ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਧ ਤੋਂ ਵੱਧ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਲਈ ‘ਫ਼ੁੱਟ ਸੋਲਜਰਜ਼’ ਕਰਨਗੇ ਮਦਦ

ਵੱਧ ਤੋਂ ਵੱਧ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਲਈ ‘ਫ਼ੁੱਟ ਸੋਲਜਰਜ਼’ ਕਰਨਗੇ ਮਦਦ

ਪੰਜਾਬ ਦੇ ਸਿਹਤ ਵਿਭਾਗ ਨੇ ਕੁਝ ਅਜਿਹੇ ਨੌਜਵਾਨਾਂ ਦੀਆਂ ਸੇਵਾਵਾਂ ‘ਫ਼ੁੱਟ ਸੋਲਜਰਜ਼’ (ਪੈਦਲ ਫ਼ੌਜੀ ਜਵਾਨ) ਵਜੋਂ ਲੈਣ ਦਾ ਫ਼ੈਸਲਾ ਕੀਤਾ ਹੈ, ਜਿਹੜੇ ਵਿਭਾਗ ਨੂੰ ਭਰੋਸੇਯੋਗ ਜਾਣਕਾਰੀ ਮੁਹੱਈਆ ਕਰਵਾਇਆ ਕਰਨਗੇ। ਇਸ ਕਦਮ ਦਾ ਮੰਤਵ ਵੱਧ ਤੋਂ ਵੱਧ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ।

 

 

ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਡਾ ਨਵਦੀਪ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਜਿਲੇ ਦੇ ਸਮੂਹ ਪ੍ਰੋਗ੍ਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਰੇ ਨੈਸ਼ਨਲ ਪ੍ਰੋਗ੍ਰਾਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

 

 

ਸਮੂਹ ਅਫਸਰ ਸਾਹਿਬਾਨਾਂ ਨੂੰ ਕਿਹਾ ਗਿਆ ਕਿ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਦਾ ਲਾਭ ਹਰੇਕ ਲਾਭਪਾਤਰੀ ਨੂੰ ਮਿਲਣਾ ਯਕੀਨੀ ਬਣਾਇਆ ਜਾਵੇ ਇਸ ਮੌਕੇ ਡਾ ਨਵਦੀਪ ਸਿੰਘ ਨੇ ਸਮੂਹ ਹਾਜਰੀਨ ਨੁੰ ਪੰਜਾਬ ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਯੋਜਨਾਫੁੱਟ ਸ਼ੋਲਜਰ ਆਫ਼ ਪੰਜਾਬ’ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਹਤ ਵਿਭਾਗ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਨੌਜਵਾਨਾਂ ਲੜਕੇ ਅਤੇ ਲੜਕੀਆਂ ਨੂੰ ਸਿਹਤ ਵਿਭਾਗ ਵਿੱਚ ਵਲੰਟੀਅਰ ਦੇ ਤੌਰ ਤੇ ਸ਼ਮੂਲੀਅਤ ਕਰਵਾਏਗਾ, ਜਿਸ ਅਧੀਨ ਉਹਨਾਂ ਨੂੰ ਸਿਹਤ ਵਿਭਾਗ ਦੀ ਵੈਬਸਾਇਟ ਤੇ ਰਜਿਸਟਰਡ ਕਰਨਾ ਹੋਵੇਗਾ ਅਤੇ ਉਨਾਂ ਨੂੰ ਵਿਭਾਗ ਦੇ ਫੁੱਟ ਸੋਲਜ਼ਰ ਕਿਹਾ ਜਾਵੇਗਾ

 

 

ਇਹ ਨੌਜਵਾਨ ਵਿਭਾਗ ਦੀ ਵੈਬਸਾਇਟ ਐਪ ਰਾਹੀਂ ਆਪਣੇ ਆਪ ਨੂੰ ਇਸ ਯੋਜਨਾ ਵਿੱਚ ਰਜਿਸਟਰ ਕਰਵਾ ਸਕਣਗੇ ਅਤੇ ਉਹਨਾਂ ਜ਼ੋ ਆਈ.ਡੀ. ਦਿੱਤੀ ਜਾਵੇਗੀ ਉਸ ਰਾਹੀਂ ਸੂਚਨਾਵਾਂ ਵਿਭਾਗ ਤੱਕ ਪਹੁੰਚਾ ਸਕਣਗੇ ਉਹਨਾ ਦੱਸਿਆ ਕਿ ਸਾਰੇ ਦੇਸ਼ ਵਿੱਚ ਇਹ ਆਪਣੀ ਤਰਾਂ ਦਾ ਪਹਿਲਾ ਉਪਰਾਲਾ ਹੈ, ਜਿਸ ਵਿੱਚ ਕੋਈ ਵਿਭਾਗ ਆਪਣੇ ਸੂਚਨਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਨਾਉਣ ਲਈ ਸਿੱਧੇ ਤੌਰ ਤੇ ਨੌਜਵਾਨਾਂ ਦੀ ਮਦਦ ਲੈ ਰਿਹਾ ਹੈ

 

 

ਇਸ ਯੋਜਨਾ ਤਹਿਤ 16 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਵਲੰਟੀਅਰ ਵਜੋਂ ਆਪਣੀ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ ਰਜਿਸ਼ਟ੍ਰੇਸ਼ਨ ਕਰਨ ਦੇ ਲਈ ਮੋਬਾਇਲ ਨੰਬਰ ਅਤੇ ਅਧਾਰ ਕਾਰਡ ਲਾਜ਼ਮੀ ਹੈ ਲਾਗ–ਇਨ ਕਰਨ ਲਈ ਹਰ ਵਾਰ ਮੋਬਾਇਲ ਤੇ ਹੀ .ਟੀਪੀ. ਆਏਗਾ ਇਸ ਐਪ ਰਾਹੀਂ ਕੋਈ ਵੀ ਵਲੰਟੀਅਰ ਆਪਣੇ ਏਰੀਏ ਜਾਂ ਕਿਸੇ ਵੀ ਏਰੀਏ ਵਿੱਚ ਨਸ਼ੇ ਨਾਲ ਹੋਈ ਮੌਤ, ਗਰਭ ਦੌਰਾਨ ਜਾਂ ਜਣੇਪੇ ਦੌਰਾਨ ਹੋਈ ਮੌਤ, ਇੱਕ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ, ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ, ਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਅਧੂਰਾ ਟੀਕਾਕਰਣ, ਘਰ ਜਣੇਪਾ, ਪੋਲੀਓ ਦੇ ਸ਼ੱਕੀ ਮਰੀਜ਼, ਖਸਰਾ ਅਤੇ ਟੀ.ਬੀ. ਦੇ ਕੇਸਾਂ ਸਬੰਧੀ ਅਤੇ ਕਿਸੇ ਵੀ ਏਰੀਏ ਵਿੱਚ ਫੈਲੀ ਕਿਸੇ ਵੀ ਤਰਾ ਦੀ ਬਿਮਾਰੀ ਸਬੰਧੀ ਸੂਚਨਾ ਦੇ ਸਕਦੇ ਹਨ ਇਹ ਜਾਣਕਾਰੀ ਵਿਭਾਗ ਨੂੰ ਮਿਲਣ ਤੋਂ ਬਾਅਦ ਤੁਰੰਤ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ

 

 

ਇਸ ਮੌਕੇ ਸੁਖਮੰਦਰ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਇੱਕ ਪਾਸੇ ਸਿਹਤ ਵਿਭਾਗ ਦਾ ਅਮਲਾ ਇਹ ਸਾਰੀਆਂ ਸੂਚਨਾਵਾਂ ਇਕੱਠੀਆਂ ਕਰਦਾ ਹੈ, ਪਰ ਕਈ ਵਾਰ ਕੁਝ ਕਾਰਣਾ ਕਰਕੇ ਸੂਚਨਾ ਮਿਲਣ ਵਿੱਚ ਦੇਰੀ ਹੋ ਜਾਂਦੀ ਹੈ ਜਾਂ ਸੂਚਨਾ ਮਿਲ ਨਹੀਂ ਪਾਉਂਦੀ ਜੇਕਰ ਸਮਾਜ ਵਿੱਚ ਵਿਚਰ ਰਹੇ ਨੌਜਵਾਨ ਖੁਦ ਅੱਗੇ ਕੇ ਅਜਿਹੀਆਂ ਸੂਚਨਾਵਾਂ ਸਾਂਝੀਆਂ ਕਰਨਗੇ ਤਾਂ ਬਿਮਾਰੀਆਂ ਬਾਰੇ ਜਲਦੀ ਪਤਾ ਚੱਲ ਸਕੇਗਾ ਅਤੇ ਜਲਦੀ ਕਾਰਵਾਈ ਹੋਣ ਨਾਲ ਸਮਾਜ ਨੂੰ ਤੰਦਰੁਸਤ ਰੱਖਿਆ ਜਾ ਸਕੇਗਾ

 

 

ਇਸ ਐਪ ਦੀ ਇੱਕ ਖਾਸ ਗੱਲ ਇਹ ਹੈ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰਹੇਗੀ ਵਿਭਾਗ ਦੇ ਮੁੱਖੀ ਨੂੰ ਛੱਡ ਕੇ ਬਾਕੀ ਸਾਰੇ ਅਧਿਕਾਰੀ ਭੇਜੀ ਗਈ ਸੂਚਨਾ ਨੂੰ ਦੇਖ ਸਕਣਗੇ, ਭੇਜਣ ਵਾਲੇ ਦਾ ਨਾਮ ਅਤੇ ਉਸ ਦਾ ਪਤਾ ਨਹੀਂ ਦੇਖ ਸਕਣਗੇ

 

 

ਵਿਭਾਗ ਦੀ ਇਹ ਯੋਜਨਾ ਵਲੰਟੀਅਰ ਆਧਾਰਿਤ ਹੈ, ਪਰ ਜਿਆਦਾ ਅਤੇ ਸਹੀ ਸੂਚਨਾਵਾਂ ਦੇਣ ਵਾਲਿਆਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਇਸ ਸਦਕਾ ਨੌਜਵਾਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਪ੍ਰੇਰਣਾ ਮਿਲੇਗੀ ਇਸ ਸਮੇਂ ਡਾ ਸ਼ਤੀਸ ਗੋਇਲ, ਡਾ ਗੁਰਚਰਨ ਸਿੰਘ, ਡਾ ਮੰਜੂ, ਡਾ ਜਗਦੀਪ ਚਾਵਲਾ, ਡਾ ਰਮੇਸ਼ ਕੁਮਾਰੀ, ਡਾ ਪ੍ਰਦੀਪ ਸਚਦੇਵਾ, ਡਾ ਵਿਕਰਮ ਅਸੀਜਾ, ਦੀਪਕ ਕੁਮਾਰ ਡੀ.ਪੀ.ਐਮ., ਵਿਨੋਦ ਖੁਰਾਣਾ, ਸੁਨੀਲ ਕੁਮਾਰ, ਸੁਰਿੰਦਰ ਸਿੰਘ, ਆਦਿ ਹਾਜਰ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Foot Soldiers to help for Medical Facilities for maximum people