ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੀ ਹੌਜ਼ਰੀ ਫ਼ੈਕਟਰੀ ’ਚ ਅੱਗ ਲੱਗਣ ਕਾਰਨ 4 ਮੌਤਾਂ

ਲੁਧਿਆਣਾ ਚ ਅੱਜ ਇੱਕ ਹੌਜ਼ਰੀ ਫੈਕਟਰੀ ਚ ਅੱਗ ਲੱਗਣ ਜਾਣ ਕਾਰਨ ਲਗਭਗ 4 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪ੍ਰਸ਼ਾਸਨਿਕ ਅਧਿਕਾਰੀ ਅਤੇ ਫ਼ਾਇਰ ਬ੍ਰਿਗੇਡ ਦੀ ਕਰਮਚਾਰੀ ਮੌਕੇ ਤੇ ਪੁੱਜੇ ਜਿਸ ਤੋਂ ਬਾਅਦ ਕਾਫੀ ਜਦੋਂਜਹਿਦ ਮਗਰੋਂ ਫੈਕਟਰੀ ਚ ਲੱਗੀ ਅੱਗ ਤੇ ਕਾਬੂ ਪਾਇਆ ਜਾ ਸਕਿਆ।

 

 

 

 

ਜਾਣਕਾਰੀ ਮੁਤਾਬਕ ਸਥਾਨਕ ਗਰੇਸੀ ਸ਼ਮਸ਼ਾਨਘਾਟ ਨਜ਼ਦੀਕ ਇਕ ਹੌਜ਼ਰੀ ਫ਼ੈਕਟਰੀ `ਚ ਅੱਜ ਬੁੱਧਵਾਰ ਤੜਕੇ ਲਗਭਗ 4 ਵਜੇ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਫ਼ੈਕਟਰੀ ਅੰਦਰ ਮੌਜੂਦ ਚਾਰ ਵਿਅਕਤੀ ਅੱਗ ਦੀ ਚਪੇਟ ਚ ਆ ਗਏ ਤੇ ਜਿ਼ੰਦਾ ਸੜ ਗਏ। ਹਾਦਸੇ ਮਗਰੋਂ ਹੌਜ਼ਰੀ ਫੈਕਟਰੀ ਨੂੰ ਭਾਰੀ ਨੁਕਸਾਨ ਹੋਇਆ ਹੈ। ਮੌਕੇ ਤੇ ਪੁੱਜੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਫੈਕਟਰੀ ਚ ਲੱਗੀ ਅੱਗ `ਤੇ ਤਿੰਨ ਘੰਟਿਆਂ ਦੀ ਮੁਸ਼ੱਕਤ ਮਗਰੋਂ ਕਾਬੂ ਪਾਇਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four dead in fire at a factory in Ludhiana