ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਪੜ ਦੇ ਕਈ ਪਿੰਡਾਂ ’ਚ ਹੜ੍ਹ, ਜਲੰਧਰ ਦੇ 81 ਪਿੰਡ ਖ਼ਾਲੀ ਕਰਵਾਏ

ਰੋਪੜ ਦੇ ਕਈ ਪਿੰਡਾਂ ’ਚ ਹੜ੍ਹ, ਲੁਧਿਆਣਾ ਦੇ 81 ਪਿੰਡ ਖ਼ਾਲੀ ਕਰਵਾਏ

ਸਤਲੁਜ ਦਰਿਆ ਤੇ ਉਸ ਦੀਆਂ ਸਾਰੀਆਂ ਸਹਾਇਕ ਨਦੀਆਂ ਵਿੱਚ ਪਾਣੀ ਦਾ ਪੱਧਰ ਬਹੁਤ ਉੱਪਰ ਚੱਲ ਰਿਹਾ ਹੈ ਤੇ ਪਾਣੀ ਦਾ ਵੇਗ ਵੀ ਬਹੁਤ ਤੇਜ਼ ਹੈ। ਪਾਣੀ ਹੁਣ ਰੋਪੜ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ। ਦਰਅਸਲ, ਇਹ ਸਥਿਤੀ ਭਾਖੜਾ ਬੰਨ੍ਹ ਦੇ ਫ਼ਲੱਡ ਗੇਟ ਖੋਲ੍ਹਣ ਤੇ ਸਨਿੱਚਰਵਾਰ ਤੋਂ ਹੋ ਰਹੀ ਭਾਰੀ ਵਰਖਾ ਕਾਰਨ ਪੈਦਾ ਹੋਈ ਹੈ।

 

 

ਉੱਧਰ ਜਲੰਧਰ ਦੇ ਡਿਪਟੀ ਕਮਿਸ਼ਨਰ (DC) ਵਰਿੰਦਰ ਕੁਮਾਰ ਸ਼ਰਮਾ ਨੇ ਰੋਪੜ ਹੈੱਡਵਰਕਸ ਤੋਂ 1,89,940 ਕਿਊਸਿਕ ਪਾਣੀ ਛੱਡੇ ਜਾਣ ਕਾਰਨ ਜ਼ਿਲ੍ਹੇ ਦੇ ਕੁਝ ਨੀਵੇਂ ਤੇ ਹੜ੍ਹਾਂ ਦੇ ਖ਼ਤਰੇ ਵਾਲੇ 81 ਪਿੰਡ ਖ਼ਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

 

 

ਜਲੰਧਰ ਦੇ ਸ਼ਾਹਕੋਟ ਸਬ–ਡਿਵੀਜ਼ਨ ਦੇ 63, ਫ਼ਿਲੌਰ ਦੇ 13 ਤੇ ਨਕੋਦਰ ਸਬ–ਡਿਵੀਜ਼ਨ ਦੇ ਪੰਜ ਪਿੰਡ ਖ਼ਾਲੀ ਕਰਵਾਉਣੇ ਸ਼ੁਰੂ ਹੋ ਗਏ ਹਨ। ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਇਆ ਜਾ ਰਿਹਾ ਹੈ। DC ਸ੍ਰੀ ਸ਼ਰਮਾ ਨੇ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਦਾ ਟਾਕਰਾ ਕਰਨ ਲਈ ਫ਼ੌਜ ਤੇ ਐੱਨਡੀਆਰਐੱਫ਼ ਨਾਲ ਵੀ ਰਾਬਤਾ ਕਾਇਮ ਕਰ ਕੇ ਰੱਖਿਆ ਹੋਇਆ ਹੈ।

 

 

ਇਸ ਦੌਰਾਨ ਰੋਪੜ ਜ਼ਿਲ੍ਹੇ ’ਚ ਦਰਿਆ ਲਾਗੇ ਬਣੀਆਂ ਕਈ ਝੁੱਗੀਆਂ ਪਾਣੀ ਵਿੱਚ ਡੁੱਬ ਗਈਆਂ ਹਨ ਤੇ ਲੋਕਾਂ ਦੀਆਂ ਵਸਤਾਂ ਵੀ ਜਾਂ ਤਾਂ ਰੁੜ੍ਹ ਗਈਆਂ ਹਨ ਤੇ ਜਾਂ ਡੁੱਬ ਚੁੱਕੀਆਂ ਹਨ।

ਰੋਪੜ ਦੇ ਕਈ ਪਿੰਡਾਂ ’ਚ ਹੜ੍ਹ, ਜਲੰਧਰ ਦੇ 81 ਪਿੰਡ ਖ਼ਾਲੀ ਕਰਵਾਏ

 

ਰੋਪੜ ਹੈੱਡਵਰਕਸ ਵਿੱਚ ਪਾਣੀ ਦਾ ਪੱਧਰ ਹਾਲੇ ਹੋਰ ਵਧਣ ਦੀ ਸੰਭਾਵਨਾ ਹੈ ਕਿਉ਼ਕਿ ਸਵਾਂ ਤੇ ਸਿਰਸਾ ਨਦੀਆਂ ਵਿੱਚੋਂ ਪਾਣੀ ਦਾ ਤੇਜ਼ ਵਹਾਅ ਸਤਲੁਜ ਵਿੱਚ ਲਗਾਤਾਰ ਆ ਕੇ ਡਿੱਗ ਰਿਹਾ ਹੈ। ਇਹ ਨਦੀਆਂ ਹਿਮਾਚਲ ਪ੍ਰਦੇਸ਼ ਤੋਂ ਚੱਲਦੀਆਂ ਹਨ।

ਰੋਪੜ ਦੇ ਕਈ ਪਿੰਡਾਂ ’ਚ ਹੜ੍ਹ, ਜਲੰਧਰ ਦੇ 81 ਪਿੰਡ ਖ਼ਾਲੀ ਕਰਵਾਏ

 

ਸਿਰਸਾ ਨਦੀ ਲਾਗੇ ਪਿੰਡਾਂ ਰਣਜੀਤਪੁਰਾ ਤੇ ਆਸਪੁਰ ਉੱਤੇ ਹੜ੍ਹਾਂ ਦਾ ਅਸਰ ਸਪੱਸ਼ਟ ਵਿਖਾਈ ਦੇ ਰਿਹਾ ਹੈ। ਉੱਧਰ ਮਨਸਾਲੀ ਬੰਨ੍ਹ ਵਿੱਚ ਪਾੜ ਪੈ ਜਾਣ ਕਾਰਨ ਪਿੰਡ ਥਾਲੀ ਕਲਾਂ, ਚੱਕ ਕਰਮਾ, ਲੋਹਗੜ੍ਹ ਫਿੱਡੇ, ਨੂਹੋਂ ਕਾਲੋਨੀ ਤੇ ਦਬੁਰਜੀ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਪਿੰਡ ਸੁਰਤਾਪੁਰ ’ਚ ਬੁਧਕੀ ਨਦੀ ਵਿੱਚ ਪਾੜ ਪੈ ਗਿਆ ਹੈ ਤੇ ਪਾਣੀ ਲਿੰਕ ਰੋਡ ਉੱਤੇ ਆਣ ਵੜਿਆ ਹੈ।

 

 

ਉੱਧਰ ਅਨੰਦਪੁਰ ਸਾਹਿਬ ਦੇ ਕਈ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Flood water enters Ropar villages 81 villages of Ludhiana evacuated