ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸ਼ੁਤੋਸ਼ ਮਹਾਰਾਜ ਦੇ ਮ੍ਰਿਤਕ ਹੋਣ ਦੇ 5 ਸਾਲਾ ਮਗਰੋਂ ਵੀ ਫ਼ਰਿੱਜ ’ਚ ਰੱਖੀ ਦੇਹ

ਪੰਜਾਬ ਦੇ ਲੁਧਿਆਣਾ ਚ ਨੂਰਮਹਿਲ ਡੇਰੇ ਦੇ ਮੁਖੀ ਅਤੇ ਦਿੱਵਯ ਜੋਤੀ ਜਾਗਰੀਤੀ ਸੰਸਥਾਨ ਦੇ ਸੰਤ ਆਸ਼ੁਤੋਸ਼ ਮਹਾਰਾਜ ਨੂੰ ਡਾਕਟਰਾਂ ਨੇ 5 ਸਾਲ ਪਹਿਲਾਂ ਮ੍ਰਿਤਕ ਐਲਾਨ ਦਿੱਤਾ ਸੀ ਪਰ ਭਗਤਾਂ ਨੇ ਹਾਲੇ ਵੀ ਉਨ੍ਹਾਂ ਦੀ ਦੇਹ ਨੂੰ -22 ਡਿਗਰੀ ਸੈਲਸੀਅਸ ਦੇ ਤਾਪਮਾਨ ਚ ਫ਼ਰਿੱਜ ਚ ਰੱਖਿਆ ਹੋਇਆ ਹੈ।

 

28 ਜਨਵਰੀ ਨੂੰ 2014 ਨੂੰ ਉਨ੍ਹਾਂ ਛਾਤੀ ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਲੁਧਿਆਣਾ ਦੇ ਸਦਗੁਰੂ ਪ੍ਰਤਾਪ ਅਪੋਲੋ ਹਸਪਤਾਲ ਤੋਂ ਐਂਬੂਲੈਂਸ ਸੱਦੀ ਗਈ। ਡਾਕਟਰਾਂ ਨੇ ਜਦੋਂ ਆਸ਼ੁਤੋਸ਼ ਮਹਾਰਾਜ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਮ੍ਰਿਤਕ (ਕਲੀਕਲੀ ਡੈਡ) ਐਲਾਨ ਦਿੱਤਾ। ਪਰ ਅੱਜ ਵੀ ਜਿੱਥੇ ਉਨ੍ਹਾਂ ਦੀ ਦੇਹ ਫ਼ਰਿੱਜ ਚ ਰੱਖੀ ਗਈ ਹੈ, ਉਸ ਕਮਰੇ ਦੀ 20 ਭਗਤ 24 ਘੰਟੇ ਸੁਰੱਖਿਆ ਚ ਖੜ੍ਹੇ ਰਹਿੰਦੇ ਹਨ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਅਦ ਤਿੰਨ ਡਾਕਟਰਾਂ ਦਾ ਪੈਨਲ ਹਰੇਕ 6 ਮਹੀਨਿਆਂ ਚ ਆਸ਼ੁਤੋਸ਼ ਮਹਾਰਾਜ ਦੀ ਦੇਹ ਦੀ ਜਾਂਚ ਕਰਦੇ ਹਨ ਕਿ ਉਨ੍ਹਾਂ ਦੀ ਦੇਹ ਖਰਾਬ ਤਾਂ ਨਹੀਂ ਹੋ ਰਹੀ । ਡਾਕਟਰਾਂ ਦੇ ਇਸ ਪੈਨਲ ਨੇ ਹਾਲ ਹੀ ਦਸੰਬਰ 2018 ਚ ਉਨ੍ਹਾਂ ਦੀ ਦੇਹ ਦੀ ਜਾਂਚ ਕੀਤੀ ਸੀ। ਇਸ ਪੈਨਲ ਚ ਸ਼ਾਮਲ ਡਾਕਟਰਾਂ ਦੇ ਨਾਂ ਹਨ–ਦਯਾਨੰਦ ਮੈਡੀਕਲ ਕਾਲਜ ਦੇ ਡਾ. ਅਜੇ ਗੋਇਲ, ਇਸ ਕਾਲਜ ਦੇ ਫ਼ਾਂਰੈਂਸਿਕ ਮੈਡੀਸਿਨ ਡਿਪਾਰਟਮੈਂਟ ਦੇ ਡਾ. ਗੌਤਮ ਵਿਸ਼ਵਾਸ ਅਤੇ ਜਲੰਘਰ ਦੇ ਸਿਵਲ ਸਰਜਨ ਸ਼ਾਮਲ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੂਜੇ ਪਾਸੇ ਦਿੱਵਯ ਜੋਤੀ ਜਾਗਰੀਤੀ ਸੰਸਥਾਨ ਨੇ ਵੀ ਆਪਣੇ ਪੱਧਰ ਤੇ ਡਾਕਟਰਾਂ ਦੀ ਇੱਕ ਟੀਮ ਬਣਾਈ ਹੈ ਜਿਸ ਵਿਚ ਦਿੱਲੀ ਦੇ ਕੁਝ ਮਾਹਰ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਟੀਮ ਹਰੇਕ ਚਾਰ ਰਾਤਾਂ ਚ ਆਸ਼ੁਤੋਸ਼ ਮਹਾਰਾਜ ਦੀ ਦੇਹ ਦੀ ਜਾਂਚ ਕਰਦੀ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five years after the death of Ashutosh Maharaj devotees kept the body in fridge