ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੂਡ ਸੇਫਟੀ ਟੀਮ ਵੱਲੋਂ ਲੁਧਿਆਣਾ ਦੀ ਫਲੋਰ ਮਿੱਲ ਸੀਲ

ਫੂਡ ਸੇਫਟੀ ਟੀਮ ਵੱਲੋਂ ਲੁਧਿਆਣਾ ਦੀ ਫਲੋਰ ਮਿੱਲ ਸੀਲ

ਲੁਧਿਆਣਾ ਦੀ ਇਕ ਮਿਲ `ਤੇ ਫੂਡ ਸੇਫਟੀ ਅਧਿਕਾਰੀਆਂ ਤੇ ਡੇਅਰ੍ਹੀ ਵਿਕਾਸ ਵਿਭਾਗ ਦੀ ਸਾਂਝੀ ਟੀਮ ਨੇ ਛਾਪੇਮਾਰੀ ਕਰਕੇ 2000 ਕੁਵਿੰਟਲ ਖਰਾਬ ਤੇ ਮਾੜੇ ਦਰਜੇ ਦੀ ਕਣਕ, 1500 ਕੁਵਿੰਟਲ ਵਧੀਆ ਕਿਸਮ ਦੀ ਕਣਕ ਅਤੇ ਦਸ-ਦਸ ਕਿੱਲੋ ਵਜ਼ਨ ਦੀਆਂ 800 ਆਟੇ ਦੀਆਂ ਥੈਲੀਆਂ ਬਰਾਮਦ ਕੀਤੀਆਂ ਗਈਆਂ।

 

ਇੱਕ ਖੁਫ਼ੀਆ ਜਾਣਕਾਰੀ ਤਹਿਤ ਕਮਿਸ਼ਨਰੇਟ ਫੂਡ ਅਤੇ ਡਰੱਗ ਪ੍ਰਬੰਧਨ, ਪੰਜਾਬ ਵੱਲੋਂ ਫੂਡ ਸੇਫਟੀ ਅਧਿਕਾਰੀਆਂ ਤੇ ਡੇਅਰ੍ਹੀ ਵਿਕਾਸ ਵਿਭਾਗ, ਸੰਗਰੂਰ ਦੀ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਇਸ ਤੋਂ ਬਾਅਦ ਟੀਮ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਆਲਮਗੀਰ ਦੀ ਭਗਵਤੀ ਫਲੋਰ ਮਿੱਲ `ਤੇ ਛਾਪੇਮਾਰੀ ਕੀਤੀ। ਜਿੱਥੋਂ ਖਰਾਬ ਤੇ ਮਾੜੇ ਦਰਜੇ ਦੀ ਕਣਕ ਬਰਾਮਦ ਕੀਤੀ ਗਈ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਖਰਾਬ ਕਣਕ ਕਾਲੀ ਤੇ ਮੁਸ਼ਕੀ ਹੋਈ ਸੀ ਅਤੇ ਇਹ ਘਟੀਆ ਕਿਸਮ ਦੀ ਕਾਲੀ ਕਣਕ ਚੰਗੀ ਕਣਕ `ਚ ਰਲਾਕੇ-ਮਿਲਾਕੇ ਮਿੱਲ ਵਿੱਚ ਵਰਤੀ ਜਾ ਰਹੀ ਸੀ।

 
ਟੀਮ ਵੱਲੋਂ ਕਣਕ, ਆਟਾ, ਮੈਦਾ ਤੇ ਸੂਜੀ ਦੇ ਸੈਂਪਲ ਭਰੇ ਗਏ ਅਤੇ ਮਿੱਲ ਨੂੰ ਸੀਲ ਕਰ ਦਿੱਤਾ ਗਿਆ ਹੈ।ਇਸ ਦੌਰਾਨ ਇਹ ਵੀ ਪਾਇਆ ਗਿਆ ਕਿ ਉਕਤ ਮਿੱਲ ਬਿਨਾਂ ਐਫਐਸਐਸਏਆਈ ਲਾਈਸੈਂਸ ਤੋਂ ਚਲਾਈ ਜਾ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Food Safety Team Seal Flour Mill in Ludhiana