ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੂਡ ਸਪਲਾਈ ਟੀਮ ਨੇ ਮੁਕਤਸਰ 'ਚ ਫ਼ਰਜ਼ੀ ਬਿਲਿੰਗ ਦੀ ਧੋਖਾਧੜੀ ਦਾ ਕੀਤਾ ਪਰਦਾਫਾਸ਼

ਮੌਕੇ ਦੀ ਜਾਂਚ ਦੌਰਾਨ ਕਥਿਤ ਤੌਰ 'ਤੇ ਖ਼ਰੀਦੇ ਝੋਨੇ ਦੇ ਮੁਕਾਬਲੇ 9000 ਤੋਂ ਵੱਧ ਬੋਰੀਆਂ ਘੱਟ ਪਾਈਆਂ

ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਚੌਕਸੀ ਟੀਮਾਂ ਵਲੋਂ ਸਥਾਨਕ ਮੰਡੀਆਂ ਵਿੱਚ ਸੂਬੇ ਤੋਂ ਬਾਹਰਲੇ ਝੋਨੇ ਦੀ ਆਮਦ ਨੂੰ ਰੋਕਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਹ ਜਾਣਕਰੀ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦਿੱਤੀ। ਸ੍ਰੀ ਆਸ਼ੂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੁਕਤਸਰ ਸਥਿਤ ਇੱਕ ਸ਼ੈੱਲਰ ਦੇ ਮਾਲਕ ਵਲੋਂ ਫ਼ਰਜ਼ੀ ਬਿਲਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ  ਵਿਭਾਗ ਦੇ ਅਧਿਕਾਰੀਆਂ ਨੂੰ ਮੈਸਰਜ਼ . ਆਰ.ਕੇ. ਵਿਸ਼ਾਲ ਰਾਈਸ ਐਂਡ ਜਨਰਲ ਮਿੱਲਜ਼, ਬਰੀਵਾਲਾ, ਜ਼ਿਲ੍ਹਾ ਮੁਕਤਸਰ ਦੀ ਗ਼ੈਰ-ਕਾਨੂੰਨੀ ਸੌਦੇਬਾਜ਼ੀ 'ਤੇ ਸ਼ੱਕ ਸੀ। 

ਸ਼ੈਲਰ ਵਿੱਚ ਕੀਤੀ ਛਾਪੇਮਾਰੀ ਅਤੇ ਮੌਕੇ ਦੀ ਜਾਂਚ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਕਿ ਮਿੱਲ ਮਾਲਕ ਨੇ ਸਥਾਨਕ ਮੰਡੀਆਂ ਤੋਂ ਕੀਤੀ ਖ਼ਰੀਦ ਨੂੰ ਆਪਣੇ ਰਿਕਾਰਡ ਵਿਚ ਦਿਖਾਇਆ ਸੀ ਪਰ ਅਸਲ ਵਿਚ ਉਸ ਨੇ ਅਜਿਹਾ ਨਹੀਂ ਕੀਤਾ ਸੀ। 

ਦਰਅਸਲ, ਭੰਡਾਰ ਵਿੱਚ ਝੋਨੇ ਦੀਆਂ 9000 ਤੋਂ ਵੱਧ ਬੋਰੀਆਂ ਘੱਟ ਪਾਈਆਂ ਜੋ ਕਥਿਤ ਤੌਰ 'ਤੇ ਸਥਾਨਕ ਮੰਡੀਆਂ ਤੋਂ ਖ਼ਰੀਦੀਆਂ ਦਿਖਾਈਆਂ ਗਈਆਂ ਸੀ।

ਮਿੱਲ ਦੇ ਰਿਕਾਰਡ ਅਨੁਸਾਰ ਝੋਨੇ ਦੀਆਂ 83303 ਬੋਰੀਆਂ (ਹਰੇਕ 37.5 ਕਿਲੋ) ਜਿਨ੍ਹਾਂ ਦਾ ਕੁੱਲ ਵਜ਼ਨ 3123 ਟਨ ਬਣਦਾ ਹੈ, 23 ਨਵੰਬਰ ਤੱਕ ਮਿੱਲ ਵਿੱਚ ਹੀ ਭੰਡਾਰ ਕਰਕੇ ਰੱਖੀਆਂ ਗਈਆਂ ਸਨ ਪਰ ਮੌਕੇ 'ਤੇ ਸਿਰਫ਼ 74281 ਬੋਰੀਆਂ ਹੀ ਪਾਈਆਂ। ਜਿਨ੍ਹਾਂ ਦਾ ਕੁੱਲ ਵਜ਼ਨ  2785 ਟਨ  ਬਣਦਾ ਹੈ। ਇਸ ਲਈ ਮਿੱਲ ਵਿਚ ਝੋਨੇ ਦੀਆਂ ਕੁੱਲ 9022 ਬੋਰੀਆਂ (ਹਰੇਕ 37.5ਕਿਲੋ) (338 ਟਨ) ਦੀ ਘਾਟ ਦੇਖੀ ਗਈ।

 

ਫਰਜ਼ੀ ਬਿਲਿੰਗ ਤੋਂ ਇਲਾਵਾ ਨਿਰੀਖਣ ਅਧਿਕਾਰੀਆਂ ਦੀ ਟੀਮ ਨੂੰ ਸੂਬੇ ਤੋਂ ਬਾਹਰਲੇ ਝੋਨੇ ਦੀਆਂ ਖਾਲੀ ਬੋਰੀਆਂ ਵੀ ਮਿਲੀਆਂ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਬੋਰੀਆਂ ਸ਼ਾਮਲ ਸਨ। 

 

ਇਸ ਨਾਲ ਇਹ ਤੱਥ ਸਾਹਮਣੇ ਆਏ ਕਿ ਮਿੱਲਰ ਨੇ ਮੰਡੀ ਵਿਚੋਂ ਫਰਜ਼ੀ ਬਿਲਿੰਗ ਰਾਹੀਂ ਝੋਨੇ ਦੀ ਖ਼ਰੀਦ ਨੂੰ ਆਪਣੇ ਸ਼ੈਲਰ ਵਿਚ ਵਿਖਾਇਆ ਸੀ, ਜਦੋਂ ਕਿ ਅਸਲ ਵਿਚ ਝੋਨਾ ਮਿੱਲ ਵਿਚ ਆਇਆ ਹੀ ਨਹੀਂ ਸੀ ਅਤੇ ਮਿੱਲਰ ਹੋਰਾਂ ਰਾਜਾਂ ਤੋਂ ਸਸਤਾ ਝੋਨਾ ਖਰੀਦ ਕੇ ਆਪਣੇ ਝੋਨੇ ਦਾ ਲੋੜੀਂਦਾ ਭੰਡਾਰ ਪੂਰਾ ਕਰ ਰਿਹਾ ਸੀ।

 

ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਕਸਟਮ ਮਿਲਿੰਗ ਪਾਲਿਸੀ 2019-20 ਅਤੇ ਹੋਰ ਲਾਗੂ ਕਾਨੂੰਨਾਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਿੱਲ 'ਤੇ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Food Supply Team unearths bogus billing fraud in Muktsar : Ashu