ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ਾਜ਼ਿਲਕਾ ਲਾਗਲੇ ਪਿੰਡ ਦਾ ਸਾਬਕਾ ਸਰਪੰਚ ਹੈਰੋਇਨ ਸਮੇਤ ਗ੍ਰਿਫ਼ਤਾਰ

​​​​​​​ਫ਼ਾਜ਼ਿਲਕਾ ਲਾਗਲੇ ਪਿੰਡ ਦਾ ਸਾਬਕਾ ਸਰਪੰਚ ਹੈਰੋਇਨ ਸਮੇਤ ਗ੍ਰਿਫ਼ਤਾਰ

ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ’ਚ ਸਾਬਕਾ ਸਰਪੰਚ ਤੇ ਮੌਜੂਦਾ ਬਲਾਕ ਸੰਮਤੀ ਮੈਂਬਰ ਨੂੰ ਨਸ਼ੀਲੇ ਪਦਾਰਥ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿੰਡ ਲੰਬੀ ਨਾਲ ਲੱਗਦੇ ਪਿੰਡ ਕਿਲਿਆਂਵਾਲੀ ਨਿਵਾਸੀ ਅਜੇ ਕੁਮਾਰ ਨੂੰ ਪੁਲਿਸ ਨੇ ਪਿੰਡ ਕਟਾਰ ਸਿੰਘ ਵਾਲਾ ਤੋਂ 270 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।

 

 

ਮੁਲਜ਼ਮ ਸਾਬਕਾ ਸਰਪੰਚ ਹੈ ਤੇ ਇਸ ਵੇਲੇ ਉਹ ਬਲਾਕ ਸੰਮਤੀ ਮੈਂਬਰ ਵੀ ਹੈ। ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਐੱਸਐੱਸਪੀ ਸ੍ਰੀ ਨਾਨਕ ਸਿੰਘ ਨੇ ਵੀ ਕੀਤੀ ਹੈ।

 

 

ਕੋਟ–ਸ਼ਮੀਰ ਦੇ ਇੰਚਾਰਜ ਸਬ–ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਮੰਡੀ ਕਿਲਿਆਂਵਾਲੀ ਦਾ ਸਾਬਕਾ ਸਰਪੰਚ ਅਜੇ ਕੁਮਾਰ ਹਰਿਆਣਾ ਨੰਬਰ ਦੀ ਇੱਕ ਕਾਰ ਵਿੱਚ ਹੈਰੋਇਨ ਲੈ ਕੇ ਵੇਚਣ ਜਾ ਰਿਹਾ ਹੈ।

 

 

ਪੁਲਿਸ ਨੇ ਇੱਕ ਮੁਖ਼ਬਰੀ ਦੇ ਆਧਾਰ ਉੱਤੇ ਪਿੰਡ ਕਟਾਰ ਸਿੰਘ ਵਾਲਾ ’ਚ ਗਸ਼ਤ ਕੀਤੀ ਸੀ। ਤਦ ਹੀ ਹਰਿਆਣਾ ਨੰਬਰ ਦੀ ਇੱਕ ਕਾਰ ਨੂੰ ਰੋਕਿਆ ਗਿਆ ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ।

 

 

ਪੁਲਿਸ ਮੁਤਾਬਕ ਇਹ ਸਾਬਕਾ ਸਰਪੰਚ ਦਿੱਲੀ ਤੋਂ ਹੈਰੋਇਨ ਦੀ ਖੇਪ ਮੰਗਵਾਉਂਦਾ ਸੀ ਤੇ ਉਸ ਨੂੰ ਬਠਿੰਡਾ–ਮੁਕਤਸਰ ਲਾਗਲੇ ਇਲਾਕਿਆਂ ਵਿੱਚ ਵੇਚ ਦਿੰਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Sarpanch in Fazilka district arrested with Heroin