ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਨਾਮ ’ਚ ਘਰ ਦੀ ਛੱਤ ਡਿੱਗੀ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਸੁਨਾਮ ’ਚ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ਵਿੱਚ ਪਤੀ–ਪਤਨੀ ਤੇ ਉਨ੍ਹਾਂ ਦੇ ਦੋ ਨਿੱਕੇ ਬੱਚੇ ਸ਼ਾਮਲ ਹਨ।

 

 

ਮ੍ਰਿਤਕਾਂ ਦੀ ਸ਼ਨਾਖ਼ਤ 32 ਸਾਲਾ ਦੀਪਕ ਕੁਮਾਰ, ਉਨ੍ਹਾਂ ਦੀ ਪਤਨੀ ਜਾਹਨਵੀ (28) ਤੇ ਉਨ੍ਹਾਂ ਦੇ ਪੁੱਤਰ ਬਵੀ (10) ਅਤੇ 8 ਸਾਲਾ ਨਵੀ ਵਜੋਂ ਹੋਈ ਹੈ। ਦੀਪਕ ਕੁਮਾਰ ਸੁਨਾਮ ’ਚ ਮਜ਼ਦੂਰ ਵਜੋਂ ਕੰਮ ਕਰਦੇ ਸਨ।

 

 

ਇਸ ਹਾਦਸੇ ’ਚ ਦੀਪਕ ਕੁਮਾਰ ਦੇ ਪਿਤਾ ਬਲਬੀਰ ਕੁਮਾਰ, ਮਾਂ ਕ੍ਰਿਸ਼ਨਾ ਤੇ ਭੈਣ ਰੇਖਾ ਜ਼ਖ਼ਮੀ ਹਨ, ਜੋ ਇਸ ਵੇਲੇ ਸੁਨਾਮ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹਨ।

ਬਵੀ ਅਤੇ ਨਵੀ

 

ਪੁਲਿਸ ਮੁਤਾਬਕ ਛੱਤ ਡਿੱਗਣ ਦੀ ਘਟਨਾ ਸਨਿੱਚਰਵਾਰ ਰਾਤੀਂ 11:45 ਵਜੇ ਵਾਪਰੀ। ਸੁਨਾਮ ਪੁਲਿਸ ਦੇ ਐੱਸਐੱਚਓ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਚਾਰ ਜਣਿਆਂ ਦੀ ਮੌਤ ਤਾਂ ਮੌਕੇ ’ਤੇ ਹੀ ਹੋ ਗਈ ਸੀ।

 

 

ਉਨ੍ਹਾਂ ਦੰਸਿਆ ਕਿ ਇਹ ਪਰਿਵਾਰ ਬਹੁਤ ਗ਼ਰੀਬ ਸੀ ਤੇ ਮੀਂਹ ਕਾਰਨ ਉਨ੍ਹਾਂ ਦੇ ਮਕਾਨ ਨੂੰ ਡਾਢਾ ਨੁਕਸਾਨ ਪੁੱਜਾ ਸੀ। ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਜਾਂਚ ਅਰੰਭ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four members of a family killed in Sunam Roof Collapse