ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਬਾ ਬਕਾਲਾ ਲਾਗੇ ਸਾਬਕਾ ਸਰਪੰਚ ਦਾ ਕਤਲ, ਭਰਜਾਈ ਨੇ ਭੱਜ ਕੇ ਬਚਾਈ ਜਾਨ

ਬਾਬਾ ਬਕਾਲਾ ਲਾਗੇ ਸਾਬਕਾ ਸਰਪੰਚ ਦਾ ਕਤਲ, ਭਰਜਾਈ ਨੇ ਭੱਜ ਕੇ ਬਚਾਈ ਜਾਨ

ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ’ਚ ਇੱਕ ਸਾਬਕਾ ਸਰਪੰਚ ਦਾ ਕਤਲ ਹੋ ਗਿਆ ਹੈ। ਇਹ ਘਟਨਾ ਸਬ–ਡਿਵੀਜ਼ਨ ਬਾਬਾ ਬਕਾਲਾ ਦੇ ਪਿੰਡ ਕਮੋਕੇ ਵਿਖੇ ਵਾਪਰੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਕੱਲ੍ਹ ਦੁਪਹਿਰੇ ਬੁਤਾਲ਼ਾ ਪੈਟਰੋਲ ਪੰਪ ਲਾਗੇ ਸਾਬਕਾ ਸਰਪੰਚ ਮਨਮੋਹਨ ਸਿੰਘ ਨੂੰ ਗੋਲ਼ੀ ਮਾਰ ਦਿੱਤੀ ਗਈ। ਮ੍ਰਿਤਕ ਦੀ ਭਰਜਾਈ ਕੁਲਦੀਪ ਕੌਰ ਵੀ ਉਸ ਸਮੇਂ ਨਾਲ ਸਨ, ਉਨ੍ਹਾਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ।

 

 

ਹਮਲਾਵਰਾਂ ਨੇ ਮਨਮੋਹਨ ਸਿੰਘ ਦੇ ਛੇ ਗੋਲ਼ੀਆਂ ਮਾਰੀਆਂ; ਜਿਸ ਤੋਂ ਪਤਾ ਲੱਗਦਾ ਹੈ ਕਿ ਮਾਰਨ ਵਾਲੇ ਦੇ ਮਨ ਵਿੱਚ ਕਾਫ਼ੀ ਰੰਜਿਸ਼ ਸੀ।

 

 

ਕੁਲਦੀਪ ਕੌਰ ਨੇ ਆਪਣੇ ਆਪਣੇ ਹੀ ਪਿੰਡ ਦੇ ਲਖਵਿੰਦਰ ਸਿੰਘ ਵਿਰੁੱਧ ਕਤਲ ਦਾ ਇਲਜ਼ਾਮ ਲਾਇਆ ਹੈ। ਪੁਲਿਸ ਨੇ ਲਖਵਿੰਦਰ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।

 

 

ਪੁਲਿਸ ਨੇ ਪਹਿਲਾਂ ਲਖਵਿੰਦਰ ਸਿੰਘ ਨੂੰ ਨਸ਼ਿਆਂ ਦੀ ਕਥਿਤ ਸਮੱਗਲਿੰਗ ਅਧੀਨ ਗ੍ਰਿਫ਼ਤਾਰ ਕੀਤਾ ਸੀ ਤੇ ਇਸ ਵੇਲੇ ਉਹ ਜ਼ਮਾਨਤ ਉੱਤੇ ਸੀ। ਉਸ ਦੀ ਕੁਝ ਜਾਇਦਾਦ ਵੀ ਕੁਰਕ ਹੋ ਗਈ ਸੀ।

 

 

ਇਹ ਵੀ ਪਤਾ ਲੱਗਾ ਹੈ ਕਿ ਲਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਮਨਮੋਹਨ ਸਿੰਘ ਨੇ ਉਸ ਦੀ ਮੁਖ਼ਬਰੀ ਕੀਤੀ ਸੀ। ਤਦ ਤੋਂ ਹੀ ਦੋਵਾਂ ਵਿਚਾਲੇ ਆਪਸੀ ਰੰਜਿਸ਼ ਚੱਲ ਰਹੀ ਸੀ।

 

 

ਮਨਮੋਹਨ ਸਿੰਘ ਤਹਿਸੀਲ ਵਿੱਚ ਆਪਣੇ ਇੱਕ ਮੁਕੱਦਮੇ ਦੀ ਤਰੀਕ ਭੁਗਤਣ ਲਈ ਜਾ ਰਹੇ ਸਨ। ਉਨ੍ਹਾਂ ਨਾਲ ਉਨ੍ਹਾਂ ਦੀ ਭਰਜਾਈ ਵੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Sarpanch murdered near Baba Bakala