਿੱਛ ਕਰ ਰਹੀ ਹੈ। 

 

ਮਿਲੀ ਜਾਣਕਾਰੀ ਅਨੁਸਾਰ ਅੱਜ ਲੜਕੀ ਦਾ ਵਿਆਹ ਦਾ ਦਿਨ ਸੀ, ਇਸ ਲਈ ਉਹ ਤਿਆਰ ਹੋਣ ਵਾਸਤੇ ਬਿਊਟੀ ਪਾਰਲਰ ਆਈ ਹੋਈ ਸੀ। ਇਹ ਘਟਨਾ ਸਵੇਰੇ ਸਾਢੇ ਪੰਜ ਵਜੇ ਦੀ ਦੱਸੀ ਜਾ ਰਹੀ ਹੈ। ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਹਥਿਆਰਬੰਦ ਵਿਅਕਤੀ ਇਕ ਗੱਡੀ ਰਾਹੀਂ ਬਿਊਟੀ ਪਾਰਲਰ ਪਹੁੰਚੇ ਤੇ ਲੜਕੀ ਨੂੰ ਅਗਵਾ ਕਰਕੇ ਲੈ ਗਏ।  ਅਗਵਾ ਕਰਨ ਸਮੇਂ ਦੀ ਸਾਰੀ ਘਟਨਾ ਪਾਰਲਰ ਨਾਲ ਦੀ ਦੁਕਾਨ 'ਚ ਲਗਾਏ ਸੀਸੀਟੀਵੀ ਵਿਚ ਕੈਦ ਹੋ ਗਈ ਹੈ। 

 

 

ਵੀਡੀਓ ’ਚ ਪਤਾ ਚਲਦਾ ਹੈ ਕਿ ਦੋ ਵਿਅਕਤੀ ਲੜਕੀ ਨੂੰ ਖਿੱਚ ਕੇ ਲਿਆ ਰਹੇ ਹਨ, ਇਸ ਦੌਰਾਨ ਇਕ ਵਾਰ ਲੜਕੀ ਆਪਣੀ ਕੋਸ਼ਿਸ਼ ਨਾਲ ਗੱਡੀ ਵਿਚੋਂ ਹੇਠਾਂ ਡਿੱਗ ਜਾਂਦੀ ਹੈ, ਇਸ ਤੋਂ ਬਾਅਦ ਫਿਰ ਦੁਬਾਰਾ ਅਗਵਾਕਾਰਾਂ ਵੱਲੋਂ ਖਿੱਚਕੇ ਲੜਕੀ ਨੂੰ ਗੱਡੀ ਵਿਚ ਸੁੱਟਿਆ ਜਾਂਦਾ ਹੈ।  ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿਚ ਦਹਿਸਤ ਦਾ ਮਾਹੌਲ ਬਣ ਗਿਆ ਹੈ।  ਐਸਪੀ (ਡੀ) ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਮਿਲੀ ਜਾਣਕਾਰੀ ਅਨੁਸਾਰ ਲੜਕੀ ਫਾਜਿਲਕਾ ਜ਼ਿਲ੍ਹੇ ਨਾਲ ਸਬੰਧ ਰੱਖਦੀ ਹੈ, ਉਸਦੀ ਮੁਕਤਸਰ ਦੇ ਲੜਕੇ ਨਾਲ ਵਿਆਹ ਹੋਣਾ ਨਿਸ਼ਚਿਤ ਹੋਇਆ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five unidentified persons abducted a girl in Muktsar