ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਰਾਕ ਮੰਤਰੀ ਆਸ਼ੂ ਦਾ ਕੇਂਦਰ ’ਤੇ ਦੋਸ਼, ਦਾਲ-ਸਪਲਾਈ ’ਚ ਕੀਤੀ ਜਾ ਰਹੀ ਬੇਮਤਲਬ ਦੇਰੀ

ਪੰਜਾਬ ਨੂੰ ਦਾਲ ਦੀ ਸਪਲਾਈ ਵਿੱਚ ਕੇਂਦਰ ਸਰਕਾਰ ਵਲੋਂ ਬਿਨਾ ਵਜਾ ਦੇਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਸੂਬੇ ਵਿਚ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਆਉਂਦੇ ਲਾਭਪਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ

 

 

ਸ੍ਰੀ ਆਸ਼ੂ ਨੇ ਕਿਹਾ ਕਿ ਸੂਬੇ ਨੂੰ ਨੇਫਡ ਤੋਂ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 10800 ਮੀਟਿ੍ਰਕ ਟਨ ਦਾਲ ਪ੍ਰਾਪਤ ਹੋਣੀ ਸੀ ਇਸ ਦਾਲ ਦੀ ਜਲਦ ਸਪਲਾਈ ਯਕੀਨੀ ਬਣਾਉਣ ਲਈ ਅਪ੍ਰੈਲ ਦੇ ਪਹਿਲੇ ਹਫਤੇ ਵਿਚ ਹੀ ਨੇਫਡ ਨੂੰ ਪੱਤਰ ਲਿਖ ਦਿੱਤਾ ਗਿਆ ਸੀ ਪ੍ਰੰਤੂ ਬੀਤੀ ਰਾਤ ਤੱਕ ਪਹੁੰਚੀ ਦਾਲ ਸਮੇਤ ਸੂਬੇ ਨੂੰ 5565.94 ਮੀਟਿ੍ਰਕ ਟਨ ਉੜਦ ਦਾਲ ਹੀ ਪ੍ਰਾਪਤ ਹੋਈ ਹੈ।

 

ਆਸ਼ੂ ਨੇ ਅੱਗੇ ਕਿਹਾ ਕਿ ਦਾਲ ਦੀ ਢਿੱਲੀ ਸਪਲਾਈ ਕਾਰਨ ਪਟਿਆਲਾ ਕਲੱਸਟਰ ਅਧੀਨ ਆਉਂਦੇ ਜ਼ਿਲ੍ਹਿਆਂ ਦੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਨਾ ਹੋਣ ਕਾਰਨ ਕੋਵਿਡ 19 ਕਾਰਨ ਪੈਦਾ ਹੋਈ ਸਥਿਤੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੂਬਾ ਸਰਕਾਰ ਵੱਲੋਂ ਇਨਾਂ ਲੋਕਾਂ ਦੀ ਮੁਸਕਿਲਾਂ ਨੂੰ ਦੂਰ ਕਰਨ ਲਈ ਵਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ

 

ਸ੍ਰੀ ਆਸ਼ੂ ਨੇ ਕਿਹਾ ਕਿ ਦਾਲ ਦੀ ਢਿੱਲੀ ਸਪਲਾਈ ਸਬੰਧੀ ਵਿਭਾਗ ਨੇ ਕੇਂਦਰ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ 30 ਅਪ੍ਰੈਲ 2020 ਨੂੰ ਪੱਤਰ ਲਿਖ ਕੇ ਇਹ ਮਾਮਲਾ ਉਠਾਇਆ ਸੀ ਅਤੇ ਬੇਨਤੀ ਕੀਤੀ ਸੀ ਕਿ ਦਾਲ ਦੀ ਡਿਲੀਵਰੀ ਵਿਚ ਤੇਜੀ ਲਿਆਂਦੀ ਜਾਵੇ ਕਿਉਂਕਿ ਸੂਬੇ ਨੂੰ 30 ਅਪ੍ਰੈਲ ਤੱਕ ਕੁੱਲ 10800 ਮੀਟਿ੍ਰਕ ਟਨ ਦਾਲ ਵਿਚੋਂ ਸਿਰਫ 2646 ਮੀਟਿ੍ਰਕ ਟਨ ਦਾਲ ਹੀ ਪ੍ਰਾਪਤ ਹੋਈ ਸੀ

 

ਪਟਿਆਲਾ ਕਲੱਸਟਰ ਅਧੀਨ ਆਉਂਦੇ ਜ਼ਿਲ੍ਹਿਆਂ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ), ਰੂਪਨਗਰ, ਫਤਿਹਗੜ ਸਾਹਿਬ ਅਤੇ ਸੰਗਰੂਰ ਦੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਵੰਡ ਦੀ ਵੰਡ ਦੀ ਸੁਸਤ ਰਫਤਾਰ ਬਾਰੇ ਦੱਸਦਿਆਂ ਸ੍ਰੀ ਆਸੂ ਨੇ ਕਿਹਾ ਕਿ ਇਸ ਕਲੱਸਟਰ ਨੂੰ 2189.11 ਮੀਟਿ੍ਰਕ ਟਨ ਦਾਲ ਦੀ ਡਿਮਾਂਡ ਦੇ ਮੱਦੇਨਜਰ 2 ਮਈ 2020 ਆਖਰਿੀ ਵਾਰ ਪ੍ਰਾਪਤ ਹੋਈ ਡਿਲੀਵਰੀ ਸਮੇਤ ਸਿਰਫ 900 ਮੀਟਿ੍ਰਕ ਟਨ ਦਾਲ ਹੀ ਪ੍ਰਾਪਤ ਹੋਈ ਹੈ ਅਤੇ 2 ਮਈ ਤੋਂ ਬਾਅਦ ਪਟਿਆਲਾ ਵਿਚ ਦਾਲ ਦੀ ਡਿਲੀਵਰੀ ਪ੍ਰਾਪਤ ਨਹੀਂ ਹੋਈ

 

ਉਨਾਂ ਦੱਸਿਆ ਕਿ ਸੂਬੇ ਦੇ ਪੰਜ ਡੇਜੀਗੀਨੇਟਡ ਜਿਲਿਆਂ, ਜਿਨਾਂ ਵਿਚ ਪਟਿਆਲਾ, ਬਠਿੰਡਾ, ਲੁਧਿਆਣਾ, ਅੰਮਿ੍ਰਤਸਰ ਅਤੇ ਜਲੰਧਰ ਸ਼ਾਮਿਲ ਹਨ, ਦੀ ਜ਼ਿਲਾਵਾਰ ਵੰਡ 1-04-2020 ਨੇਫਡ ਨੂੰ ਭੇਜ ਦਿੱਤੀ ਗਈ ਸੀ

 

ਸ੍ਰੀ ਆਸ਼ੂ ਨੇ ਇਹ ਵੀ ਦੱਸਿਆ ਕਿ ਸੂਬੇ ਨੂੰ ਦਾਲ ਦੀ ਪਹਿਲੀ ਖੇਪ 17 ਮੀਟਿ੍ਰਕ ਟਨ ਲੁਧਿਆਣਾ ਅਤੇ 25 ਮੀਟਿ੍ਰਕ ਟਨ ਜਲੰਧਰ ਵਿਖੇ 13 ਅਪ੍ਰੈਲ 2020 ਨੂੰ ਮਿਲੀ ਸੀਖੁਰਾਕ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਅਜੇ 50 ਫੀਸਦ ਦਾਲ ਪ੍ਰਾਪਤ ਹੋਣਾ ਬਾਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Food Minister Ashu blames Center unreasonable delay in supply of pulses