ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਲਾਗਲੇ ਪਿੰਡ ਖਿਆਲਾ ਦੇ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕਤਲ

ਅੰਮ੍ਰਿਤਸਰ ਲਾਗਲੇ ਪਿੰਡ ਖਿਆਲਾ ਦੇ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕਤਲ

ਅੰਮ੍ਰਿਤਸਰ ਲਾਗਲੇ ਪਿੰਡ ਖਿਆਲਾ ਦੇ ਸਾਬਕਾ ਸਰਪੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਜ਼ੈਲਦਾਰ ਦਾ ਅੱਜ ਮੰਗਲਵਾਰ ਨੂੰ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਹ 55 ਵਰ੍ਹਿਆਂ ਦੇ ਸਨ। ਉਹ ਅੱਜ ਸਵੇਰੇ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਗਏ ਸਨ, ਜਦੋਂ ਅਣਪਛਾਤੇ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦਾ ਕਤਲ ਕਰਨ ਲਈ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੇ ਸਿਰ `ਤੇ ਕਈ ਵਾਰ ਕੀਤੇ ਗਏ ਸਨ। ਲਾਸ਼ ਅੱਜ ਦੁਪਹਿਰ ਨੂੰ ਇੱਕ ਟਿਊਬਵੈੱਲ ਨੇੜਿਓਂ ਬਰਾਮਦ ਕੀਤੀ ਗਈ।


ਦੋ ਵਾਰ ਆਪਣੇ ਪਿੰਡ ਦੇ ਸਰਪੰਚ ਰਹੇ ਸਰਬਜੀਤ ਸਿੰਘ ਜ਼ੈਲਦਾਰ ਦੇ ਇਸ ਤਰੀਕੇ ਕਤਲ ਦੀ ਖ਼ਬਰ ਮਿਲਦਿਆਂ ਹੀ ਅੰਮ੍ਰਿਤਸਰ ਦੇ ਐੱਸਐੱਸਪੀ-ਦਿਹਾਤੀ ਪਰਮਪਾਲ ਸਿੰਘ, ਐੱਸਪੀ (ਹੈੱਡਕੁਆਰਟਰਜ਼) ਹਰਪਾਲ ਸਿੰਘ ਆਪਣੀ ਟੀਮ ਨਾਲ ਘਟਨਾ ਸਥਾਨ `ਤੇ ਪੁੱਜੇ ਤੇ ਤਹਿਕੀਕਾਤ ਸ਼ੁਰੂ ਕਰ ਦਿੱਤੀ।


ਅੰਮ੍ਰਿਤਸਰ ਪੁਲਿਸ ਦੀ ਇੱਕ ਫ਼ਾਰੈਂਸਿਕ ਟੀਮ ਨੂੰ ਵੀ ਮੌਕੇ `ਤੇ ਸੱਦਿਆ ਗਿਆ ਸੀ। 

ਅੰਮ੍ਰਿਤਸਰ ਲਾਗਲੇ ਪਿੰਡ ਖਿਆਲਾ ਦੇ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕਤਲ
ਅੰਮ੍ਰਿਤਸਰ `ਚ ਰਹਿੰਦੇ ਭਰਾ ਸੁਖਚੈਨ ਸਿੰਘ ਨੇ ਮੌਕੇ `ਤੇ ਦੱਸਿਆ,‘ਮੇਰਾ ਭਰਾ ਸਵੇਰੇ 11 ਕੁ ਵਜੇ ਖੇਤਾਂ ਵੱਲ ਗਿਆ ਸੀ ਤੇ ਦੁਪਹਿਰ ਤੱਕ ਘਰੇ ਖ਼ਬਰ ਪੁੱਜ ਗਈ ਸੀ ਕਿ ਉਸ ਨੂੰ ਮਾਰ ਦਿੱਤਾ ਗਿਆ ਹੈ। ਸਰਬਜੀਤ ਦਾ ਪੁੱਤਰ ਤੁਰੰਤ ਮੌਕੇ `ਤੇ ਪੁੱਜਾ ਤੇ ਉੱਥੋਂ ਦੋ-ਤਿੰਨ ਜਣਿਆਂ ਨੂੰ ਨੱਸਦਿਆਂ ਵੇਖਿਆ।`


ਲਾਸ਼ `ਤੇ ਥਾਂ-ਥਾਂ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮ ਹੋਏ ਵਿਖਾਈ ਦਿੰਦੇ ਹਨ। ਹੋ ਸਕਦਾ ਹੈ ਕਿ ਇਸ ਕਤਲ ਪਿੱਛੇ ਕੋਈ ਪੁਰਾਣੀ ਸਿਆਸੀ ਰੰਜਿਸ਼ ਹੋਵੇ।


ਸਰਬਜੀਤ ਸਿੰਘ ਜ਼ੈਲਦਾਰ ਨਾਲ ਖੇਤਾਂ `ਚ ਕੰਮ ਕਰਦੇ ਰਹੇ ਬਲਦੇਵ ਸਿੰਘ ਨੇ ਦੱਸਿਆ,‘ਮੈਂ 11 ਵਜੇ ਤੱਕ ਸਰਬਜੀਤ ਦੇ ਨਾਲ ਸਾਂ। ਉਨ੍ਹਾਂ ਮੈਨੂੰ ਲਾਗਲੇ ਬਿਜਲੀ ਦੇ ਟ੍ਰਾਂਸਫ਼ਾਰਮਰ ਨੂੰ ਸਵਿੱਚ-ਆਨ ਕਰਨ ਲਈ ਆਖਿਆ ਸੀ। ਜਦੋਂ ਮੈਂ ਪਰਤਿਆ, ਤਦ ਮੈਂ ਉਨ੍ਹਾਂ ਨੂੰ ਖੇਤਾਂ `ਚ ਭੁੰਜੇ ਪਏ ਵੇਖਿਆ। ਮੋਟਰਸਾਇਕਲ `ਤੇ ਕੁਝ ਵਿਅਕਤੀ ਪਿੰਡ ਦੇ ਨਾਲੇ ਵੱਲ ਨੂੰ ਜਾਂਦੇ ਵਿਖਾਈ ਦਿੱਤੇ।`


ਸ਼੍ਰੋਮਣੀ ਅਕਾਲੀ ਦਲ ਦੇ ਜਿ਼ਲ੍ਹਾ ਪ੍ਰਧਾਨ ਅਤੇ ਰਾਜਾਸਾਂਸੀ ਹਲਕੇ ਤੋਂ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਨੇ ਕਿਹਾ ਕਿ ਅੰਮ੍ਰਿਤਸਰ `ਚ ਹੁਣ ਕਤਲ, ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਬਹੁਤ ਜਿ਼ਆਦਾ ਵਧ ਗਈਆਂ ਹਨ। ਦਿਨ-ਦਿਹਾੜੇ ਕਤਲ ਹੋ ਰਹੇ ਹਨ; ਇਸ ਤੋਂ ਮਾੜੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਉਜਾਗਰ ਹੁੰਦੀ ਹੈ।


ਬੀਤੇ ਜੁਲਾਈ ਮਹੀਨੇ ਲੋਪੋਕੇ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਮੰਝ `ਚ 35 ਸਾਲਾਂ ਦੇ ਇੱਕ ਵਿਅਕਤੀ ਨੂੰ ਤਿੰਨ ਜਣਿਆਂ ਨੇ ਗੋਲੀ ਮਾਰ ਕੇ ਖ਼ਤਮ ਕਰ ਦਿੱਤਾ ਸੀ।


ਬੀਤੀ 3 ਅਗਸਤ ਨੂੰ ਬਹਿਰਵਾਲ ਪਿੰਡ ਦੀ ਨਹਿਰ ਵਿੰਚ 30 ਕੁ ਸਾਲਾਂ ਦੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੇ ਹੱਥ ਤੇ ਲੱਤਾਂ ਰੱਸੀ ਨਾਲ ਬੰਨ੍ਹੀਆਂ ਹੋਈਆਂ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Sarpanch brutally murdered near Amritsar