ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝੋਨੇ ਦੀ ਰੀਸਾਇਕਲਿੰਗ ਦੀ ਕੋਸ਼ਿਸ਼ ਨਾਕਾਮ, 6 ਟਰੱਕ ਜ਼ਬਤ

ਆਈ.ਪੀ.ਸੀ. ਅਤੇ ਈ.ਸੀ.ਏ. ਤਹਿਤ ਕਾਰਵਾਈ ਵਿੱਢੀ, ਮਿੱਲ ਦੀ ਬਲੈਕਲਿਸਟਿੰਗ ਦੇ ਹੁਕਮ 

 

ਸ਼ਨਿਚਰਵਾਰ ਨੂੰ ਦੇਰ ਰਾਤ ਕੀਤੀ ਕਾਰਵਾਈ ਦੌਰਾਨ ਪੰਜਾਬ ਦੇ ਖ਼ੁਰਾਕ ਸਪਲਾਈ ਵਿਭਾਗ ਦੀ ਜਾਂਚ ਟੀਮ ਵੱਲੋਂ 6 ਟਰੱਕ ਫੜੇ ਜੋ ਪੰਜਾਬ ਵਿੱਚ ਘੱਟੋ ਘੱਟ ਸਮਰੱਥਨ ਮੁੱਲ 'ਤੇ ਝੋਨੇ ਦੀ ਗ਼ੈਰ ਕਾਨੂੰਨੀ ਵਿਕਰੀ ਲਈ ਹੋਰਨਾਂ ਰਾਜਾਂ ਤੋਂ ਝੋਨਾ ਲਿਆ ਰਹੇ ਸਨ। ਇਹ ਜਾਣਕਾਰੀ ਪੰਜਾਬ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ।


ਫੜੇ ਗਏ ਟਰੱਕਾਂ ਵਿੱਚੋਂ 1 ਟਰੱਕ ਸਲੇਮ ਟਾਬਰੀ ਮੰਡੀ ਲੁਧਿਆਣਾ 'ਚ , 2 ਟਰੱਕ ਸੰਗਰੂਰ ਮੰਡੀ 'ਚ, 2 ਟਰੱਕ ਸੁਨਾਮ 'ਚ ਅਤੇ 1 ਹੋਰ ਟਰੱਕ ਐਮ.ਕੇ. ਰਾਈਸ ਮਿੱਲ, ਸੁਨਾਮ ਵਿੱਚ ਫੜੇ ਗਏ ਹਨ। ਜਾਂਚ ਦੌਰਾਨ ਟੀਮ ਨੂੰ ਰਾਈਸ ਮਿੱਲ ਵਿੱਚ ਪਹਿਲਾਂ ਤੋਂ ਭੰਡਾਰ ਕੀਤੇ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਝੋਨੇ ਦੀਆਂ 9000 ਬੋਰੀਆਂ ਮਿਲੀਆਂ। ਸਾਰੇ ਟਰੱਕ ਰਾਮਨਗਰ ਬੈਰੀਅਰ/ਚੈਕ ਪੋਸਟ, ਪਟਿਆਲਾ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਏ ਸਨ।

 

ਉਨ੍ਹਾਂ ਦੱਸਿਆ ਕਿ ਅਸੈਂਸ਼ੀਅਲ ਕੌਮੋਡਿਟੀਜ਼ ਐਕਟ (ਈ.ਸੀ.ਏ.) ਅਤੇ ਇੰਡੀਅਨ ਪੀਨਲ ਕੋਡ (ਆਈ.ਪੀ.ਸੀ.) ਦੀਆਂ ਵੱਖ ਵੱਖ ਧਾਰਾਵਾਂ ਤਹਿਤ ਧੋਖਾਧੜੀ ਅਤੇ ਅਪਰਾਧਿਕ ਸਾਜਿਸ਼ ਘੜਨ ਲਈ ਉਕਤ ਮਿੱਲ ਖ਼ਿਲਾਫ਼ ਅਪਰਾਧਕ ਕਾਰਵਾਈ ਵਿੱਢੀ ਹੈ ਅਤੇ ਵਿਭਾਗ ਦੀ ਨਵੀਂ ਕਸਟਮ ਮਿਲਿੰਗ ਨੀਤੀ ਮੁਤਾਬਕ ਤਿੰਨ ਸਾਲਾਂ ਲਈ ਮਿੱਲ ਦੀ ਬਲੈਕਲਿਸਟਿੰਗ ਦੇ ਹੁਕਮ ਜਾਰੀ ਕੀਤੇ  ਹਨ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Food Supply Department foils paddy recycling bid Six trucks impounded