ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੜ੍ਹ ਕਾਰਨ ਕਈ ਰੇਲ ਗੱਡੀਆਂ ਰੱਦ

ਹੜ੍ਹ ਕਾਰਨ ਕਈ ਰੇਲ ਗੱਡੀਆਂ ਰੱਦ

ਪੰਜਾਬ ਵਿਚ ਦੋ ਦਿਨਾਂ ਤੋਂ ਪੈ ਰਹੇ ਮੀਂਹ ਦੇ ਬਾਅਦ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਆਏ ਹੜ੍ਹ ਕਰਕੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋ ਰਿਹਾ ਹੈ।

 

ਰੇਲ ਲਾਈਨ ਉਤੇ ਪਾਣੀ ਭਰੇ ਜਾਣ ਕਰਕੇ ਪਟੜੀਆਂ ਬੈਠ ਗਈਆਂ ਹਨ, ਜਿਸ ਕਾਰਨ ਕਈ ਰੇਲ ਗੱਡੀਆਂ ਨੂੰ ਰਦ ਕੀਤਾ ਗਿਆ ਹੈ। ਹੜ੍ਹ ਦੇ ਖਤਰੇ ਨੂੰ ਦੇਖਦੇ ਹੋਏ ਸੋਮਵਾਰ ਨੂੰ ਫਿਰੋਜਪੁਰ ਤੋਂ ਜਲੰਧਰ ਆਉਣ ਵਾਲੇ ਜਲੰਧਰ ਤੋਂ ਫਿਰੋਜਪੁਰ ਜਾਣ ਵਾਲੀਆਂ 6 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ।

 

ਜੋ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ, ਉਨ੍ਹਾਂ ਵਿਚ ਜਲੰਧਰ ਫਿਰੋਜਪੁਰ 54643, ਜਲੰਧਰ ਤੋਂ ਫਿਰੋਜਪੁਰ ਜਾਣ ਵਾਲੀ 74931, ਫਿਰੋਜ਼ਪੁਰ ਤੋਂ ਜਲੰਧਰ ਜਾਣ ਵਾਲੀ 74932, ਫਿਰੋਜਪੁਰ ਤੋ਼ ਜਲੰਧਰ ਜਾਣ ਵਾਲੀ 74934, ਫਿਰੋਜ਼ਪੁਰ ਤੋਂ ਜਲੰਧਰ ਜਾਣ ਵਾਲੀ 54644, ਜਲੰਧਰ–ਹੁਸ਼ਿਆਰਪੁਰ 54638, ਜਲੰਧਰ–ਫਿਰੋਜ਼ਪੁਰ ਆਉਣ ਵਾਲੀ 74935 ਅਤੇ ਜਲੰਧਰ ਹੁਸ਼ਿਆਰਪੁਰ 54637 ਸ਼ਾਮਲ ਹਨ।  ਜੋਧਪੁਰ ਕੈਂਟ ਤੋਂ ਜਲੰਧਰ ਡੀਐਮਯੂ ਨੂੰ ਕੇਵਲ ਲੋਹੀਆ ਖਾਸ ਤੱਕ ਹੀ ਚਲਾਇਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Floods canceled many trains