ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਸੂਹਾ ਲਾਗੇ ਸੜਕ ਹਾਦਸਾ, ਲਾੜੇ ਦੇ ਭਰਾ ਸਣੇ 4 ਬਰਾਤੀਆਂ ਦੀ ਮੌਤ

ਦਸੂਹਾ ਲਾਗੇ ਸੜਕ ਹਾਦਸਾ, ਲਾੜੇ ਦੇ ਭਰਾ ਸਣੇ 4 ਬਰਾਤੀਆਂ ਦੀ ਮੌਤ

ਹੁਸ਼ਿਆਰਪੁਰ–ਦਸੂਹਾ ਸੜਕ ਉੱਤੇ ਅੱਜ ਤੜਕੇ ਇੱਕ ਭਿਆਨਕ ਹਾਦਸੇ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਭਾਣਾ ਸਵੇਰੇ 7 ਤੋਂ 7:30 ਵਜੇ ਦਰਮਿਆਨ ਵਾਪਰਿਆ।

 

 

ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬਹੁ–ਟਾਇਰਾਂ ਵਾਲਾ ਇੱਕ ਟਰਾਲਾ ਬੇਕਾਬੂ ਹੋ ਕੇ ਸਾਹਮਣਿਓਂ ਆ ਰਹੀ ਇੱਕ ਕਾਰ ਵਿੱਚ ਜਾ ਵੱਜਾ; ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

 

 

ਇਹ ਵੀ ਪਤਾ ਲੱਗਾ ਹੈ ਕਿ ਕਾਰ ਸਵਾਰ ਸਾਰੇ ਬਰਾਤੀ ਸਨ ਤੇ ਮਰਨ ਵਾਲਿਆਂ ’ਚ ਲਾੜੇ ਦਾ ਭਰਾ ਵੀ ਸ਼ਾਮਲ ਹੈ।

 

 

ਇਹ ਘਟਨਾ ਹੁਸ਼ਿਆਰਪੁਰ–ਦਸੂਹਾ ਸੜਕ ਉੱਤੇ ਪਿੰਡ ਰੰਧਾਵਾ ਲਾਗੇ ਵਾਪਰੀ।

 

 

ਪੁਲਿਸ ਨੇ ਮਾਮਲਾ ਦਰਜ ਕਰ ਕੇ ਤਹਿਕੀਕਾਤ ਅਰੰਭ ਕਰ ਦਿੱਤਾ ਹੈ ਤੇ ਲਾਸ਼ਾਂ ਨੂੰ ਪੋਸਟ–ਮਾਰਟਮ ਲਈ ਭਿਜਵਾਇਆ ਗਿਆ ਹੈ।

 

 

ਮਾਰੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਸਿਪਾਹੀ ਰਾਜੇਸ਼ ਕੁਮਾਰ ਵਾਸੀ ਫ਼ਤਿਹਪੁਰ, ਪੰਜਾਬ ਪੁਲਿਸ ਦੇ ਏਐੱਆਈ ਸੁਰਜੀਤ ਕੁਮਾਰ, ਮਨਪ੍ਰੀਤ ਸਿੰਘ ਵਾਸੀ ਲੁਧਿਆਣਾ ਅਤੇ ਰਾਜਵਿੰਦਰ ਵਾਸੀ ਪੁਰਾਣਾ ਸ਼ਾਲਾ (ਗੁਰਦਾਸਪੁਰ) ਵਜੋਂ ਹੋਈ ਹੈ।

 

 

ਇਹ ਸਾਰੇ ਰਾਜੇਸ਼ ਦੇ ਭਰਾ ਦੇ ਵਿਆਹ ਸਮਾਰੋਹ ’ਚ ਸ਼ਿਰਕਤ ਕਰ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਬਹਿਰਾਮਪੁਰ ਤੋਂ ਪਰਤ ਰਹੇ ਸਨ।

 

 

ਹਾਦਸੇ ਤੋਂ ਬਾਅਦ ਟਰਾਲਾ–ਡਰਾਇਵਰ ਫ਼ਰਾਰ ਹੋ ਗਿਆ। ਪੁਲਿਸ ਉਸ ਦੀ ਭਾਲ਼ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four Baratis killed in a road mishap near Dasuya