ਜ਼ਿਲ੍ਹਾ ਮਾਨਸਾ ਦੇ ਕਸਬਾ ਭੀਖੀ ਵਿਖੇ ਵਿਜੀਲੈਂਸ ਵਿਭਾਗ ਵੱਲੋਂ ਇਕ ਫੂਡ ਸਪਲਾਈ ਇੰਸਪੈਕਟਰ ਨੂੰ ਰੰਗੇ ਹੱਥੀ ਵੱਢੀ ਲੈਂਦਿਆਂ ਗ੍ਰਿ਼ਫਤਾਰ ਕੀਤੇ ਜਾਣ ਦੀ ਸੂਚਨਾ ਹੈ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਫੂਡ ਸਪਲਾਈ ਇੰਸਪੈਕਟਰ ਮੁਨੀਸ਼ ਕੁਮਾਰ ਨੇ ਡੀਪੂ ਹੋਲਡਰ ਪਰਮਜੀਤ ਕੌਰ ਦੇ ਸਹੁਰਾ ਜਥੇਦਾਰ ਭਰਪੂਰ ਸਿੰਘ ਭੀਖੀ ਤੋਂ ਢੋਆ ਢੁਆਈ ਦੇ ਬਿਲ ਪਾਸ ਕਰਨ ਦੇ ਬਦਲੇ 5000 ਰੁਪਏ ਦੀ ਵੱਢੀ ਮੰਗੀ ਜਿਸ `ਤੇ ਉਨ੍ਹਾਂ ਦੀ ਗੱਲਬਾਤ 4000 ਰੁਪਏ `ਚ ਤੈਅ ਹੋ ਗਈ।
ਵਿਜੀਲੈਂਸ ਵਿਭਾਗ ਨੇ ਮੁਸਤੈਦੀ ਵਰਤਦਿਆਂ ਜਾਲ ਵਿਛਾ ਕੇ ਫੂਡ ਸਪਲਾਈ ਇੰਸਪੈਕਟਰ ਮੁਨੀਸ਼ ਕੁਮਾਰ ਨੂੰ 4000 ਰੁਪਏ ਦੀ ਵੱਢੀ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ।