ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕ ਹਾਦਸੇ ’ਚ ਮੋਗਾ ਦੇ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਸੜਕ ਹਾਦਸੇ ’ਚ ਮੋਗਾ ਦੇ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਅੱਜ ਮੰਗਲਵਾਰ ਸਵੇਰੇ 8:00 ਵਜੇ ਇੱਕ ਕਾਰ ਦੇ ਖੜ੍ਹੇ ਟਰੱਕ ਦੇ ਪਿਛਲੇ ਪਾਸੇ ਜਾ ਕੇ ਵੱਜਣ ਕਾਰਨ ਇੱਕੋ ਪਰਿਵਾਰ ਦੇ ਚਾਰ ਵਿਅਕਤੀ ਮਾਰੇ ਗਏ। ਚਸ਼ਮਦੀਦ ਗਵਾਹਾਂ ਮੁਤਾਬਕ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ।

 

 

ਮੋਗਾ ’ਚ ਰਹਿੰਦੇ ਲੁਬਰੀਕੈਂਟਸ ਡੀਲਰ ਰਾਜੀਵ ਮਿੱਤਲ (45), ਉਨ੍ਹਾਂ ਦੀ ਪਤਨੀ ਅੰਜੂ ਮਿੱਤਲ (42), ਪੁੱਤਰ ਸ਼ੁਭਮ (17) ਅਤੇ ਧੀ ਸੁਨਿਧੀ (15) ਦੀ ਮੌਕੇ ’ਤੇ ਹੀ ਮੌਤ ਹੋ ਗਈ।

 

 

ਦਰਅਸਲ, ਦਿੱਲੀ ’ਚ ਲੁਬਰੀਕੈਂਟਸ ਕੰਪਨੀ ਦਾ ਇੱਕ ਸਮਾਰੋਹ ਸੀ ਤੇ ਇਹ ਪਰਿਵਾਰ ਉਸੇ ਸਮਾਰੋਹ ’ਚ ਸ਼ਿਰਕਤ ਕਰਨ ਪਿੱਛੋਂ ਪਰਤ ਰਿਹਾ ਸੀ।

ਸੜਕ ਹਾਦਸੇ ’ਚ ਮੋਗਾ ਦੇ ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

 

ਇਹ ਸੜਕ ਹਾਦਸਾ ਲੁਧਿਆਣਾ–ਮੋਗਾ–ਫ਼ਿਰੋਜ਼ਪੁਰ ਹਾਈਵੇਅ ’ਤੇ ਵਾਪਰਿਆ। ਜਿਸ ਟਰੱਕ ਵਿੱਚ ਇਹ ਕਾਰ ਜਾ ਕੇ ਟਕਰਾਈ; ਉਹ ਸਿਲੰਡਰਾਂ ਨਾਲ ਲੱਦਿਆ ਹੋਇਆ ਸੀ। ਜੇ ਕਿਤੇ ਕੋਈ ਵੱਡਾ ਵਾਹਨ ਉਸ ਟਰੱਕ ਨਾਲ ਟਕਰਾਉਂਦਾ, ਤਾਂ ਉਹ ਸਿਲੰਡਰ ਵੀ ਫਟ ਜਾਣੇ ਸਨ ਤੇ ਫਿਰ ਉਸ ਟੱਕਰ ਨਾਲ ਕਿੰਨਾ ਨੁਕਸਾਨ ਹੋ ਜਾਣਾ ਸੀ; ਇਸ ਦਾ ਕੋਈ ਅਨੁਮਾਨ ਵੀ ਨਹੀਂ ਲਾਇਆ ਜਾ ਸਕਦਾ।

 

 

ਰਾਜੀਵ ਮਿੱਤਲ ਆਪਣੇ ਕਿਸੇ ਦੋਸਤ ਦੀ ਬਲੇਨੋ ਕਾਰ ਮੰਗ ਕੇ ਦਿੱਲੀ ਗਿਆ ਸੀ ਪਰ ਘਰ ਪਰਤਦੇ ਸਮੇਂ ਆਪਣੇ ਘਰ ਤੋਂ ਸਿਰਫ਼ ਕੁਝ ਕਿਲੋਮੀਟਰ ਦੀ ਦੂਰੀ ’ਤੇ ਭਾਣਾ ਵਰਤ ਗਿਆ ਤੇ ਇਹ ਸਮੁੱਚਾ ਪਰਿਵਾਰ ਹੀ ਸਦਾ ਲਈ ਖ਼ਤਮ ਹੋ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four members of a family killed in road mishap near Moga