ਅਗਲੀ ਕਹਾਣੀ

​​​​​​​ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਦੀ ਯਾਦ ’ਚ ਸਥਾਪਤ ਹੋਵੇਗਾ ਗੁਰੂਘਰ

ਗਿਆਨੀ ਹਰਪ੍ਰੀਤ ਸਿੰਘ

--  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜੱਥੇਦਾਰ ਗਿ. ਹਰਪ੍ਰੀਤ ਸਿੰਘ ਤੇ ਹੋਰ ਜੱਥੇਦਾਰ ਰੱਖਣਗੇ ਨੀਂਹ–ਪੱਥਰ

 

ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਸਬ–ਡਿਵੀਜ਼ਨ ਦੇ ਪਿੰਡ ਅਗਵਾਨ ਵਿਖੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਜਾਵੇਗੀ। ਇਸ ਗੁਰੂਘਰ ਦਾ ਨੀਂਹ–ਪੱਥਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਜੱਥੇਦਾਰਾਂ ਵੱਲੋਂ ਆਉਂਦੀ 31 ਮਾਰਚ ਨੂੰ ਰੱਖਿਆ ਜਾਣਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਹੋਣਗੇ।

 

 

ਸਤਵੰਤ ਸਿੰਘ ਨੂੰ 6 ਜਨਵਰੀ, 1989 ਨੂੰ ਫਾਂਸੀ ਦੇ ਦਿੱਤੀ ਗਈ ਸੀ। ਉਸ ਦੇ ਦੋ ਕੁ ਸਾਲਾਂ ਬਾਅਦ ਸਤਵੰਤ ਸਿੰਘ ਦੀ ਯਾਦ ਵਿੱਚ ਇੱਕ ਛੋਟੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰ ਦਿੱਤੀ ਗਈ ਸੀ। ਹੁਣ ਪਿੰਡਾਂ ਨੇ ਫ਼ੈਸਲਾ ਕੀਤਾ ਹੈ ਕਿ ਇੱਥੇ ਦੋ ਮੰਜ਼ਿਲਾ ਵੱਡਾ ਗੁਰਦੁਆਰਾ ਸਾਹਿਬ ਸਥਾਪਤ ਕੀਤਾ ਜਾਵੇਗਾ ਤੇ ਮੌਜੂਦਾ ਗੁਰੂਘਰ ਵਿਖੇ ਇੱਕ ਲੰਗਰ ਹਾਲ ਵੀ ਬਣਾਇਆ ਜਾਵੇਗਾ।

 

 

ਸਤਵੰਤ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਨੇ ਦੰਸਿਆ ਕਿ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਸ਼ਰਧਾਲੂਆਂ ਤੇ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪ੍ਰਮੁੱਖ ਸਿੱਖ ਹਸਤੀਆਂ ਨੂੰ 31 ਮਾਰਚ ਨੂੰ ਹੋਣ ਵਾਲੇ ਇਸ ਸਮਾਰੋਹ ਲਈ ਸੱਦਿਆ ਗਿਆ ਹੈ।

 

 

ਮਾਝਾ ਇਲਾਕੇ ਵਿੱਚ ਵੱਡੇ–ਵੱਡੇ ਬੋਰਡ ਤੇ ਪੋਸਟਰ ਇਸ ਸਮਾਰੋਹ ਦੇ ਸੱਦੇ ਲਈ ਲਾਏ ਗਏ ਹਨ। ਸਤਵੰਤ ਸਿੰਘ ਦੀ ਮਾਂ ਪਿਆਰ ਕੌਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਹੋਰ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਵੱਲੋਂ ਇਸ ਗੁਰੂਘਰ ਦਾ ਨੀਂਹ–ਪੱਥਰ ਰੱਖਣ ਦਾ ਵੇਰਵਾ ਇਨ੍ਹਾਂ ਪੋਸਟਰਾਂ ਉੱਤੇ ਦਿੱਤਾ ਗਿਆ ਹੈ।

 

 

ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਵੱਲੋਂ ਇਸ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਯਕੀਨੀ ਬਣਾਉਣ ਦੇ ਜਤਨ ਕੀਤੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Foundation Stone of a Gurdwara sahib