ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿੰਡ ਖੈਰਾਬਾਦ ਦੇ ਹੜ੍ਹ–ਪੀੜਤਾਂ ਨੇ ਕੈਪਟਨ ਸਾਹਮਣੇ ਲਾਏ ਪੰਜਾਬ ਸਰਕਾਰ ਵਿਰੋਧੀ ਨਾਅਰੇ

ਪਿੰਡ ਖੈਰਾਬਾਦ ਦੇ ਹੜ੍ਹ–ਪੀੜਤਾਂ ਨੇ ਕੈਪਟਨ ਸਾਹਮਣੇ ਲਾਏ ਪੰਜਾਬ ਸਰਕਾਰ ਵਿਰੋਧੀ ਨਾਅਰੇ

ਪੰਜਾਬ ਦੇ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੋਪੜ ਦੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਪਹਿਲਾਂ ਤਾਂ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹੜ੍ਹਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਤੇ ਫਿਰ ਜ਼ਿਲ੍ਹੇ ਦੇ ਹੜ੍ਹ–ਪੀੜਤਾਂ ਲਈ ਤੁਰੰਤ 100 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕੀਤਾ।

 

 

ਉਸ ਤੋਂ ਬਾਅਦ ਉਹ ਹੜ੍ਹ ਤੋਂ ਪ੍ਰਭਾਵਿਤ ਕੁਝ ਪਿੰਡਾਂ ਦਾ ਦੌਰਾ ਕਰਨ ਗਏ। ਬਾਕੀ ਪਿੰਡਾਂ ’ਚ ਤਾਂ ਸਭ ਨੇ ਮੁੱਖ ਮੰਤਰੀ ਦਾ ਸੁਆਗਤ ਹੀ ਕੀਤਾ ਪਰ ਪਿੰਡ ਖੈਰਾਬਾਦ ਦੇ ਹੜ੍ਹ–ਪੀੜਤਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਪਿੰਡ ਖੈਰਾਬਾਦ ਦੇ ਹੜ੍ਹ–ਪੀੜਤਾਂ ਨੇ ਕੈਪਟਨ ਸਾਹਮਣੇ ਲਾਏ ਪੰਜਾਬ ਸਰਕਾਰ ਵਿਰੋਧੀ ਨਾਅਰੇ

 

ਬਾਅਦ ’ਚ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ 71 ਪ੍ਰਭਾਵਿਤ ਪਿੰਡਾਂ ’ਚ ਪਾਣੀ ਵਿੱਚ ਘਿਰੇ 696 ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਟਿਕਾਣਿਆਂ ਉੱਤੇ ਪਹੁੰਚਾਇਆ ਗਿਆ ਹੈ।

 

 

ਰਾਹਤ ਕਾਰਜਾਂ ਵਿੱਚ ਪੰਜਾਬ ਸਰਕਾਰ ਤੇ ਐੱਨਡੀਆਰਐੱਫ਼ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। 13 ਕਿਸ਼ਤੀਆ ਇਸੇ ਕੰਮ ਲਈ ਲਾਈ ਗਈਆਂ ਹਨ। ਦੋ ਗੋਤਾਖੋਰਾਂ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਹਨ। 29 ਜੇਸੀਬੀ ਮਸ਼ੀਨਾਂ ਨੂੰ ਰਾਹਤ ਕਾਰਜਾਂ ਲਈ ਲਾਇਆ ਗਿਆ ਹੈ।

 

 

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੂੰ ਹਰੇਕ ਪੀੜਤ ਦੀ ਹਰ ਸੰਭਵ ਮਦਦ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ।

ਪਿੰਡ ਖੈਰਾਬਾਦ ਦੇ ਹੜ੍ਹ–ਪੀੜਤਾਂ ਨੇ ਕੈਪਟਨ ਸਾਹਮਣੇ ਲਾਏ ਪੰਜਾਬ ਸਰਕਾਰ ਵਿਰੋਧੀ ਨਾਅਰੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Flood Affected people of village Khairabad raised slogans against Punjab Government before Captain