ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਨੀਲ ਗਵਾਸਕਰ ਨੇ ਦਰਬਾਰ ਸਾਹਿਬ ਟੇਕਿਆ ਮੱਥਾ

ਭਾਰਤੀ ਕ੍ਰਿਕਟ ਦੇ ਮਹਾਨ ਬੱਲੇਬਾਜ਼ ਸੁਨੀਲ ਗਵਾਸਕਰ ਨੇ ਵੀਰਵਾਰ ਤੜਕੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਕੀਰਤਨ ਸੁਣਿਆ। ਅੱਜ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਭਾਰਤ ਅਤੇ ਦੱਖਣ ਅਫਰੀਕਾ ਵਿਚਕਾਰ ਪਹਿਲਾ ਵਨਡੇ ਮੈਚ ਖੇਡਿਆ ਜਾਣਾ ਹੈ। ਇਸੇ ਸਬੰਧ 'ਚ ਬਤੌਰ ਕੁਮੈਂਟੇਟਰ ਸੁਨੀਲ ਗਵਾਸਕਰ ਧਰਮਸ਼ਾਲਾ ਰਵਾਨਾ ਹੋਣ ਤੋਂ ਪਹਿਲਾਂ ਦਰਬਾਰ ਸਾਹਿਬ ਪਹੁੰਚੇ।
 

 

ਦੱਸ ਦੇਈਏ ਕਿ ਸੁਨੀਲ ਗਵਾਸਕਰ ਨੂੰ 'ਲਿਟਲ ਮਾਸਟਰ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। 10 ਜੁਲਾਈ 1959 ਨੂੰ ਉਨ੍ਹਾਂ ਦਾ ਜਨਮ ਮੁੰਬਈ 'ਚ ਹੋਇਆ ਸੀ। ਉਨ੍ਹਾਂ ਨੇ ਆਪਣਾ ਟੈਸਟ ਡੈਬਿਊ 6 ਮਾਰਚ 1971 ਨੂੰ ਵੈਸਟਇੰਡੀਜ਼ ਵਿਰੁੱਧ ਕੀਤਾ ਸੀ। ਉਨ੍ਹਾਂ ਨੇ ਆਪਣਾ ਵਨਡੇ ਡੈਬਿਊ ਜੁਲਾਈ 1974 'ਚ ਇੰਗਲੈਂਡ ਵਿਰੁੱਧ ਕੀਤਾ ਸੀ।

 


 

ਆਪਣੇ ਕਰੀਅਰ 'ਚ ਗਵਾਸਕਰ ਨੇ 125 ਟੈਸਟ ਮੈਚਾਂ ਵਿੱਚ 51.12 ਦੀ ਔਸਤ ਨਾਲ 10,122 ਦੌੜਾਂ ਬਣਾਈਆਂ, ਜਿਸ ਵਿੱਚ 3 ਸੈਂਕੜੇ ਅਤੇ 45 ਅਰਧ ਸੈਂਕੜੇ ਸ਼ਾਮਲ ਹਨ। ਗਵਾਸਕਰ ਨੇ 108 ਵਨਡੇ ਮੈਚਾਂ ਵਿਚ 3092 ਦੌੜਾਂ ਬਣਾਈਆਂ, ਜਿਸ ਵਿੱਚ 1 ਸੈਂਕੜਾ ਅਤੇ 22 ਅਰਧ ਸੈਂਕੜੇ ਸ਼ਾਮਲ ਹਨ।

 

ਤਸਵੀਰਾਂ : ਸਮੀਰ ਸਹਿਗਲ

 

ਗਾਵਸਕਰ ਨੇ ਆਪਣੀ ਡੈਬਿਊ ਟੈਸਟ ਲੜੀ 'ਚ ਹੀ 774 ਦੌਰਾਂ ਬਣਾ ਦਿੱਤੀਆਂ ਸਨ, ਜੋ ਡੈਬਿਊ ਟੈਸਟ ਲੜੀ 'ਚ ਕਿਸੇ ਵੀ ਖਿਡਾਰੀ ਦੇ ਸਰਬੋਤਮ ਦੌੜਾਂ ਦਾ ਰਿਕਾਰਡ ਹੈ। ਗਵਾਸਕਰ ਨੇ ਇਹ ਕਾਰਨਾਮਾ 1971 'ਚ ਵੈਸਟਇੰਡੀਜ਼ ਵਿਰੁੱਧ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Indian Cricketer Sunil Gavaskar paying obeisance at Golden Temple in Amritsar