ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਸਾ ਤੋਂ ਗੁੰਮ ਹੋਏ ਚਾਰ ਸਕੂਲੀ ਬੱਚੇ ਮਿਲੇ ਚੰਡੀਗੜ੍ਹ ’ਚ ਘੁੰਮਦੇ

ਮਾਨਸਾ ਤੋਂ ਗੁੰਮ ਹੋਏ ਚਾਰ ਸਕੂਲੀ ਬੱਚੇ ਮਿਲੇ ਚੰਡੀਗੜ੍ਹ ’ਚ ਘੁੰਮਦੇ

ਜਿਹੜੇ ਚਾਰ ਸਕੂਲੀ ਬੱਚੇ ਵੀਰਵਾਰ ਸ਼ਾਮੀਂ ਮਾਨਸਾ ਤੋਂ ਗੁੰਮ ਹੋਏ ਮੰਨੇ ਜਾ ਰਹੇ ਸਨ, ਉਹ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਕੈਂਪਸ ’ਚੋਂ ਲੱਭ ਗਏ ਹਨ।

 

 

ਪੁਲਿਸ ਮੁਤਾਬਕ 8ਵੀਂ ਜਮਾਤ ਦੇ ਇਨ੍ਹਾਂ ਚਾਰ ਵਿਦਿਆਰਥੀਆਂ ਨੇ 4,000 ਰੁਪਏ ਇਕੱਅੇ ਕੀਤੇ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸੈਰ ਕਰਨ ਦਾ ਪ੍ਰੋਗਰਾਮ ਬਣਾਇਆ। ਉਹ ਵੀਰਵਾਰ ਸਵੇਰੇ ਆਮ ਦਿਨਾਂ ਵਾਂਗ ਸਕੂਲ ਲਈ ਰਵਾਨਾ ਹੋਏ ਸਨ ਪਰ ਸ਼ਾਮੀਂ ਜਦੋਂ ਉਹ ਘਰ ਨਾ ਪਰਤੇ, ਤਾਂ ਉਨ੍ਹਾਂ ਦੇ ਮਾਪਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ।

 

 

ਉਨ੍ਹਾਂ ਦੇ ਸਾਇਕਲ ਮਾਨਸਾ ਬੱਸ ਅੱਡੇ ’ਤੇ ਖੜ੍ਹੇ ਮਿਲੇ, ਜਿਸ ਕਾਰਨ ਪੁਲਿਸ ਨੇ ਤੁਰੰਤ ਉਨ੍ਹਾਂ ਦੇ ਅਗ਼ਵਾ ਹੋਣ ਦਾ ਕੇਸ ਦਰਜ ਕਰ ਲਿਆ। ਪਰ 13–13 ਸਾਲ ਉਮਰ ਦੇ ਇਹ ਚਾਰੇ ਬੱਚੇ ਤਾਂ ਚੰਡੀਗੜ੍ਹ ਦੀ ਸੈਰ ਲਈ ਨਿੱਕਲੇ ਹੋਏ ਸਨ। ਉਨ੍ਹਾਂ ਚਾਰਾਂ ਨੇ ਯੂਨੀਵਰਸਿਟੀ ਦੇ ਨਾਲ–ਨਾਲ ਚੰਡੀਗੜ੍ਹ ਦੇ ਹੋਰ ਅਹਿਮ ਵੇਖਣਯੋਗ ਥਾਵਾਂ ਦੀ ਸੈਰ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ।

 

 

ਚੰਡੀਗੜ੍ਹ ਦੇ ਸੈਕਟਰ–11 ਸਥਿਤ ਪੁਲਿਸ ਥਾਣੇ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ–ਅਧਿਕਾਰੀ ਨੇ ਦੱਸਿਆ ਕਿ – ‘ਮਾਨਸਾ ਤੋਂ ਚਾਰ–ਸਾਢੇ ਚਾਰ ਘੰਟਿਆਂ ਦਾ ਸਫ਼ਰ ਕਰ ਕੇ ਚੰਡੀਗੜ੍ਹ ਦੇ ਸੈਕਟਰ–43 ਸਥਿਤ ਬੱਸ ਅੱਡੇ ’ਤੇ ਪੁੱਜੇ। ਫਿਰ ਉਹ ਆਟੋ–ਰਿਕਸ਼ਾ ਕਰ ਕੇ ਪੰਜਾਬ ਯੂਨੀਵਰਸਿਟੀ ਪੁੱਜੇ।’

 

 

ਇਹ ਚਾਰੇ ਬੱਚੇ ਆਪਣੇ ਨਾਲ ਆਪੋ–ਆਪਣੇ ਮਾਪਿਆਂ ਦੇ ਮੋਬਾਇਲ ਫ਼ੋਨ ਲੈ ਕੇ ਨਿੱਕਲੇ ਸਨ ਪਰ ਉਹ ਫ਼ੋਨ ਉਨ੍ਹਾਂ ਨੇ ਸਵਿੱਚ–ਆੱਫ਼ ਕਰ ਕੇ ਰੱਖੇ ਹੋਏ ਸਨ। ਫਿਰ ਜਦੋਂ ਇੱਕ ਬੱਚੇ ਨੇ ਜਦੋਂ ਆਪਣਾ ਫ਼ੋਨ ਆੱਨ ਕੀਤਾ, ਤਦ ਜਾ ਕੇ ਪੁਲਿਸ ਨੂੰ ਟਾਵਰ–ਲੋਕੇਸ਼ਨ ਰਾਹੀਂ ਉਨ੍ਹਾਂ ਬਾਰੇ ਪਤਾ ਲੱਗਾ ਕਿ ਜਨਾਬ ਤਾਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ’ਚ ਹਨ।

 

 

ਉਨ੍ਹਾਂ ਨੇ ਸਕੂਲੀ ਵਰਦੀਆਂ ਪਹਿਨੀਆਂ ਹੋਈਆਂ ਸਨ ਤੇ ਉਹ ਯੂਨੀਵਰਸਿਟੀ ਦੇ ਇੱਕ ਪਾਰਕ ’ਚ ਆਨੰਦ ਮਾਣ ਰਹੇ ਸਨ। ਉਨ੍ਹਾਂ ਦੇ ਚਿਹਰਿਆਂ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਸੀ।

 

 

ਇੱਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਵਾਪਸੀ ਵੇਲੇ ਇਹ ਬੱਚੇ ਬਿਲਕੁਲ ਚੁੱਪਚਾਪ ਰਹੇ ਸਨ ਤੇ ਸ਼ਾਇਦ ਡਰ ਰਹੇ ਸਨ ਕਿ ਘਰ ਪੈਣ ’ਤੇ ਉਨ੍ਹਾਂ ਨੂੰ ਝਿੜਕਾਂ ਪੈਣਗੀਆਂ। ਮਾਨਸਾ ਦੇ ਐੱਸਐੱਸਪੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਬੱਚਿਆਂ ਦੇ ਬਿਆਨ ਦਰਜ ਕਰ ਕੇ ਇਹ ਕੇਸ ਬੰਦ ਕਰ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four missing school children were actually planned a trip of Chandigarh