ਅੱਜ ਸਵੇਰੇ ਦੋਰਾਹਾ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਚਾਰ ਦੋਸਤਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਚਾਰੇ ਕਟਾਣੀ ਕਲਾਂ ਸਥਿਤ ਕਾਲਜ ਦੇ ਵਿਦਿਆਰਥੀ ਸਨ। ਉਨ੍ਹਾਂ ਦੀ ਕਾਰ ਬਹੁਤ ਤੇਜ਼ ਰਫ਼ਤਾਰ ਸੀ ਤੇ ਪਿੰਡ ਰਾਮਪੁਰ ਨੇੜੇ ਬਣੀ ਇੱਕ ਪੁਲ਼ੀ ਨਾਲ ਟਕਰਾ ਕੇ ਕਾਰ ਦੋ ਟੋਟਿਆਂ ਵਿੱਚ ਵੰਡੀ ਗਈ।
ਇਹ ਖ਼ਬਰ ਲਿਖੇ ਜਾਣ ਤੱਕ ਸਿਰਫ਼ ਤਿੰਨ ਜਣਿਆਂ ਦੀ ਹੀ ਸ਼ਨਾਖ਼ਤ ਹੋ ਸਕੀ ਸੀ। ਜਸ਼ਨਪ੍ਰੀਤ ਸਿੰਘ ਤੇ ਭਵਨਜੋਤ ਸਿੰਘ ਵਾਸੀ ਪਿੰਡ ਭਮਾ ਦੀ ਤਾਂ ਮੌਕੇ ਉੱਤੇ ਹੀ ਮੌਤ ਹੋ ਗਈ; ਜਦ ਕਿ ਪਰਮਵੀਰ ਸਿੰਘ ਪਿੰਡ ਮਾਦਪੁਰ ਦੀ ਮੌਤ ਹਸਪਤਾਲ ਜਾ ਕੇ ਹੋਈ।
ਚੌਥੇ ਮ੍ਰਿਤਕ ਦੀ ਸ਼ਨਾਖ਼ਤ ਨਹੀਂ ਹੋ ਸਕੀ।