ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਗ੍ਰਿਫ਼ਤਾਰ

ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਗ੍ਰਿਫ਼ਤਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਉਨ੍ਹਾਂ ਦੀ ਇੱਕ ਵਿਡੀਓ ਵਾਇਰਲ ਹੋਣ ਤੋਂ ਬਾਅਦ ਹੋਈ, ਜਿਸ ਵਿੱਚ ਉਹ ਕਥਿਤ ਤੌਰ `ਤੇ ਦਲਿਤ ਬਹੁ-ਗਿਣਤੀ ਵਾਲੇ ਡੇਰਾ ਸੱਚਖੰਡ ਬੱਲਾਂ ਦੇ ਆਗੂ ਤੇ ਭਗਤ ਰਵੀਦਾਸ ਦੇ ਸ਼ਰਧਾਲੂ ਰਾਮਾਨੰਦ ਦਾਸ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਵਰਤਦੇ ਵਿਖਾਈ ਦੇ ਰਹੇ ਹਨ। ਸ੍ਰੀ ਰਾਮਾਨੰਦ ਦਾ ਸਾਲ 2009 ਦੌਰਾਨ ਆਸਟਰੀਆ ਦੇ ਸ਼ਹਿਰ ਵੀਐਨਾ `ਚ ਕਤਲ ਹੋ ਗਿਆ ਸੀ।


ਸ੍ਰੀ ਸੁਖਦੇਵ ਸਿੰਘ ਭੌਰ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਬੰਗਾ ਪੁਲਿਸ ਥਾਣੇ `ਚ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਉਦੋਂ ਕੀਤੀ, ਜਦੋਂ ਰਵੀਦਾਸ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਬੰਗਾ `ਚ ਸ੍ਰੀ ਭੌਰ ਦੀ ਰਿਹਾਇਸ਼ਗਾਹ ਨੂੰ ਘੇਰਾ ਪਾ ਲਿਆ ਸੀ ਤੇ ਉਨ੍ਹਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਹੋਣ ਲੱਗ ਪਈ ਸੀ।


ਬੰਗਾ ਦੇ ਡੀਐੱਸਪੀ ਦੀਪਿਕਾ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਮੌਕੇ `ਤੇ ਪੁੱਜੀ ਤੇ ਮੌਕੇ `ਤੇ ਹਾਲਾਤ ਕਾਬੂ ਕਰਨ ਦਾ ਜਤਨ ਕੀਤਾ। ਲੁਧਿਆਣਾ ਰੇਂਜ ਦੇ ਡੀਆਈਜੀ ਵੀ ਮੌਕੇ `ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਸ੍ਰੀ ਭੌਰ ਨੂੰ ਅੱਜ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।


ਸਿ਼ਕਾਇਤਕਰਤਾ ਸਤਪਾਲ ਕਾਹਲੋਂ ਦਾ ਕਹਿਣਾ ਹੈ ਕਿ ਸ੍ਰੀ ਭੌਰ ਦੀ ਕਥਿਤ ਵਿਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਚੁੱਕੀ ਹੈ ਤੇ ਉਸ ਨਾਲ ਸਮੁੱਚੇ ਰਵੀਦਾਸ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਸਿ਼ਕਾਇਤ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ - ‘ਸਾਨੂੰ ਸ਼ੱਕ ਹੈ ਕਿ ਗੁਰੂ ਰਾਮਾਨੰਦ ਜੀ ਦੇ ਕਤਲ ਪਿੱਛੇ ਭੌਰ ਦਾ ਹੱਥ ਹੈ।`


ਚੇਤੇ ਰਹੇ ਕਿ ਸ੍ਰੀ ਸੁਖਦੇਵ ਭੌਰ ਪਿਛਲੇ ਵਰ੍ਹੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਵਰੀ 2017 `ਚ ਆਮ ਆਦਮੀ ਪਾਰਟੀ `ਚ ਸ਼ਾਮਲ ਹੋ ਗਏ ਸਨ ਪਰ ਉਹ ਤਦ ਤੋਂ ਹੀ ਸਿਆਸੀ ਤੌਰ `ਤੇ ਗ਼ੈਰ-ਸਰਗਰਮ ਹਨ। ਪਿਛਲੇ ਵਰ੍ਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਉਨ੍ਹਾਂ ‘ਪੰਥਕ ਮੋਰਚਾ` (ਪੰਥਕ ਫ਼ਰੰਟ) ਨਾਂਅ ਦਾ ਇੱਕ ਗੁੱਟ ਕਾਇਮ ਕੀਤਾ ਸੀ ਤੇ ਉਹ ਖ਼ੁਦ ਉਸ ਦੇ ਕਨਵੀਨਰ ਬਣੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former SGPC General Secretary Bhaur arrested