ਅਗਲੀ ਕਹਾਣੀ

ਖੇਤਾਂ `ਚੋਂ ਮਿਲੀ ਦਰਜੀ ਦੀ ਲਾਸ਼

ਖੇਤਾਂ `ਚੋਂ ਮਿਲੀ ਦਰਜੀ ਦੀ ਲਾਸ਼

ਫਗਵਾੜੇ ਦੇ ਪਿੰਡ ਭੁਲਰਾਈ ਦੇ ਖੇਤਾਂ `ਚੋਂ ਇਕ 55 ਸਾਲਾ ਵਿਅਕਤੀ ਮ੍ਰਿਤਕ ਮਿਲਣ ਦੀ ਖਬਰ ਹੈ। ਫਗਵਾੜਾ ਦੇ ਪੁਲਿਸ ਸੁਪਰਡੈਂਟ ਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਮ੍ਰਿਤਕ ਦੀ ਪਹਿਚਾਣ ਨਿਰਮਲ ਕੁਮਾਰ ਵਜੋਂ ਹੋਈ ਹੈ, ਜੋ ਕਿ ਸਥਾਨਕ ਮੋਤੀ ਬਾਜ਼ਾਰ ਦਾ ਨਿਵਾਸੀ ਹੈ। ਮ੍ਰਿਤਕ ਨਿਰਮਲ ਪੇਸ਼ੇ ਵਜੋਂ ਦਰਜੀ ਸੀ।

 

ਗਿੱਲ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਜਿ਼ਲ੍ਹਾ ਹਸਪਤਾਲ ਫਗਵਾੜਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਮਾਰ ਦੇ ਭਾਈ ਮਦਨ ਲਾਲ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਨੁੰ ਸ਼ਰਾਬ ਪੀਣ ਦੀ ਆਦਤ ਸੀ ਅਤੇ ਉਹ ਕੱਲ੍ਹ ਰਾਤ ਤੋਂ ਗੁੰਮਸ਼ੁਦਾ ਸੀ। ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਾਈ ਦੇ ਕਤਲ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।