ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੈਟੂ ਕਲਾਕਾਰ ਸਰਬਜੀਤ ਕਤਲ ਕਾਂਡ ਦਾ ਮੁੱਖ ਦੋਸ਼ੀ ਚਾਰ ਸਾਥੀਆਂ ਸਣੇ ਗ੍ਰਿਫ਼ਤਾਰ

ਅਬਾਦਪੁਰਾ (ਜਲੰਧਰ) ਬੂਟਾ ਮੰਡੀ ਵਿੱਚ ਮੇਲੇ ਦੌਰਾਨ ਕੁਝ ਦਿਨ ਪਹਿਲਾਂ ਟੈਟੂ ਕਲਾਕਾਰ ਸਰਬਜੀਤ ਸਿੰਘ ਚੀਮਾ ਦੇ ਕਤਲ ਦੇ ਮੁੱਖ ਦੋਸ਼ੀ ਨੀਰਜ ਸਣੇ ਚਾਰ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

 

 

ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੇਲੇ ਦੌਰਾਨ ਨੀਰਜ ਅਤੇ ਸਰਬਜੀਤ ਦੀ ਕਿਸੇ ਗੱਲ ’ਤੇ ਬਹਿਸ ਹੋਈ ਸੀ। ਬਾਅਦ ਵਿੱਚ ਨੀਰਜ ਆਪਣੇ ਸਾਥੀ ਲੈ ਆਇਆ ਅਤੇ ਸਰਬਜੀਤ ਚੀਮਾ 'ਤੇ ਹਮਲਾ ਕਰ ਦਿੱਤਾ। ਉਸ ਕੋਲ ਇੱਕ ਸਰਜੀਕਲ ਬਲੇਡ ਸੀ ਜਿਸ ਨਾਲ ਉਸ ਨੇ ਸਰਬਜੀਤ ਦੇ ਗਲੇ 'ਤੇ ਵਾਰ ਕੀਤਾ। ਹਮਲੇ ਤੋਂ ਬਾਅਦ ਨੀਰਜ ਆਪਣੇ ਸਾਥੀਆਂ ਸਮੇਤ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਸਰਬਜੀਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

 

ਪੁਲਿਸ ਨੇ ਇਸ ਮਾਮਲੇ ਵਿੱਚ ਨੀਰਜ, ਉਸ ਦੇ ਗ੍ਰਿਫ਼ਤਾਰ ਕੀਤੇ ਭਰਾ ਸੂਰਜ, ਜੋਗੀ, ਸਾਹਿਲ, ਗੋਪਾਲ ਅਤੇ ਕੁੰਦਨ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ। ਪੁਲਿਸ ਨੇ ਸੂਰਜ ਅਤੇ ਕੁੰਦਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। 

 

ਕਤਲ ਦੇ ਮੁੱਖ ਦੋਸ਼ੀ ਨੀਰਜ ਅਤੇ ਰੋਹਨ ਕੁਮਾਰ ਉਰਫ਼ ਜੋਗੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕਤਲ ਵਿੱਚ ਵਰਤਿਆ ਸਰਜੀਕਲ ਬਲੇਡ ਵੀ ਬਰਾਮਦ ਕਰ ਲਿਆ ਗਿਆ ਹੈ। ਚਾਰਾਂ ਨੂੰ ਆਪਣੇ ਫਰਾਰ ਸਾਥੀ ਸੂਰਜ ਅਤੇ ਗੋਪਾਲ ਦੀ ਭਾਲ ਲਈ ਰਿਮਾਂਡ 'ਤੇ ਲਿਆ ਜਾਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four accused arrested over tattoo artist murder case