ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਦੇ ਹੜ੍ਹ–ਮਾਰੇ ਪਿੰਡਾਂ ਦੇ ਦੁਖੀ ਵਾਸੀ ਭਗਵੰਤ ਮਾਨ ਤੋਂ ਡਾਢੇ ਔਖੇ–ਭਾਰੇ

ਸੰਗਰੂਰ ਦੇ ਹੜ੍ਹ–ਮਾਰੇ ਪਿੰਡਾਂ ਦੇ ਦੁਖੀ ਵਾਸੀ ਭਗਵੰਤ ਮਾਨ ਤੋਂ ਡਾਢੇ ਔਖੇ–ਭਾਰੇ

ਮੂਣਕ ਦੇ ਛੇ ਪਿੰਡਾਂ ਦੇ ਖੇਤਾਂ ਵਿੱਚ ਖੜ੍ਹੀਆਂ ਝੋਨੇ ਦੀਆਂ ਫ਼ਸਲਾਂ ਘੱਗਰ ਦਰਿਆ ਦੇ ਪਾਣੀਆਂ ਨੇ ਬਰਬਾਦ ਕਰ ਕੇ ਰੱਖ ਦਿੱਤੀਆਂ ਹਨ ਤੇ ਇਨ੍ਹਾਂ ਪਿੰਡਾਂ ਦੇ ਵਾਸੀ ਡਾਢੇ ਔਖੇ ਹਨ। ਅਜਿਹੇ ਵੇਲੇ ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਿਤੇ ਵਿਖਾਈ ਨਾ ਦੇਣਾ ਆਮ ਲੋਕਾਂ ਦੇ ਮਨਾਂ ’ਚ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰ ਰਿਹਾ ਹੈ।

 

 

ਕਾਮੇਡੀਅਨ ਤੋਂ ਸਿਆਸੀ ਆਗੂ ਬਣੇ ਭਗਵੰਤ ਮਾਨ ਜਦੋਂ ਹਾਲੀਆ ਸੰਸਦੀ ਚੋਣਾਂ ਦੌਰਾਨ ਪ੍ਰਚਾਰ ਮੁਹਿੰਮਾਂ ਵਿੱਚ ਰੁੱਝੇ ਹੋਏ ਸਨ; ਤਦ ਉਨ੍ਹਾਂ ਦੀ ਉਹ ਵਿਡੀਓ ਬਹੁਤ ਵਾਇਰਲ ਹੋਈ ਸੀ; ਜਿਸ ਵਿੱਚ ਉਹ ਇੱਕ ਖੇਤ ਨੂੰ ਲੱਗੀ ਅੱਗ ਬੁਝਾਉਣ ਦਾ ਜਤਨ ਕਰਦੇ ਦਿਸਦੇ ਹਨ।

 

 

ਭਗਵੰਤ ਮਾਨ ਦੀ ਗ਼ੈਰ–ਮੌਜੁਦਗੀ ਤੋਂ ਸਥਾਨਕ ਨਿਵਾਸੀ ਬਹੁਤ ਔਖੇ–ਭਾਰੇ ਹੋਏ ਪਏ ਹਨ। ਇਸੇ ਲਈ ਉਹ ਇੱਕ ਗੀਤ ਦੇ ਰੂਪ ਵਿੱਚ ਆਪਣੇ MP ਨੂੰ ਤਾਅਨਾ ਦੇ ਰਹੇ ਹਨ।

 

 

ਦਰਅਸਲ, ਆਪਣੀ ਚੋਣ ਮੁਹਿੰਮ ਦੌਰਾਨ ਭਗਵੰਤ ਮਾਨ ਖ਼ੁਦ ਇੱਕ ਪ੍ਰਸਿੱਧ ਗੀਤ ਦੀਆਂ ਸਤਰਾਂ ਵਰਤਦੇ ਸਨ; ਜੋ ਕੁਝ ਇਸ ਪ੍ਰਕਾਰ ਸਨ – ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦੇ ਕਿੱਥੇ ਆ’।

 

 

ਪਰ ਹੁਣ ਆਮ ਲੋਕਾਂ ਨੇ ਇਸ ਗੀਤ ਦੀ ਇਸ ਸਤਰ ਨੂੰ ਕੁਝ ਇੰਝ ਬਣਾ ਲਿਆ ਹੈ – ‘ਮਾਨ ਲੱਭਦਾ ਕਿੱਥੇ ਹੈ’।

 

 

ਜਦੋਂ ਇਸ ਬਾਰੇ ਸ੍ਰੀ ਭਗਵੰਤ ਮਾਨ ਦੇ ਸਾਥੀ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੋਂ ਸੁਆਲ ਕੀਤਾ ਗਿਆ, ਤਾਂ ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਇਯ ਵੇਲੇ ਵਿਦੇਸ਼ ਯਾਤਰਾ ’ਤੇ ਹਨ ਅਤੇ ਉਹ ਛੇਤੀ ਹੀ ਹੜ੍ਹ–ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Flood affected people of Sangrur villages are angry with Bhagwant Mann